ਸਪੈਸ਼ਲ ਨਾਕੇਬੰਦੀ ਦੌਰਾਨ ਪੁਲਸ ਨੇ ਇਮਪਾਊਂਡ ਕੀਤੀ ਕਾਲੇ ਸ਼ੀਸ਼ਿਆਂ ਤੇ ਪੁਲਸ ਦੇ ਸਟਿੱਕਰ ਵਾਲੀ ਥਾਰ

Tuesday, Oct 29, 2024 - 11:21 AM (IST)

ਗੁਰਦਾਸਪੁਰ(ਹਰਮਨ)- ਤਿਉਹਾਰਾਂ ਦੇ ਮੱਦੇਨਜ਼ਰ ਗੁਰਦਾਸਪੁਰ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਅਤੇ ਸੜਕਾਂ ’ਤੇ ਵੱਧ ਰਹੀ ਭੀੜ ਦੇ ਚਲਦਿਆਂ ਅੱਜ ਪੁਲਸ ਨੇ ਸਖ਼ਤੀ ਕਰਦਿਆਂ ਜਿੱਥੇ ਗਲਤ ਪਾਰਕਿੰਗ ਕਰਨ ਵਾਲੇ ਅਨੇਕਾਂ ਵਾਹਨਾਂ ਦੇ ਚਲਾਨ ਕੱਟੇ ਉਸ ਦੇ ਨਾਲ ਹੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਰ ਵਾਹਨ ਚਾਲਕਾਂ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਹੈ। ਇਸ ਤਹਿਤ ਅੱਜ ਹਨੂੰਮਾਨ ਚੌਂਕ ਵਿੱਚ ਸ਼ਾਮ ਵੇਲੇ ਲਗਾਏ ਗਏ ਨਾਕੇ ਦੌਰਾਨ ਅਨੇਕਾਂ ਵਾਹਨਾਂ ਨੂੰ ਰੋਕਿਆ ਗਿਆ। ਖਾਸ ਤੌਰ ’ਤੇ ਜਿਹੜੇ ਵਾਹਨ ਗਲਤ ਢੰਗ ਨਾਲ ਪਾਰਕ ਕੀਤੇ ਗਏ ਸਨ ਉਹਨਾਂ ਦੇ ਧੜਾਧੜ ਚਲਾਨ ਕੱਟੇ ਗਏ।

 ਇਸ ਦੌਰਾਨ ਇੱਕ ਥਾਰ ਗੱਡੀ 'ਤੇ ਪੁਲਸ ਦਾ ਸਟਿਕਰ ਲੱਗਿਆ ਹੋਇਆ ਸੀ ਜਿਸ ਦੀ ਚੈਕਿੰਗ ਦੌਰਾਨ ਉਸ  ਦੇ ਸ਼ੀਸ਼ਿਆਂ ਉੱਪਰ ਫ਼ਿਲਮਾਂ ਵੀ ਲੱਗੀਆਂ ਸਨ ਅਤੇ ਕਾਰ ਚਾਲਕ ਕੌਲ ਮੌਕੇ ’ਤੇ ਦਸਤਾਵੇਜ਼ ਨਾ ਹੋਣ ਕਾਰਨ ਪੁਲਸ ਨੇ ਉਕਤ ਗੱਡੀ ਨੂੰ ਇਮਪਾਊਂਡ ਕਰ ਲਿਆ। ਇਸੇ ਤਰ੍ਹਾਂ ਹੋਰ ਅਨੇਕਾਂ ਵਾਹਨਾਂ ਦੀ ਵੀ ਚੈੱਕਿੰਗ ਕੀਤੀ ਗਈ, ਜਿਸ ਦੌਰਾਨ ਪੁਲਸ ਨੇ ਨਾ ਸਿਰਫ ਚਾਰ ਪਹੀਆ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਸਗੋਂ ਗਲਤ ਢੰਗ ਨਾਲ ਪਾਰਕ ਕੀਤੇ ਗਏ ਦੋ ਪਹੀਆ ਵਾਹਨਾਂ ਦੇ ਮਾਲਕਾਂ ਨੂੰ ਵੀ ਸਖ਼ਤ ਹਦਾਇਤ ਕੀਤੀ ਕਿ ਉਹ ਨਿਰਧਾਰਤ ਜਗ੍ਹਾ ’ਤੇ ਹੀ ਵਾਹਨਾਂ ਦੀ ਪਾਰਕਿੰਗ ਕਰਨ ਨਹੀਂ ਤਾਂ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਇਹ ਵੀ ਪੜ੍ਹੋ-  ਜਿੱਤ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਦਾ ਵਿਰੋਧੀਆਂ 'ਤੇ ਵੱਡਾ ਬਿਆਨ

ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਤਿਉਹਾਰਾਂ ਦੇ ਮੱਦੇਨਜ਼ਰ ਬਜ਼ਾਰਾਂ ਵਿੱਚ ਭੀੜ ਜ਼ਿਆਦਾ ਹੈ ਪਰ ਇਸ ਦੇ ਬਾਵਜੂਦ ਲੋਕ ਗਲਤ ਢੰਗ ਨਾਲ ਵਾਹਨ ਖੜੇ ਕਰਕੇ ਖਰੀਦੋ ਫਰੋਖਤ ਕਰਨ ਜਾ ਰਹੇ ਹਨ, ਜਿਸ ਕਾਰਨ ਬਾਜ਼ਾਰਾਂ ਵਿੱਚ ਜਾਮ ਦੀ ਸਥਿਤੀ ਬਣੀ ਹੋਈ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਖਾਲੀ ਪਈ ਜਗ੍ਹਾ ’ਤੇ ਹੀ ਵਾਹਨ ਖੜੇ ਕੀਤੇ ਜਾਣ ਅਤੇ ਇਹ ਯਕੀਨੀ ਬਣਾਇਆ ਜਾਵੇ ਕਿ ਕਿਸੇ ਵੀ ਅਜਿਹੀ ਜਗ੍ਹਾ ’ਤੇ ਕੋਈ ਵਾਹਨ ਖੜਾ ਨਾ ਕੀਤਾ ਜਾਵੇ ਜਿਸ ਨਾਲ ਟਰੈਫਿਕ ਵਿੱਚ ਰੁਕਾਵਟ ਪੈਦਾ ਹੋਵੇ।

ਇਹ ਵੀ ਪੜ੍ਹੋ- ਹਰਜਿੰਦਰ ਸਿੰਘ ਧਾਮੀ ਬਣੇ SGPC ਦੇ ਪ੍ਰਧਾਨ

ਨਜਾਇਜ਼ ਕਬਜ਼ੇ ਹਟਾਉਣ ਦੀ ਵੀ ਉੱਠੀ ਮੰਗ

ਇਸ ਮਾਮਲੇ ਵਿੱਚ ਬੇਸ਼ੱਕ ਪੁਲਸ ਦੀ ਕਾਰਵਾਈ ਨੂੰ ਲੈ ਕੇ ਕਈ ਲੋਕ ਸ਼ਲਾਘਾ ਕਰ ਰਹੇ ਹਨ ਪਰ ਦੂਜੇ ਪਾਸੇ ਵਾਹਨ ਚਾਲਕਾਂ ਅਤੇ ਆਮ ਲੋਕਾਂ ਅੰਦਰ ਇਸ ਗੱਲ ਨੂੰ ਵੀ ਲੈ ਕੇ ਰੋਸ ਹੈ ਕਿ ਸ਼ਹਿਰ ਦੇ ਅਨੇਕਾਂ ਹਿੱਸਿਆਂ ਵਿੱਚ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਹਾਲਾਤ ਇਹ ਬਣੇ ਹੋਏ ਹਨ ਕਿ ਦੁਕਾਨਾਂ ਦੇ ਬਾਹਰ ਦੂਰ ਤੱਕ ਸਾਮਾਨ ਲੱਗਾ ਹੋਇਆ ਹੈ। ਜਿਸ ਦੇ ਅੱਗੇ ਵਾਹਨ ਖੜੇ ਕਰਨ ਦੀ ਕੋਈ ਜਗ੍ਹਾ ਹੀ ਨਹੀਂ ਹੈ। ਅਜਿਹੀ ਸਥਿਤੀ ਵਿੱਚ ਜਾਂ ਤਾਂ ਬਾਜ਼ਾਰਾਂ ਅਤੇ ਸੜਕਾਂ ਵਿੱਚ ਵਾਹਨਾਂ ਦੀ ਐਂਟਰੀ  ਬੰਦ ਕਰ ਦਿੱਤੀ ਜਾਵੇ ਅਤੇ ਜਾਂ ਫਿਰ ਵਾਹਨਾਂ ਦੀ ਪਾਰਕਿੰਗ ਵਾਲੀ ਜਿਸ ਜਗ੍ਹਾ ’ਤੇ ਨਜਾਇਜ਼ ਕਬਜ਼ੇ ਹੋਏ ਹਨ ਉਹ ਕਬਜ਼ੇ ਹਟਾ ਕੇ ਵਾਹਨ ਖੜੇ ਕਰਨ ਲਈ ਜਗ੍ਹਾ ਖਾਲੀ ਕਰਵਾਈ ਜਾਵੇ। 

ਇਹ ਵੀ ਪੜ੍ਹੋ- ਪੰਜਾਬ 'ਚ ਕਦੋਂ ਹੋਵੇਗੀ ਦੀਵਾਲੀ ਦੀ ਛੁੱਟੀ, 31 ਅਕਤੂਬਰ ਜਾਂ 1 ਨਵੰਬਰ?

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News