ਸਰਹੱਦੀ ਖ਼ੇਤਰ ''ਚ ਸ਼ਰੇਆਮ ਚੱਲ ਰਿਹਾ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ, ਪੁਲਸ ਰੋਕਣ ਤੋਂ ਅਸਫ਼ਲ

Sunday, Feb 04, 2024 - 05:52 PM (IST)

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਬੜੀ ਸਖ਼ਤੀ ਨਾਲ ਨਸ਼ੇ ਵੇਚਣ ਵਾਲੇ ਸਮੱਗਲਰਾਂ ਖ਼ਿਲਾਫ਼ ਮੁਹਿੰਮ ਚਲਾਈ ਹੋਈ ਹੈ ਪਰ ਫਿਰ ਵੀ ਸਰਹੱਦੀ ਖੇਤਰ ਦੇ ਥਾਣਾ ਬਹਿਰਾਮਪੁਰ ਦੇ ਇਲਾਕੇ ਅੰਦਰ ਇਸ ਧੰਦੇ ਵੱਲ ਝਾਤ ਮਾਰੀ ਜਾਵੇ ਤਾਂ ਇਹ ਧੰਦਾ ਪੂਰੇ ਧੜੱਲੇ ਨਾਲ ਚੱਲ ਰਿਹਾ। ਇਸ ਨੂੰ ਰੋਕਣ ਵਿਚ ਬਹਿਰਾਮਪੁਰ ਪੁਲਸ ਵੱਲੋਂ ਕਈ ਵੱਡੇ-ਵੱਡੇ ਵਾਅਦੇ ਕੀਤੇ ਜਾ ਰਹੇ ਹਨ ਪਰ ਫਿਰ ਵੀ ਇਹ ਵਾਅਦੇ ਸ਼ਾਮ ਹੁੰਦਿਆਂ ਸਾਰ ਹੀ ਠੁੱਸ ਨਜ਼ਰ ਆਉਂਦੇ ਹਨ, ਜਿਸ ਕਾਰਨ ਇਲਾਕੇ ਦੇ ਅੱਧੀ ਦਰਜਨ ਪਿੰਡਾਂ ਵਿਚ ਨਾਜਾਇਜ਼ ਸ਼ਰਾਬ ਦੀ ਵਿਕਰੀ ਦਾ ਧੰਦਾ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਦੇਸ਼ ਦਾ ਮਾਣ ਵਧਾਉਣ ਵਾਲੇ ਪੰਜਾਬ ਦੇ 11 ਖਿਡਾਰੀਆਂ ਨੂੰ ਸੌਂਪੇ ਨਿਯੁਕਤੀ ਪੱਤਰ

ਆਮ ਵੇਖਣ ਨੂੰ ਆਇਆ ਹੈ ਕਿ ਇਸ ਇਲਾਕੇ ਵਿਚ ਰਾਵੀ ਦਰਿਆ ਹੋਣ ਕਾਰਨ ਦਰਿਆ ਦੇ ਕੰਢੇ ਲੋਕਾਂ ਵੱਲੋਂ ਇਹ ਸ਼ਰਾਬ ਤਿਆਰ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਇਹ ਸ਼ਰਾਬ ਪੂਰੇ ਇਲਾਕੇ ਦੇ ਆਲੇ-ਦੁਆਲੇ ਦੇ ਪਿੰਡਾਂ ਵਿਚ ਸਪਲਾਈ ਹੁੰਦੀ ਹੈ, ਜਿਸ ਕਾਰਨ ਸਵੇਰੇ ਤੜਕੇ ਸਾਰ ਤੋਂ ਲੈ ਕੇ ਦੁਪਹਿਰੇ ਅਤੇ ਸ਼ਾਮ ਵੇਲੇ ਜਦ ਮਰਜ਼ੀ ਪੈਗ ਸਿਮਟਮ ਨਾਲ ਨਾਜਾਇਜ਼ ਸ਼ਰਾਬ ਦੀ ਵਿਕਰੀ ਹੁੰਦੀ ਵੱਖੀ ਜਾ ਸਕਦੀ ਹੈ। ਜਾਣਕਾਰੀ ਮੁਤਾਬਕ ਇਸ  ਕਾਰਨ ਕਈ ਘਰਾਂ ਦੇ ਚਿਰਾਗ ਵੀ ਬੁਝ ਚੁੱਕੇ ਹਨ ਪਰ ਫਿਰ ਵੀ ਇਸ ਧੰਦਾ ਨੂੰ ਰੁਕਣ ਲਈ ਕੋਈ ਸਖ਼ਤ ਕਦਮ ਨਹੀ ਚੁੱਕਿਆ ਗਿਆ, ਜਿਸ ਕਾਰਨ ਅੱਜ ਵੀ ਇਹ ਧੰਦਾ ਪੂਰੇ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਬਦਲਦੇ ਮੌਸਮ ਕਾਰਨ ਲੋਕ ਪ੍ਰੇਸ਼ਾਨ, ਅੱਜ ਫਿਰ ਆਸਮਾਨ ’ਤੇ ਛਾਏ ਬੱਦਲ, ਭਾਰੀ ਮੀਂਹ ਦਾ ਅਲਰਟ ਜਾਰੀ

