ਅੰਮ੍ਰਿਤਸਰ ਦੇ ਗਾਂਧੀ ਆਸ਼ਰਮ ਦੀ ਖਸਤਾਹਾਲਤ, 'ਧੁਰੰਦਰ' ਵਰਗੀਆਂ ਕਈ ਫ਼ਿਲਮਾਂ ਦੀ ਹੋ ਚੁੱਕੀ ਸ਼ੂਟਿੰਗ
Monday, Dec 29, 2025 - 02:06 PM (IST)
ਅੰਮ੍ਰਿਤਸਰ (ਅਕਸ਼ੈ): ਬਾਲੀਵੁੱਡ ਵਿੱਚ ਕਾਫ਼ੀ ਪ੍ਰਸਿੱਧ ਹੋ ਚੁੱਕੀ ਫ਼ਿਲਮ ‘ਧੁਰੰਦਰ’ ਵਿੱਚ ਦਿਖਾਈ ਗਈ ਲਯਾਰੀ ਦੀ ਕੋਠੀ ਅਸਲ ਵਿੱਚ ਅੰਮ੍ਰਿਤਸਰ ਵਿੱਚ ਸਥਿਤ ਇਤਿਹਾਸਕ ਗਾਂਧੀ ਆਸ਼ਰਮ ਹੈ। ਫ਼ਿਲਮ ਵਿੱਚ ਇਸ ਹਵੇਲੀ ਨੂੰ ਰਹੀਮ ਟਕੈਤ ਦੇ ਘਰ ਵਜੋਂ ਦਰਸਾਇਆ ਗਿਆ ਸੀ ਅਤੇ ਕਈ ਅਹਿਮ ਦ੍ਰਿਸ਼ ਇਸੀ ਸਥਾਨ ‘ਤੇ ਫ਼ਿਲਮਾਏ ਗਏ ਸਨ। ਹਾਲਾਂਕਿ, ਮੌਜੂਦਾ ਸਮੇਂ ਵਿੱਚ ਇਸ ਗਾਂਧੀ ਆਸ਼ਰਮ ਦੀ ਹਾਲਤ ਕਾਫ਼ੀ ਮਾੜੀ ਹੈ। ਸਥਾਨਕ ਸੇਵਾਦਾਰਾਂ ਦਾ ਕਹਿਣਾ ਹੈ ਕਿ ਹਵੇਲੀ ਦੀ ਸੰਭਾਲ ਵੱਲ ਪ੍ਰਸ਼ਾਸਨ ਦਾ ਲੋੜੀਂਦਾ ਧਿਆਨ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਇਹ ਇਤਿਹਾਸਕ ਢਾਂਚਾ ਹੌਲੀ-ਹੌਲੀ ਖਸਤਾਹਾਲੀ ਦਾ ਸ਼ਿਕਾਰ ਹੋ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਅੱਜ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ Powercut ! ਇੰਨੀ ਦੇਰ ਰਹੇਗੀ ਬੱਤੀ ਗੁੱਲ

ਸੇਵਾਦਾਰਾਂ ਨੇ ਦੱਸਿਆ ਕਿ ਆਏ ਦਿਨ ਇੱਥੇ ਨਵੀਆਂ ਫ਼ਿਲਮਾਂ ਅਤੇ ਪ੍ਰੋਜੈਕਟਾਂ ਦੀ ਸ਼ੂਟਿੰਗ ਹੁੰਦੀ ਰਹਿੰਦੀ ਹੈ, ਪਰ ਇਸ ਦੇ ਬਾਵਜੂਦ ਇਮਾਰਤ ਦੀ ਦੇਖਭਾਲ ਲਈ ਕੋਈ ਢੰਗ ਦੇ ਇੰਤਜ਼ਾਮ ਨਹੀਂ ਹਨ। ਇਤਿਹਾਸਕ ਦ੍ਰਿਸ਼ਟੀਕੋਣ ਤੋਂ ਵੇਖਿਆ ਜਾਵੇ ਤਾਂ ਇਹ ਗਾਂਧੀ ਆਸ਼ਰਮ ਲਗਭਗ ਡੇਢ ਤੋਂ 200 ਸਾਲ ਪੁਰਾਣੀ ਹਵੇਲੀ ਹੈ, ਜਿਸ ਨਾਲ ਸਾਡਾ ਕੀਮਤੀ ਵਿਰਸਾ ਜੁੜਿਆ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ 1 ਜਨਵਰੀ ਵੱਡਾ ਅਲਰਟ, ਮੌਸਮ ਵਿਭਾਗ ਦੀ ਪੜ੍ਹੋ ਤਾਜ਼ਾ ਜਾਣਕਾਰੀ

ਸੇਵਾਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਅੱਗੇ ਅਪੀਲ ਕੀਤੀ ਹੈ ਕਿ ਇਸ ਇਤਿਹਾਸਕ ਗਾਂਧੀ ਆਸ਼ਰਮ ਵੱਲ ਖ਼ਾਸ ਧਿਆਨ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ‘ਧੁਰੰਦਰ’ ਵਰਗੀਆਂ ਕਈ ਹਿੱਟ ਫ਼ਿਲਮਾਂ ਇੱਥੇ ਸ਼ੂਟ ਹੋ ਚੁੱਕੀਆਂ ਹਨ, ਇਸ ਲਈ ਇਸ ਹਵੇਲੀ ਦੀ ਸੰਭਾਲ ਅਤੇ ਸੰਰੱਖਣ ਲਈ ਖ਼ਾਸ ਫੰਡ ਜਾਰੀ ਕੀਤੇ ਜਾਣ, ਤਾਂ ਜੋ ਸਾਡਾ ਪੁਰਾਣਾ ਇਤਿਹਾਸ ਮਿੱਟੀ ਵਿੱਚ ਮਿਲਣ ਤੋਂ ਬਚਾਇਆ ਜਾ ਸਕੇ।
ਇਹ ਵੀ ਪੜ੍ਹੋ- ਅੰਮ੍ਰਿਤਸਰ ਨੂੰ 'ਪਵਿੱਤਰ ਸ਼ਹਿਰ' ਘੋਸ਼ਿਤ ਕਰਨ ਮਗਰੋਂ Non veg ਦੇ ਕਾਰੋਬਾਰੀਆਂ ਨੇ ਉਠਾਈ ਇਹ ਮੰਗ, ਕਿਹਾ- ਘੱਟੋ-ਘੱਟ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
