ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ

Saturday, Nov 30, 2024 - 03:03 PM (IST)

ਗੁਰਦਾਸਪੁਰ (ਹਰਮਨ)-ਸਿਵਲ ਸਰਜਨ ਗੁਰਦਾਸਪੁਰ ਡਾ. ਭਾਰਤ ਭੂਸ਼ਨ ਦੀਆਂ ਹਦਾਇਤਾਂ ਅਤੇ ਜ਼ਿਲ੍ਹਾ ਤੂੰਬਾਕੂਨੋਸ਼ੀ ਨੋਡਲ ਅਫ਼ਸਰ ਡਾ. ਅੰਕੁਰ ਕੌਸ਼ਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸੀਨੀਅਰ ਮੈਡੀਕਲ ਅਫਸਰ ਕਮਿਉਨਿਟੀ ਹੈਲਥ ਸੈਂਟਰ ਕਾਹਨੂੰਵਾਨ ਡਾ. ਨੀਲਮ ਦੀ ਰਹਿਨੁਮਾਈ ਹੇਠ ਤੂੰਬਾਕੂ ਨੋਡਲ ਅਫ਼ਸਰ ਡਾ. ਅਮਰਿੰਦਰ ਸਿੰਘ ਦੀ ਅਗਵਾਈ ਵਿਚ ਕਾਹਨੂੰਵਾਨ ਸ਼ਹਿਰ ਅੰਦਰ ਤੰਬਾਕੂਨੋਸ਼ੀ ਸਬੰਧੀ ਚੈਕਿੰਗ ਕੀਤੀ ਗਈ।

ਇਹ ਵੀ ਪੜ੍ਹੋ-  ਪੰਜਾਬ 'ਚ ਠੰਡ ਨੂੰ ਲੈ ਕੇ ਵੱਡੀ ਅਪਡੇਟ, 9 ਜ਼ਿਲ੍ਹਿਆਂ 'ਚ ਅਲਰਟ ਜਾਰੀ

ਇਸ ਤਹਿਤ ਦਲੀਪ ਰਾਜ ਹੈਲਥ ਇੰਸਪੈਕਟਰ ਨੇ ਆਪਣੀ ਸਿਹਤ ਵਿਭਾਗ ਦੀ ਟੀਮ ਨਾਲ ਤੰਬਾਕੂਨੋਸ਼ੀ ਸਬੰਧੀ ਖੁੱਲ੍ਹੀਆਂ ਸਿਗਰਟਾਂ, ਬਿਨਾਂ ਲਾਇਸੈਂਸ, ਵੇਚਣ ਵਾਲੀਆਂ ਦੁਕਾਨਾਂ ਅਤੇ ਬਾਜ਼ਾਰ ਵਿਚ ਜਾਂ ਪਬਲਿਕ ਪਲੇਸ ’ਤੇ ਸਿਗਰਟਨੋਸ਼ੀ ਕਰਨ ਵਾਲੇ ਵਿਅਕਤੀਆਂ ਦੇ ਚਲਾਨ ਕੱਟੇ ਗਏ। ਇਨ੍ਹਾਂ ਕੱਟੇ ਗਏ ਚਲਾਨਾਂ ਦਾ ਮੌਕੇ ’ਤੇ ਹੀ ਜੁਰਮਾਨਾ ਵਸੂਲਿਆ ਗਿਆ। ਇਸ ਮੌਕੇ ਲੋਕਾਂ ਨੂੰ ਸਿਗਰਟਨੋਸ਼ੀ ਅਤੇ ਤੰਬਾਕੂ ਸਬੰਧੀ ਚੀਜਾਂ ਦਾ ਸੇਵਨ ਕਰਨ ਨਾਲ ਸਿਹਤ ’ਤੇ ਹੋਣ ਵਾਲੇ ਬੁਰੇ ਪ੍ਰਭਾਵ ਜਿਵੇਂ ਖਾਸੀ, ਟੀ.ਬੀ, ਦਿਲ ਦੀਆਂ ਬਿਮਾਰੀਆਂ , ਫੇਫੜਿਆਂ ਦੀਆਂ ਬਿਮਾਰੀਆਂ , ਕੈਂਸਰ ਦੀ ਬਿਮਾਰੀ ਆਦਿ ਹੁੰਦੀਆਂ ਹਨ। ਇਸ ਲਈ ਲੋਕਾਂ ਨੂੰ ਤੰਬਕੂਨੋਸ਼ੀ ਚੀਜਾਂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਇਸ ਬਾਰੇ ਲੋਕਾਂ ਨੂੰ ਇਕੱਠੇ ਕਰਕੇ ਵਿਸਥਾਰਪੁਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲਖਬੀਰ ਸਿੰਘ ਹੈਲਥ ਇੰਸਪੈਕਟਰ, ਪਰਮਜੀਤ ਸਿੰਘ ਤੇ ਹੋਰ ਸਿਹਤ ਕਰਮਚਾਰੀ ਹਾਜ਼ਰ ਸਨ।

ਇਹ ਵੀ ਪੜ੍ਹੋ- ਨਵਜੋਤ ਕੌਰ ਸਿੱਧੂ ਨਾਲ ਦੋ ਕਰੋੜ ਦੀ ਠੱਗੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News