ਸਰਕਾਰੀ ਹਸਪਤਾਲ ’ਚ ਬਣੀ ਪੁਲਸ ਚੌਂਕੀ ਨੂੰ ਇਲਾਕਾ ਵਾਸੀਆਂ ਨੇ ਗੋਦਾਮਾਂ ’ਚ ਸ਼ਿਫਟ ਕਰਨ ਦੀ ਕੀਤੀ ਮੰਗ

Saturday, Mar 09, 2024 - 01:04 PM (IST)

ਸਰਕਾਰੀ ਹਸਪਤਾਲ ’ਚ ਬਣੀ ਪੁਲਸ ਚੌਂਕੀ ਨੂੰ ਇਲਾਕਾ ਵਾਸੀਆਂ ਨੇ ਗੋਦਾਮਾਂ ’ਚ ਸ਼ਿਫਟ ਕਰਨ ਦੀ ਕੀਤੀ ਮੰਗ

ਹਰਚੋਵਾਲ/ਗੁਰਦਾਸਪੁਰ (ਵਿਨੋਦ)- 32 ਸਾਲਾਂ ਤੋਂ ਸਰਕਾਰੀ ਹਸਪਤਾਲ ਹਰਚੋਵਾਲ ’ਚ ਬਣੀ ਆਰਜ਼ੀ ਪੁਲਸ ਚੌਕੀ ਨੂੰ ਇਲਾਕਾ ਵਾਸੀਆਂ ਨੇ ਬਾਹਰ ਸਰਕਾਰੀ ਗੁਦਾਮਾਂ ’ਚ ਸ਼ਿਫਟ ਕਰਨ ਦੀ ਮੰਗ ਕੀਤੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈੱਡਰੇਸ਼ਨ ਦੇ ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਪ੍ਰਗਟ ਕਰਦਿਆਂ ਕਿਹਾ ਕਿ ਇਹ ਪੁਲਸ ਚੌਕੀ ਹਰਚੋਵਾਲ ਦੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਕੁਆਰਟਰਾਂ ’ਚ ਬਣੀ ਹੋਈ। 

ਇਹ ਵੀ ਪੜ੍ਹੋ : ਭਿਆਨਕ ਹਾਦਸੇ ਦੌਰਾਨ ਵਾਪਰਿਆ ਭਾਣਾ, ਅਣਪਛਾਤੇ ਵਾਹਨ ਦੀ ਟੱਕਰ ’ਚ ਬੈਂਕ ਮੈਨੇਜਰ ਦੀ ਮੌਤ

ਪੁਲਸ ਚੌਕੀ ਗਰਭਵਤੀ ਔਰਤਾਂ ਦੇ ਟੀਕਾਕਰਨ ਸੈਂਟਰ ਦੇ ਬਿਲਕੁਲ ਨਾਲ‌ ਵਾਲੀ ਬਿਲਡਿੰਗ ਹੋਣਹਾਰ ਔਰਤਾਂ ਨੂੰ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਦੀ ਨਵੀਂ ਬਣੀ ਬਿਲਡਿੰਗ ਪੁਲਸ ਚੌਕੀ ਦੇ ਨਾਲ ਹੋਣ ਕਾਰਨ ਦੂਜੀ ਮੁਸੀਬਤ ਇਹ ਹੈ ਕਿ ਔਰਤਾਂ ਦੇ ਸੈਂਟਰ ’ਤੇ ਪੁਲਸ ਚੌਕੀ ਦੇ ਵਿਚਕਾਰ ਕੋਈ ਕੰਧ ਨਾ ਹੋਣ ਕਾਰਨ ਗਰਭਵਤੀ ਔਰਤਾਂ ਆਪਣੇ ਟੈਸਟ ਕਰਵਾਉਣ ਲਈ ਜਦੋਂ ਹਸਪਤਾਲ ’ਚ ਜਾਂਦੀਆਂ ਹਨ ਤਾਂ ਉਸ ਸਮੇਂ ਦਿੱਕਤ ਪੇਸ਼ ਆਉਂਦੀ ਹੈ।

ਇਹ ਵੀ ਪੜ੍ਹੋ : ਵਿਧਾਨਸਭਾ 'ਚ ਵਿਧਾਇਕਾਂ ਨੇ ਚੁੱਕੀ ਅਫੀਮ ਦੀ ਖੇਤੀ ਦੀ ਮੰਗ, ਜਾਣੋ ਕੀ ਬੋਲੇ ਖੇਤੀਬਾੜੀ ਮੰਤਰੀ

