ਪੁਲਸ ਵੱਲੋਂ 32 ਬੋਰ ਰਿਵਾਲਵਰ ਤੇ 6 ਜਿੰਦਾ ਰੋਂਦ ਸਮੇਤ ਨੌਜਵਾਨ ਗ੍ਰਿਫ਼ਤਾਰ

Saturday, Aug 24, 2024 - 04:41 PM (IST)

ਪੁਲਸ ਵੱਲੋਂ 32 ਬੋਰ ਰਿਵਾਲਵਰ ਤੇ 6 ਜਿੰਦਾ ਰੋਂਦ ਸਮੇਤ ਨੌਜਵਾਨ ਗ੍ਰਿਫ਼ਤਾਰ

ਬਟਾਲਾ (ਸਾਹਿਲ): ਐੱਸ. ਐੱਸ. ਪੀ. ਬਟਾਲਾ ਸੁਹੇਲ ਕਾਸਿਮ ਮੀਰ ਆਈ. ਪੀ. ਐੱਸ ਦੇ ਦਿਸ਼ਾ ਨਿਰਦੇਸ਼ਾਂ ਹੇਠ ਉਪ ਕਪਤਾਨ ਪੁਲਸ ਸ੍ਰੀ ਹਰਗੋਬਿੰਦਪੁਰ ਸਾਹਿਬ ਡੀ. ਐੱਸ. ਪੀ. ਹਰਕ੍ਰਿਸ਼ਨ ਸਿੰਘ ਦੀ ਨਿਗਰਾਨੀ ਹੇਠ ਐੱਸ. ਐੱਚ. ਓ. ਥਾਣਾ ਕਾਦੀਆਂ ਗੁਰਦੇਵ ਸਿੰਘ ਤੇ ਕਾਦੀਆਂ ਪੁਲਸ ਵੱਲੋਂ 32 ਬੋਰ ਰਿਵਾਲਵਰ ਤੇ ਛੇ ਜਿੰਦਾ ਰੋਂਦ ਸਮੇਤ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤੇ ਜਾਣ ਦਾ ਸਮਾਚਾਰ ਮਿਲਿਆ ਹੈ। 

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਘਰ ਵੜ ਕੇ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦਾ ਬਿਆਨ ਆਇਆ ਸਾਹਮਣੇ

ਜਾਣਕਾਰੀ ਦਿੰਦੇ ਹੋਏ ਥਾਣਾ ਕਾਦੀਆਂ ਦੇ ਐੱਸ. ਐੱਚ. ਓ. ਗੁਰਦੇਵ ਸਿੰਘ ਵੱਲੋਂ ਦੱਸਿਆ ਗਿਆ ਕਿ ਦੋਸ਼ੀ ਬਲਰਾਜ ਸਿੰਘ ਉਰਫ ਬੱਲੂ ਪੁੱਤਰ ਬਚਨ ਸਿੰਘ ਵਾਸੀ ਪਿੰਡ ਲੋਹ ਚੱਪ ਨੂੰ ਪਿੰਡ ਰਾਮਪੁਰਾ ਮੌੜ ਤੋਂ ਕਾਬੂ ਕੀਤਾ ਗਿਆ। ਜਿਸ ਨੇ ਕੁਝ ਦਿਨ ਪਹਿਲਾਂ ਪਿੰਡ ਚੀਮਾ ਵਿਖੇ ਸੁਖਰਾਜ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਚੀਮਾ ਦੇ ਘਰ ਦੀਆਂ ਲੋਹੇ ਦੀਆਂ ਅਲਮਾਰੀਆਂ ਨੂੰ ਤੋੜ ਕੇ ਉਸ ਵਿੱਚ ਪਏ ਸੋਨੇ ਦੇ ਗਹਿਣੇ ਮੋਬਾਇਲ ਤੇ ਇੱਕ 32 ਬੋਰ ਰਿਵਾਲਵਰ ਤੇ 6 ਰੌਂਦ ਚੋਰੀ ਕੀਤੇ ਗਏ ਸਨ ਜਿਸ ਸਬੰਧੀ ਥਾਣੇ ਦੇ ਅੰਦਰ ਅਣਪਛਾਤੇ ਵਿਅਕਤੀਆਂ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਸੀ।

ਇਹ ਵੀ ਪੜ੍ਹੋ- ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ

ਪੁਲਸ ਨੇ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕੀਤੀ ਜਾ ਰਹੀ ਸੀ ਜਿਸ ਤੋਂ ਬਾਅਦ ਪੁਲਸ ਵੱਲੋਂ ਉਕਤ ਨੌਜਵਾਨ ਨੂੰ ਪਿੰਡ ਰਾਮਪੁਰ ਮੋੜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਮੁਲਜ਼ਮ ਦੀ ਨਿਸ਼ਾਨਦਹੀ ਤੇ 32 ਬੋਰ ਰਿਵਾਲਵਰ ਅਤੇ ਛੇ ਜਿੰਦਾ ਰੋਂਦ ਬਰਾਮਦ ਕਰ ਲਏ ਗਏ ਹਨ ।ਪੁਲਸ ਅਧਿਕਾਰੀ ਨੇ ਅੱਗੇ ਦੱਸਿਆ ਕਿ ਸੰਬੰਧਿਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਵਾਧਾ ਜੁਰਮ ਮੁਕਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ।

ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 5 ਜਣੇ ਰਾਊਂਡਅਪ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News