ਕੀ ਕਹਿੰਦੇ ਨੇ ਇਲਾਕਾ ਵਾਸੀ

ਇਸ ਸੰਬੰਧੀ ਜਦ ਇਲਾਕੇ ਦੇ ਕੁੱਝ ਮੋਹਤਬਰਾਂ ਵਿਅਕਤੀਆਂ ਅਤੇ ਸਮਾਜ ਸੇਵਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਇਸ ਨਾਜਾਇਜ਼ ਸ਼ਰਾਬ ਦੀ ਸਪਲਾਈ ਆਮ ਤੌਰ ਅੱਧੀ ਦਰਜਨ ਪਿੰਡਾਂ ਵਿਚ ਧੜੱਲੇ ਨਾਲ ਕੀਤੀ ਜਾਂਦੀ ਹੈ। ਜਦੋਂ ਕਿ ਇਹ ਸ਼ਰਾਬ ਦਿਨ-ਦਿਹਾੜੇ ਸਕੂਟਰ, ਮੋਟਰਸਾਈਕਲਾਂ 'ਤੇ ਸਪਲਾਈ ਹੁੰਦੀ ਹੈ। ਜ਼ਿਆਦਾਤਰ ਇਸ ਇਲਾਕੇ ਦੇ ਲੋਕ ਇਸ ਸ਼ਰਾਬ ਨੂੰ ਪੀਣਾ ਤਾਂ ਪਸੰਦ ਕਰਦੇ ਹਨ, ਕਿਉਂਕਿ ਇਹ ਸ਼ਰਾਬ 30-40 ਰੁਪਏ ਵਿਚ ਪੈਗ ਸਿਸਟਮ ਨਾਲ ਆਮ ਮਿਲ ਜਾਂਦੀ ਹੈ, ਜਦਕਿ ਠੇਕੇ ਦੀ ਸ਼ਰਾਬ ਮਹਿੰਗੀ ਹੋਣ ਕਾਰਨ ਆਮ ਲੋਕਾਂ ਇਸ ਸਸਤੀ ਸ਼ਰਾਬ ਨੂੰ ਜ਼ਿਆਦਾ ਪੀ ਰਿਹੇ ਹਨ। ਇਹ ਸ਼ਰਾਬ ਪੀਣ ਲਈ ਕੋਈ ਪੱਕਾ ਸਮਾਂ ਨਿਸ਼ਚਿਤ ਨਹੀਂ ਹੈ ਚਾਹੇ ਸਵੇਰੇ 6-7 ਵਜੇ, ਹੋਣ ਭਾਵੇ ਦੁਪਹਿਰੇ ਹੋਵੇ ਅਤੇ ਭਾਵੇ ਰਾਤ 9-10 ਵਜੇ ਇਹ ਸ਼ਰਾਬ ਆਮ ਮਿਲ ਜਾਂਦੀ ਹੈ, ਜਿਸ ਕਾਰਨ ਇਹ ਨਾਜਾਇਜ਼ ਸ਼ਰਾਬ ਦਾ ਧੰਦਾ ਪੂਰੇ ਜ਼ੋਰਾਂ ਨਾਲ ਚੱਲ ਰਿਹਾ ਹੈ। ਇਸ ਧੰਦੇ ਨੂੰ ਲੈ ਕੇ ਪੁਲਸ ਜਿਵੇਂ ਬੇਖ਼ਬਰ ਜਾਪਤੀ ਹੈ।

ਇਹ ਵੀ ਪੜ੍ਹੋ : ਗੁਰਦੁਆਰਾ ਸਾਹਿਬ ਅੱਗੇ ਪੰਜਾਬ ਸਰਕਾਰ ਦੀਆਂ ਮਸ਼ਹੂਰੀ ਵਾਲੀਆਂ ਸਕ੍ਰੀਨਾਂ ਹਟਾਈਆਂ ਜਾਣ : SGPC ਦਾ ਬਿਆਨ

