ਪੰਜਾਬ ਦੀ ਇਕਲੌਤੀ ਰਾਮਲੀਲਾ, ਜਿਥੇ ਹਿੰਦੂਆਂ ਦੇ ਨਾਲ-ਨਾਲ ਸਿੱਖ ਜਨਾਨੀਆਂ ਨਿਭਾਉਂਦੀਆਂ ਨੇ ਵੱਖ-ਵੱਖ ਪਾਤਰਾਂ ਦਾ ਰੋਲ

Friday, Sep 30, 2022 - 06:19 PM (IST)

ਪੰਜਾਬ ਦੀ ਇਕਲੌਤੀ ਰਾਮਲੀਲਾ, ਜਿਥੇ ਹਿੰਦੂਆਂ ਦੇ ਨਾਲ-ਨਾਲ ਸਿੱਖ ਜਨਾਨੀਆਂ ਨਿਭਾਉਂਦੀਆਂ ਨੇ ਵੱਖ-ਵੱਖ ਪਾਤਰਾਂ ਦਾ ਰੋਲ

ਪਠਾਨਕੋਟ (ਸ਼ਾਰਦਾ) - ਪਠਾਨਕੋਟ ਵਿੱਚ ਅਜਿਹੀ ਇਕਲੌਤੀ ਰਾਮਲੀਲਾ ਹੁੰਦੀ ਹੈ, ਜਿਸ ’ਚ 25 ਜਨਾਨੀਆਂ ਰਾਮਾਇਣ ਦੇ ਮਹਿਲਾ ਪਾਤਰਾਂ ਦਾ ਰੋਲ ਅਦਾ ਕਰ ਰਹੀਆਂ ਹਨ। ਇਨ੍ਹਾਂ ਵਿਚੋਂ ਸਿੱਖ ਪਰਿਵਾਰਾਂ ਦੀਆਂ ਕੁੜੀਆਂ ਵੀ ਸ਼ਾਮਲ ਹਨ। ਪ੍ਰਾਚੀਨ ਕਾਲੀ ਮਾਤਾ ਮੰਦਰ ਦੇ ਰਾਮਾ ਡ੍ਰਾਮਾਟਿਕ ਕਲੱਬ ਨਾਲ ਜੁੜੇ ਇਹ ਪਾਤਰ ਪੀ.ਐੱਚ.ਡੀ. ਤੋਂ ਲੈ ਕੇ ਗ੍ਰੇਜੂਏਟ ਤੱਕ ਸਿੱਖਿਆ ਪ੍ਰਾਪਤ ਹਨ, ਜੋ ਸੀਤਾ, ਕੈਕਈ ਅਤੇ ਕੌਸ਼ਲਿਆ ਦਾ ਰੋਲ ਪਿਛਲੇ ਕਈ ਸਾਲਾਂ ਤੋਂ ਨਿਭਾ ਰਹੀਆਂ ਹਨ। ਇਨ੍ਹਾਂ ਵਿਚੋਂ ਕਈ ਕੁੜੀਆਂ ਅਜੇ ਵੀ ਪੜ੍ਹਾਈ ਕਰ ਰਹੀਆਂ ਹਨ। ਰਾਮ ਲੀਲਾਂ ਦਾ ਮੰਚਨ ਕਰਦੇ ਕਲੱਬ ਨੂੰ 100 ਸਾਲ ਹੋ ਚੁੱਕੇ ਹਨ। 

ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ

ਪਤਾ ਲਗਾ ਹੈ ਕਿ 8 ਸਾਲ ਪਹਿਲਾਂ ਕਲੱਬ ਵਿੱਚ ਸਿਰਫ਼ 5 ਕੁੜੀਆਂ ਸਨ। ਪੀ.ਐੱਚ.ਡੀ. ਹੋਲਡਰ ਡਾ. ਪੰਕਜ ਮਾਲਾ 12 ਸਾਲ ਤੋਂ ਇਸ ਰਾਮਲੀਲਾ ਨਾਲ ਜੁੜੀ ਹੋਈ ਹੈ ਅਤੇ ਕਲੱਬ ਦੀ ਡਾਇਰੈਕਟਰ ਹੈ, ਜੋ ਕੈਕੇਈ ਦਾ ਰੋਲ ਨਿਭਾਉਂਦੀ ਹੈ। ਇਸ ਤੋਂ ਇਲਾਵਾ ਉਹ ਆਰੀਆ ਮਹਿਲਾ ਕਾਲਜ ਵਿੱਚ ਹਿੰਦੀ ਵਿਭਾਗ ਦੀ ਪ੍ਰਧਾਨ ਵੀ ਹੈ। ਦੂਜੇ ਪਾਸੇ ਮਾਤਾ ਸੀਤਾ ਦਾ ਰੋਲ ਕਰ ਰਹੀ ਮਨਪ੍ਰੀਤ ਕੌਰ ਸਿੱਖ ਪਰਿਵਾਰ ਤੋਂ ਹੈ, ਜੋ ਰਮਾ ਚੋਪੜਾ ਕਾਲਜ ਵਿੱਚ ਗ੍ਰੈਜੂਏਸ਼ਨ ਕਰ ਰਹੀ ਹੈ। ਕੌਸ਼ਲਿਆ ਦਾ ਰੋਲ ਨਿਭਾ ਰਹੀ ਸੋਨਿਕਾ ਗ੍ਰੈਜੂਏਟ ਹੈ। ਸੁਮਿਤਰਾ ਦਾ ਰੋਲ ਨਿਭਾਉਣ ਵਾਲੀ ਰੇਖਾ ਸ਼ਰਮਾ ਆਈ.ਟੀ.ਆਈ. ਵੂਮੈਨ ਕਾਲਜ ਪਠਾਨਕੋਟ ਵਿੱਚ ਲੈਕਚਰਾਰ ਹੈ। 

ਪੜ੍ਹੋ ਇਹ ਵੀ ਖ਼ਬਰ : ਪੱਟੀ ’ਚ ਰੂਹ ਕੰਬਾਊ ਵਾਰਦਾਤ: ਰਿਸ਼ਤੇਦਾਰੀ 'ਚ ਗਏ 2 ਨੌਜਵਾਨਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ

ਇਸ ਸਬੰਧ ’ਚ ਸਾਰੀਆਂ ਕੁੜੀਆਂ ਦਾ ਕਹਿਣਾ ਹੈ ਕਿ ਸਟੇਜ 'ਤੇ ਧਰਮ ਅਤੇ ਆਸਥਾ ਦੀ ਭੂਮਿਕਾ ਨਿਭਾਉਣ ’ਚ ਉਨ੍ਹਾਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ। ਧਿਆਨ ਯੋਗ ਹੈ ਕਿ ਕਲੱਬ ਵਿੱਚ 100 ਤੋਂ ਵੱਧ ਕਲਾਕਾਰ ਹਨ, ਜੋ ਆਪਣੀ ਅਦਾਕਾਰੀ ਨਾਲ ਲੋਕਾਂ ਤੱਕ ਰਾਮਾਇਣ ਦਾ ਪਾਠ ਪਹੁੰਚਾ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਵੀ ਇੱਥੇ 20 ਸਾਲ ਤੱਕ ਰਾਵਣ ਦਾ ਰੋਲ ਕਰਦੇ ਰਹੇ ਸਨ।


author

rajwinder kaur

Content Editor

Related News