ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚੇ ਗਾਇਕ ਰਣਜੀਤ ਬਾਵਾ, ਡਰਾਈਵਰ ਤੇ ਬਾਊਂਸਰ ਟ੍ਰੈਫ਼ਿਕ ਪੁਲਸ ਨਾਲ ਉਲਝੇ
Friday, Jun 24, 2022 - 11:32 PM (IST)

ਅੰਮ੍ਰਿਤਸਰ (ਸਾਗਰ) : ਪੰਜਾਬੀ ਗਾਇਕ ਰਣਜੀਤ ਬਾਵਾ ਤੇ ਤਰਸੇਮ ਜੱਸੜ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਰਣਜੀਤ ਬਾਵਾ ਦੇ ਡਰਾਈਵਰ ਵੱਲੋਂ ਉਨ੍ਹਾਂ ਦੀ ਕਾਰ ਨੋ ਪਾਰਕਿੰਗ ’ਚ ਖੜ੍ਹੀ ਕੀਤੀ ਗਈ, ਜਿਸ ਤੋਂ ਬਾਅਦ ਟ੍ਰੈਫਿਕ ਪੁਲਸ ਅਧਿਕਾਰੀਆਂ ਅਤੇ ਰਣਜੀਤ ਬਾਵਾ ਦੇ ਬਾਊਂਸਰ ਤੇ ਡਰਾਈਵਰ ਵਿਚਾਲੇ ਕਾਫ਼ੀ ਤੂੰ ਤੂੰ, ਮੈਂ ਮੈਂ ਵੀ ਸੁਣਨ ਨੂੰ ਮਿਲੀ। ਇਸ ਦੌਰਾਨ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਟ੍ਰੈਫ਼ਿਕ ਦਾ ਵੀ ਜਾਮ ਲੱਗ ਗਿਆ। ਰਣਜੀਤ ਬਾਵਾ ਦੇ ਮੈਨੇਜਰ ਨੇ ਪੁਲਸ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਮਾਮਲੇ ਨੂੰ ਸ਼ਾਂਤ ਕੀਤਾ।
ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਬਲਵਿੰਦਰ ਜਟਾਣਾ, ਸਿੱਧੂ ਮੂਸੇਵਾਲਾ ਨੇ ‘SYL’ ਗੀਤ ’ਚ ਕੀਤੈ ਜ਼ਿਕਰ
ਜ਼ਿਕਰਯੋਗ ਹੈ ਕਿ ਰਣਜੀਤ ਬਾਵਾ ਅਤੇ ਤਰਸੇਮ ਜੱਸੜ ਆਪਣੀ ਪੰਜਾਬੀ ਫ਼ਿਲਮ ਦੀ ਪ੍ਰਮੋਸ਼ਨ ਤੋਂ ਪਹਿਲਾਂ ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਨਤਮਸਤਕ ਹੋਣ ਪਹੁੰਚੇ ਸਨ। ਇਸ ਦੌਰਾਨ ਰਣਜੀਤ ਬਾਵਾ ਦੇ ਕਾਰ ਡਰਾਈਵਰ ਵੱਲੋਂ ਨੋ ਪਾਰਕਿੰਗ ’ਚ ਕਾਰ ਖੜ੍ਹੀ ਕਰ ਦਿੱਤੀ ਗਈ, ਜਿਸ ਤੋਂ ਬਾਅਦ ਉੱਥੇ ਵੱਡਾ ਜਾਮ ਲੱਗ ਗਿਆ। ਇਸ ਤੋਂ ਬਾਅਦ ਪੁਲਸ ਅਧਿਕਾਰੀਆਂ ਦੀ ਤੇ ਰਣਜੀਤ ਬਾਵੇ ਦੇ ਡਰਾਈਵਰ ਅਤੇ ਬਾਊਂਸਰਾਂ ਵਿਚਾਲੇ ਵਿਵਾਦ ਕਾਫ਼ੀ ਵਧ ਗਿਆ।
ਇਹ ਵੀ ਪੜ੍ਹੋ : ਸਰਹੱਦ ਪਾਰ : ਨਸ਼ੇ ਦੀ ਪੂਰਤੀ ਨਾ ਹੋਣ ’ਤੇ ਨੌਜਵਾਨ ਨੇ ਡੰਡੇ ਮਾਰ-ਮਾਰ ਮਾਂ ਨੂੰ ਉਤਾਰਿਆ ਮੌਤ ਦੇ ਘਾਟ