ਕਿਸਾਨ ਦੀ ਟਰਾਲੀ ’ਚੋਂ ਝੋਨਾ ਚੋਰੀ ਕਰਨ ਵਾਲਾ ਆਇਆ ਕਾਬੂ, ਲੋਕਾਂ ਨੇ ਚਾੜ੍ਹਿਆ ਕੁਟਾਪਾ
Friday, Nov 08, 2024 - 11:22 AM (IST)

ਬਟਾਲਾ (ਸਾਹਿਲ)- ਬਟਾਲਾ ਦੀ ਨਵੀਂ ਦਾਣਾ ਮੰਡੀ ਵਿਖੇ ਕਿਸਾਨ ਦੀ ਟਰਾਲੀ ਵਿਚੋਂ ਝੋਨਾ ਚੋਰੀ ਕਰਨ ਵਾਲੇ ਨੌਜਵਾਨ ਨੂੰ ਕਾਬੂ ਕਰਕੇ ਕੁਟਾਪਾ ਚਾੜ੍ਹੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਅਸ਼ਰਨ ਪੁੱਤਰ ਮਕਬੂਲ ਵਾਸੀ ਪਿੰਡ ਅਹਿਮਦਾਬਾਦ, ਜੋ ਦਾਣਾ ਮੰਡੀ ਬਟਾਲਾ ਵਿਖੇ ਲੇਬਰ ਦਾ ਕੰਮ ਕਰਦਾ ਹੈ, ਅੱਜ ਮੰਡੀ ਵਿਚ ਫਸਲ ਲੈ ਕੇ ਆਏ ਕਿਸਾਨ ਦੀ ਟਰਾਲੀ ਵਿਚੋਂ ਝੋਨਾ ਚੋਰੀ ਕਰ ਰਿਹਾ ਸੀ ਕਿ ਲੋਕਾਂ ਨੇ ਇਸ ਮੌਕੇ ’ਤੇ ਕਾਬੂ ਕਰ ਲਿਆ ਅਤੇ ਖੂਬ ਕੁਟਾਪਾ ਚਾੜ੍ਹਿਆ ਅਤੇ ਜ਼ਿਆਦਾ ਮਾਰ-ਕੁੱਟ ਹੋਣ ਕਰਕੇ ਇਸਦੀ ਮਾਤਾ ਨੇ ਇਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖ਼ਲ ਕਰਵਾਇਆ।
ਇਹ ਵੀ ਪੜ੍ਹੋ- ਪੰਜਾਬ 'ਚ Weather ਨੂੰ ਲੈ ਕੇ ਵੱਡੀ ਅਪਡੇਟ, ਮੌਸਮ ਵਿਭਾਗ ਨੇ ਦਿੱਤੀ ਅਹਿਮ ਜਾਣਕਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8