ਪੁਲਸ ਨੇ ਰੇਡ ਮਾਰ ਕੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ, ਦੋਸ਼ੀ ਹਨੇਰੇ ਦਾ ਫਾਇਦਾ ਲੈ ਹੋਇਆ ਫਰਾਰ

Sunday, Aug 25, 2024 - 02:34 PM (IST)

ਪੁਲਸ ਨੇ ਰੇਡ ਮਾਰ ਕੇ ਨਾਜਾਇਜ਼ ਸ਼ਰਾਬ ਕੀਤੀ ਬਰਾਮਦ, ਦੋਸ਼ੀ ਹਨੇਰੇ ਦਾ ਫਾਇਦਾ ਲੈ ਹੋਇਆ ਫਰਾਰ

ਗੁਰਦਾਸਪੁਰ (ਵਿਨੋਦ)-ਥਾਣਾ ਤਿੱਬੜ ਪੁਲਸ ਨੇ ਪੁਲਸ ਸਟੇਸ਼ਨ ਦੇ ਅਧੀਨ ਆਉਂਦੇ ਪਿੰਡ ਗੋਹਤ ਪੋਖਰ ’ਚ ਰੇਡ ਮਾਰ ਕੇ ਦੋ ਪਲਾਸਟਿਕ ਦੀਆਂ ਕੈਨੀਆਂ ਵਿਚੋਂ 12ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਤਾਂ ਬਰਾਮਦ ਕਰ ਲਈ, ਪਰ ਦੋਸ਼ੀ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋਣ ’ਚ ਸਫ਼ਲ ਹੋ ਗਿਆ। ਪੁਲਸ ਨੇ ਉਕਤ ਵਿਅਕਤੀ ਦੇ ਖਿਲਾਫ ਆਬਕਾਰੀ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ 'ਚ 16 ਸਾਲਾ ਨਾਬਾਲਗ ਕੁੜੀ ਨੇ ਦਿੱਤਾ ਬੱਚੇ ਨੂੰ ਜਨਮ

ਇਸ ਸਬੰਧੀ ਏ.ਐੱਸ.ਪੀ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਪੁਲਸ ਪਾਰਟੀ ਦੇ ਨਾਲ ਮੁਖਬਰ ਖਾਸ ਦੀ ਇਤਲਾਹ ’ਤੇ ਜਦ ਦੋਸ਼ੀ ਅਮਰੀਕ ਸਿੰਘ ਉਰਫ ਵਿੱਕੀ ਪੁੱਤਰ ਚੰਨਣ ਸਿੰਘ ਵਾਸੀ ਗੋਹਤ ਪੋਖਰ ਦੇ ਘਰ ਨੇੜੇ ਗਲੀ ਵਿਚ ਰੇਡ ਕੀਤੀ ਤਾਂ ਦੋਸ਼ੀ ਪੁਲਸ ਪਾਰਟੀ ਨੂੰ ਵੇਖ ਕੇ ਹਨੇਰੇ ਦਾ ਫਾਇਦਾ ਚੁੱਕ ਕੇ ਗਲੀਆਂ ਵਿਚੋਂ ਦੀ ਭੱਜਣ ’ਚ ਕਾਮਯਾਬ ਹੋ ਗਿਆ। ਪਰ ਮੌਕੇ ਤੋਂ ਪੁਲਸ ਨੂੰ ਦੋ ਪਲਾਸਟਿਕ ਦੀਆਂ ਕੈਨੀਆਂ ਵਿਚੋਂ 12ਹਜ਼ਾਰ ਮਿ.ਲੀ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਜਿਸ ਨੂੰ ਕਬਜ਼ੇ ’ਚ ਲੈ ਕੇ ਦੋਸ਼ੀ ਅਮਰੀਕ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਵੱਡੀ ਅਪਡੇਟ, ਸੁਪਾਰੀ ਕਿਲਿੰਗ ਦਾ ਨਿਕਲਿਆ ਮਾਮਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News