ਕਈ ਵਾਰ ਜਦੋਂ ਪੁਲਸ ਚੌਕੀ ’ਚ ਫੈਸਲਾ ਕਰਵਾਉਣ ਸਮੇਂ ਦੋਵਾਂ ਪਾਰਟੀਆਂ ਮੌਜੂਦ ਹੁੰਦੀਆਂ ਹਨ ਤਾਂ ਇਕ-ਦੂਜੇ ਦੇ ਰੌਲਾ-ਰੱਪਾ ਪਾਉਣ ਸਮੇਂ ਮਹਿਲਾ ਮਰੀਜ਼ਾਂ ਨੂੰ ਮੁਸ਼ਕਲ ਆ ਜਾਂਦੀ ਹੈ। ਹਸਪਤਾਲ ਦੀ ਬਿਲਡਿੰਗ ’ਤੇ ਪੁਲਸ ਚੌਕੀ ਦੀ ਬਿਲਡਿੰਗ ’ਚ ਕੋਈ ਕੰਧ ਨਾ ਹੋਣ ਕਾਰਨ ਇਧਰੋਂ-ਉੱਧਰ ਆਉਣਾ ਜਾਣਾ ਲੱਗਾ ਰਹਿੰਦਾ ਹੈ। ਰਿਆੜ ਨੇ ਦੱਸਿਆ ਕਿ ਜਿਸ ਸਮੇਂ ਪੰਜਾਬ ’ਚ ਮਾਹੌਲ ਖ਼ਰਾਬ ਚਲ ਰਿਹਾ ਸੀ। 1991-92 ਸਮੇਂ ਉਸ ਸਮੇਂ ਪੰਜਾਬ ਪੁਲਸ ਵੱਲੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਕੁਆਰਟਰਾਂ ’ਚ ਆਰਜ਼ੀ ਤੌਰ ’ਤੇ ਪੁਲਸ ਚੌਕੀ ਸਥਾਪਤ ਕੀਤੀ ਗਈ ਪਰ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਸਰਕਾਰ ਵੱਲੋਂ ਸਰਕਾਰੀ ਹਸਪਤਾਲ ਦੇ ਡਾਕਟਰਾਂ ਦੇ ਕੁਆਰਟਰਾਂ ’ਚੋਂ ਪੁਲਸ ਚੌਕੀ ਨੂੰ ਕਿਸੇ ਹੋਰ ਜਗ੍ਹਾ ’ਤੇ ਤਬਦੀਲ ਨਹੀਂ ਕੀਤਾ।

ਇਹ ਵੀ ਪੜ੍ਹੋ : ਮਹਾਸ਼ਿਵਰਾਤਰੀ ਮਨਾਉਣ ਲਈ ਭਾਰਤ ਤੋਂ 62 ਹਿੰਦੂ ਸ਼ਰਧਾਲੂ ਪਹੁੰਚੇ ਪਾਕਿਸਤਾਨ, ਇਨ੍ਹਾਂ ਸਥਾਨਾਂ ਦੇ ਵੀ ਕਰਨਗੇ ਦਰਸ਼ਨ

ਉਨ੍ਹਾਂ ਕਿਹਾ ਕਿ ਇਥੋਂ ਥੋੜ੍ਹੀ ਦੂਰ ਨਹਿਰ ਦੇ ਨਜ਼ਦੀਕ ਸਰਕਾਰੀ ਗੁਦਾਮ ਬਣੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਪੁਲਸ ਚੌਕੀ ਨੂੰ ਇਨ੍ਹਾਂ ਗੁਦਾਮਾਂ ’ਚ ਸਿਫਟ ਕਰਨ ਦੀ ਇਲਾਕਾ ਵਾਸੀਆਂ ਵੱਲੋਂ ਮੰਗ ਕੀਤੀ ਜਾਂਦੀ ਹੈ। ਇਲਾਕਾ ਵਾਸੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਪੰਜਾਬ ਪੁਲਸ ਦੇ ਡੀ. ਜੀ. ਪੀ. ਸਾਹਿਬ, ਸਿਹਤ ਮੰਤਰੀ ਸਾਹਿਬ ਪਾਸੋਂ ਜ਼ੋਰਦਾਰ ਮੰਗ ਕੀਤੀ ਗਈ ਹੈ ਕਿ ਕਸਬਾ ਹਰਚੋਵਾਲ ਦੇ ਸਰਕਾਰੀ ਹਸਪਤਾਲ ਦੇ ਡਾਕਟਰ ਕੁਆਰਟਰਾਂ ’ਚ ਬਣੀ ਆਰਜ਼ੀ ਪੁਲਸ ਚੌਕੀ ਨੂੰ ਬਾਹਰ ਸਰਕਾਰੀ ਗੁਦਾਮਾਂ ’ਚ ਸ਼ਿਫਟ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆਉਣ ਵਾਲੀ‌ ਮੁਸ਼ਕਲ ਤੋਂ ਛੁਟਕਾਰਾ ਮਿਲ ਸਕੇ।

ਇਹ ਵੀ ਪੜ੍ਹੋ : ਭਾਰਤੀ ਸਰਹੱਦ ’ਚ ਘੁੰਮਦਾ ਪਾਕਿ ਨਾਗਰਿਕ BSF ਨੇ ਕੀਤਾ ਕਾਬੂ, ਤਿੰਨ ID ਕਾਰਡ ਤੇ ਇਹ ਸਾਮਾਨ ਹੋਇਆ ਬਰਾਮਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News