ਕੁੱਝ ਔਰਤਾਂ ਵੀ ਇਸ ਧੰਦੇ ਵਿਚ ਸਹਾਇਕ ਹਨ

ਇਲਾਕੇ ਦੇ ਠੋਸ ਸੂਤਰਾਂ ਦੇ ਮੁਤਾਬਕ ਕੁੱਝ ਪਿੰਡਾਂ ਵਿਚ ਔਰਤਾਂ ਵੀ ਇਸ ਧੰਦੇ ਵਿਚ ਪੂਰਾ ਸਾਥ ਦਿੰਦਿਆਂ ਹਨ ਪਰ ਪੁਲਸ ਪ੍ਰਸ਼ਾਸ਼ਨ ਵੱਲੋ ਸਿਰਫ਼ ਲੋਕਾਂ ਨੂੰ ਸੈਮੀਨਾਰ ਤੱਕ ਹੀ ਭਾਸ਼ਣ ਦੇ ਨਸ਼ੇ ਵਰਗੀ ਲਾਹਨਤ ਤੋਂ ਦੂਰ ਰਹਿਣ 'ਤੇ ਜ਼ੋਰ ਲਾਇਆ ਜਾ ਰਿਹਾ ਹੈ । ਸਮੂਹ ਇਲਾਕਾ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਥਾਂ-ਥਾਂ ਨਾਜਾਇਜ਼ ਅਹਾਤੇ ਵੀ ਇਸ ਗੋਰਖ ਧੰਦੇ ਵਿਚ ਸਹਾਇਕ ਹਨ, ਜਿਸ ਕਾਰਨ ਇਹ ਧੰਦਾ ਧੜੱਲੇ ਨਾਲ ਚੱਲ ਰਿਹਾ ਹੈ ਪਰ ਇਸ ਧੰਦੇ ਦੇ ਨਾਲ ਕੁੱਝ ਲੋਕਾਂ ਵੱਲੋਂ ਹੋਰ ਮੈਡੀਕਲ ਸਮੇਤ ਕਈ ਨਸ਼ੀਲੇ ਪਦਾਰਥਾ ਦਾ ਕਾਰੋਬਾਰ ਵੀ ਕੀਤਾ ਜਾ ਰਿਹਾ ਹੈ। 

ਇਸ  ਤੋਂ ਇਹ ਵੀ ਪਤਾ ਲਗਦਾ ਹੈ ਕਿ ਪੁਲਸ ਪ੍ਰਸ਼ਾਸਨ ਇਸ ਨੂੰ ਰੋਕਣ ਵਿਚ ਵੀ ਪੂਰੀ ਤਰ੍ਹਾਂ ਅਸਫ਼ਲ ਸਾਬਿਤ ਹੋ ਰਹੀ ਹੈ। ਇਨ੍ਹਾਂ ਸਮੂਹ ਇਲਾਕਾ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਇਸ ਧੰਦੇ ਨੂੰ ਸਖ਼ਤੀ ਨਾਲ ਨੱਥ ਪਾਈ ਜਾਵੇ ਤਾਂ ਕਿ ਆਉਣ ਵਾਲੀ ਭਵਿੱਖ ਦੀ ਨੌਜਵਾਨ ਪੀੜੀ ਵੀ ਇਸ ਦਾ ਸ਼ਿਕਾਰ ਨਾ ਹੋ ਸਕੇ।

ਇਹ ਵੀ ਪੜ੍ਹੋ : ਜਲਾਲਾਬਾਦ ’ਚ ਗੁੰਡਾਗਰਦੀ ਦਾ ਨੰਗਾ ਨਾਚ, 20 ਦੇ ਕਰੀਬ ਹਥਿਆਰਬੰਦਾਂ ਨੇ ਬੱਸ ਨੂੰ ਰੋਕ ਕੇ ਕੀਤੀ ਵੱਡੀ ਵਾਰਦਾਤ

ਕੀ ਕਹਿੰਦੇ ਨੇ ਥਾਣਾ ਮੁੱਖੀ ਬਹਿਰਾਮਪੁਰ

 ਇਸ ਸੰਬੰਧੀ ਜਦ ਥਾਣਾ ਮੁੱਖੀ ਬਹਿਰਾਮਪੁਰ ਮੈਡਮ ਰੰਜਨੀ ਬਾਲਾ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਦੇ ਮੋਬਾਇਲ ਫੋਨ 'ਤੇ ਵਾਰ-ਵਾਰ ਫੋਨ ਕਾਲ ਕੀਤੀ ਗਈ ਪਰ ਉਨਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ, ਜਿਸ ਕਾਰਨ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।  

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News