ਰਾਸ਼ਟਰੀ ਸਵੈਮ ਸੇਵਕ ਸੰਘ ਨੇ ਮੋਟਰਸਾਈਕਲ ਰੈਲੀ ਕੱਢੀ

01/13/2019 1:44:19 AM

 ਗੁਰਦਾਸਪੁਰ,    (ਵਿਨੋਦ)-  ਅੱਜ ਗੁਰਦਾਸਪੁਰ ਵਿਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਰਾਸ਼ਟਰੀ ਯੁਵਾ ਦਿਵਸ ਦੇ ਸਬੰਧ ’ਚ ਮੋਟਰਸਾਈਕਲ ਰੈਲੀ ਕੱਢੀ ਗਈ। ਇਸ ਵਿਚ ਪੰਜਾਬ ਸੂਬੇ ਦੇ ਪ੍ਰਮੁੱਖ ਵਿਨੇ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਿਵੇਂ ਭਗਤ ਸਿੰਘ ਨੇ ਦੇਸ਼ ਦੇ ਲਈ ਮਰਨਾ ਸਿਖਾਇਆ, ਉਸ ਤਰ੍ਹਾਂ ਸਵਾਮੀ ਵਿਵੇਕਾਨੰਦ ਨੇ ਦੇਸ਼ ਦੇ ਲਈ ਜੀਣ ਦਾ ਸੰਦੇਸ਼ ਦਿੱਤਾ। ਸਵਾਮੀ ਵਿਵੇਕਾਨੰਦ ਜੀ ਨੇ 1893 ਵਿਚ ਸ਼ਿਕਾਂਗੋ ’ਚ ਹੋਈ ਧਰਮ ਸਭਾ ਤੇ ਭਾਰਤ ਦੀ ਸੰਸਕ੍ਰਿਤੀ ਭਾਰਤ ਦੀਆਂ ਪ੍ਰੰਪਰਾਵਾਂ ਦੇ ਬਾਰੇ ’ਚ ਪੂਰੀ ਦੁਨੀਆ ਨੂੰ ਦੱਸਿਆ ਕਿ ਇਸ ਤਰ੍ਹਾਂ ਭਾਰਤ ਪੂਰੀ ਦੁਨੀਆ ’ਚ ਵਿਸ਼ਵ ਦਾ ਕਲਿਆਣ ਕਰਨ ਦੇ ਲਈ ਜਾਣਿਆ ਜਾਂਦਾ ਹੈ। ਗੁਰਦਾਸਪੁਰ ’ਚ ਨੌਜਵਾਨਾਂ ਵੱਲੋਂ ਮੋਟਰਸਾਈਕਲ ਰੈਲੀ ਕੱਢ ਕੇ ਦੇਸ਼ ਭਗਤੀ ਦਾ ਸੰਦੇਸ਼ ਦਿੱਤਾ ਗਿਆ। ਇਸ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਮਾਣਯੋਗ ਨਗਰ ਸੰਘ ਚਾਲਕ ਡਾ. ਰਾਜੀਵ ਅਰੋਡ਼ਾ ਨਗਰ ਕਾਰਜਵਾਹਕ, ਮੁਨੀਜ਼ ਜ਼ਿਲਾ ਕਾਰਜਵਾਹਕ , ਵਿਕਰਮ ਅਤੇ ਨਗਰ ਕਾਲਜ ਵਿਦਿਆਰਥੀ ਪ੍ਰਮੁੱਖ ਯੋਗੇਸ਼ ਸ਼ਰਮਾ ਹਾਜ਼ਰ ਰਹੇ।  


Related News