ਮੁੱਖ ਮੰਤਰੀ ਡਾ. ਨਿੱਝਰ ਦੇ ਅਸਤੀਫ਼ੇ ਦੇ ਰਹੱਸ ਨੂੰ ਖ਼ਤਮ ਕਰਨ : ਪ੍ਰੋ. ਸਰਚਾਂਦ ਸਿੰਘ

06/05/2023 11:59:18 AM

ਅੰਮ੍ਰਿਤਸਰ (ਜ. ਬ.)- ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਲਾਹਕਾਰ ਅਤੇ ਭਾਜਪਾ ਸੂਬਾ ਕਾਰਜਕਾਰਣੀ ਮੈਂਬਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਡਾ. ਇੰਦਰਜੀਤ ਸਿੰਘ ਨਿੱਝਰ ਦੇ ਮੰਤਰੀ ਮੰਡਲ ਤੋਂ ਦਿੱਤੇ ਗਏ ਅਸਤੀਫ਼ੇ ਸੰਬੰਧੀ ਸਖ਼ਤ ਟਿੱਪਣੀ ਕੀਤੀ ਹੈ। ਉਨ੍ਹਾਂ ਡਾ. ਨਿੱਝਰ ਨੂੰ ਦੀਵਾਨ ਦੀ ਕਲੀਨ ਚਿੱਟ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਡਾ. ਨਿੱਝਰ ਨੂੰ ਕਲੀਨ ਚਿੱਟ ਦੇਵੇ, ਦੀਵਾਨ ਦੀ ਕਲੀਨ ਚਿੱਟ ਨਾਲ ਡਾ. ਨਿੱਝਰ ਦਾ ਦਾਮਨ ਪਾਕਿ ਸਾਫ਼ ਨਹੀਂ ਹੋ ਜਾਂਦਾ। ਡਾ. ਨਿੱਝਰ ਨੇ ਦੀਵਾਨ ਦੀ ਪ੍ਰਧਾਨਗੀ ਤੋਂ ਨਹੀਂ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਹੈ, ਮਾਮਲਾ ਸਰਕਾਰ ਦਾ ਹੈ ਇਸ ਲਈ ਮੁੱਖ ਮੰਤਰੀ ਅਤੇ ਉਸ ਨੂੰ ਖ਼ੁਦ ਅਸਤੀਫ਼ੇ ਦੀ ਸਚਾਈ ਲੋਕਾਂ ਸਾਹਮਣੇ ਰੱਖਣੀ ਚਾਹੀਦੀ ਹੈ।

ਇਹ ਵੀ ਪੜ੍ਹੋ- ਵਾਹ ! ਕਲਯੁਗੀ ਬੱਚੇ, ਬੇਦਖ਼ਲ ਕੀਤੇ ਮਾਪੇ, ਪਾਰਕ ’ਚ ਸੌਣ ਲਈ ਮਜ਼ਬੂਰ ਪਿਤਾ, ਧੀਆਂ ਘਰ ਰਹਿ ਰਹੀ ਮਾਂ

ਪ੍ਰੋ. ਸਰਚਾਂਦ ਸਿੰਘ ਨੇ ਮੁੱਖ ਮੰਤਰੀ ਮਾਨ ਨੂੰ ਡਾ. ਨਿੱਝਰ ਦੇ ਅਸਤੀਫ਼ੇ ਦੇ ਰਹੱਸ ਨੂੰ ਖ਼ਤਮ ਕਰਨ ਲਈ ਕਿਹਾ ਹੈ। ਸਾਡੇ ਲਈ ਇਹ ਵਿਡੰਬਨਾ ਅਤੇ ਨਮੋਸ਼ੀ ਦੀ ਗਲ ਹੈ ਕਿ ਕੈਬਨਿਟ ’ਚੋਂ ਕਥਿਤ ਅਨੈਤਿਕਤਾ ਦੇ ਦੋਸ਼ ਵਾਲੇ ਨੂੰ ਤਾਂ ਬਾਹਰ ਦਾ ਰਸਤਾ ਨਹੀਂ ਦਿਖਾਇਆ, ਲੇਕਿਨ ਡਾ. ਨਿੱਝਰ, ਜੋ ਸਿੱਖ ਕੌਮ ਦੀ ਇਕ ਸਦੀ ਤੋਂ ਵੀ ਵੱਧ ਪੁਰਾਣੀ ਸੰਸਥਾ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਵੀ ਹਨ, ਨੂੰ ਬਾਹਰ ਕੀਤਾ ਗਿਆ, ਜਿਸ ਨਾਲ ਦੀਵਾਨ ਦੀ ਪ੍ਰਧਾਨਗੀ ਅਤੇ ਅਕਸ ਨੂੰ ਢਾਹ ਲੱਗੀ ਹੈ। ਉਨ੍ਹਾਂ ਕਿਹਾ ਕਿ ਡਾ. ਨਿੱਝਰ ਨੇ ਕਿਸੇ ਜ਼ਰੂਰੀ ਰੁਝੇਵਿਆਂ ਕਾਰਨ ਕੈਬਨਿਟ ਤੋਂ ਅਸਤੀਫ਼ਾ ਦਿੱਤਾ ਤਾਂ ਉਹੀ ਕਾਰਨ ਦੀਵਾਨ ਦੀ ਪ੍ਰਧਾਨਗੀ ਅਤੇ ਜ਼ਿੰਮੇਵਾਰੀਆਂ ਲਈ ਅੜਿੱਕਾ ਕਿਉਂ ਨਹੀਂ? ਉਨ੍ਹਾਂ ਕਿਹਾ ਕਿ ਦੀਵਾਨ ਘੱਟਗਿਣਤੀ ਭਾਈਚਾਰੇ ਦੀ ਸੰਸਥਾ ਹੈ, ਇਸ ਲਈ ਮੌਜੂਦਾ ਮੁੱਦੇ ’ਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਸਾਰੇ ਮਾਮਲੇ ’ਤੇ ਨਿਗ੍ਹਾ ਬਣਾਈ ਰੱਖਣ ਦੀ ਵੀ ਉਨ੍ਹਾਂ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ- ਹੋਪਰਜ਼ ਰੈਸਟੋਰੈਂਟ ’ਚ ਮੁੜ ਪੁਲਸ ਦਾ ਛਾਪਾ, ਪਹਿਲਾਂ ਮੈਨੇਜਰ ਤੇ ਹੁਣ ਮਾਲਕ ਨਾਮਜ਼ਦ, ਵਧੀਆਂ ਧਾਰਾਵਾਂ

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News