ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਸਬੰਧੀ ਉਲੀਕੇ ਪ੍ਰੋਗਰਾਮ ਦੀ ਦਿੱਤੀ ਜਾਣਕਾਰੀ

Monday, Mar 13, 2023 - 02:16 PM (IST)

ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ ਹਰਮੀਤ ਸਿੰਘ ਕਾਲਕਾ, ਧਰਮ ਪ੍ਰਚਾਰ ਸਬੰਧੀ ਉਲੀਕੇ ਪ੍ਰੋਗਰਾਮ ਦੀ ਦਿੱਤੀ ਜਾਣਕਾਰੀ

ਅੰਮਿਤਸਰ (ਸਰਬਜੀਤ)- ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਸ੍ਰੀ ਅਕਾਲ ਤਖ਼ਤ ਸਾਹਿਬ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ ਪੁੱਜੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸੱਦਾ ਪੱਤਰ ਦੇਣ ਲਈ ਆਏ ਹਾਂ। ਕਾਲਕਾ ਨੇ ਕਿਹਾ ਬਹੁਤ ਸਾਰੇ ਪ੍ਰੋਗਰਾਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੀਕੇ ਹਨ। ਧਰਮ ਪ੍ਰਚਾਰ ਨੂੰ ਲੈ ਕੇ ਉਨ੍ਹਾਂ ਕਿਹਾ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਅਕਾਲੀ ਬਾਬਾ ਫੂਲਾ ਸਿੰਘ ਦੀ ਜਿਹੜੀ ਸ਼ਤਾਬਦੀ ਆ ਰਹੀ ਹੈ, ਉਸ ਨੂੰ ਸਮਰਪਿਤ ਚਾਰ ਦਿਨ ਦੇ ਪ੍ਰੋਗਰਾਮ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਬਾਬਾ ਫੂਲਾ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ ਹਨ ਤੇ ਬਾਬਾ ਬੁੱਢਾ ਦਲ ਦੇ ਛੇਵੇਂ ਮੁੱਖੀ ਰਹੇ ਹਨ। ਉਨ੍ਹਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਥੋਂ ਨਗਰ ਕੀਰਤਨ ਦਿੱਲੀ ਲੈ ਕੇ ਜਾਇਆ ਜਾਵੇਗਾ। ਜਿਸਦੇ ਚੱਲਦੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਜੀ ਨੂੰ ਸੱਦਾ ਪੱਤਰ ਦਿੱਤਾ ਗਿਆ ਹੈ ।

ਇਹ ਵੀ ਪੜ੍ਹੋ- ਮਾਮੂਲੀ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕੀਤਾ ਕਤਲ

ਉਨ੍ਹਾਂ ਕਿਹਾ ਕਿ ਅਪ੍ਰੈਲ ਮਹੀਨੇ ਦੀ 6 ਤਾਰੀਖ ਨੂੰ ਨਗਰ ਕੀਰਤਨ ਇੱਥੋਂ ਆਰੰਭ ਹੋਵੇਗਾ 7 ਤਾਰੀਖ ਨੂੰ ਦਿੱਲੀ ਪੁੱਜੇਗਾ। ਕਾਲਕਾ ਨੇ ਕਿਹਾ ਕਿ ਪੰਜਾਬ ਤੇ ਹਰਿਆਣਾ ਦੀ ਸਿੱਖ ਸੰਗਤਾਂ ਨੂੰ ਮੈਂ ਅਪੀਲ ਕਰਦਾ ਹਾਂ ਕਿ ਵੱਧ ਤੋਂ ਵੱਧ ਇਸ ਪ੍ਰੋਗਰਾਮ 'ਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਲਾਲ ਕਿਲੇ ਵਿੱਚ ਪਹਿਲੇ ਦਿਨ ਕੀਰਤਨ ਦਰਬਾਰ ਸਜਾਇਆ ਜਾਵੇਗਾ ਅਤੇ 9 ਤਾਰੀਖ ਨੂੰ ਨਿਹੰਗ ਜਥੇਬੰਦੀ ਵੱਲੋਂ ਖ਼ਾਲਸਾ ਸ਼ਾਨੋ ਸ਼ੌਕਤ ਦੇ ਘੋੜਸਵਾਰੀ ਦੇ ਪ੍ਰੋਗਰਾਮ ਕੀਤੇ ਜਾਣਗੇ।

ਇਹ ਵੀ ਪੜ੍ਹੋ- ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਹੋਲੀ ਸਮਾਗਮ ਵਿਚ ਸ਼ਰਾਬ ਦੀਆਂ ਬੋਤਲਾਂ ਚੱਲਣ ਦੇ ਮਾਮਲੇ 'ਚ ਕਾਲਕਾ ਨੇ ਕਿਹਾ ਕਿ ਬਹੁਤ ਮੰਦਭਾਗੀ ਗੱਲ ਹੈ ਤੇ ਉਥੋਂ ਦੀ ਕਮੇਟੀ ਨੂੰ ਬੁਲਾਇਆ ਹੈ ਉਸ ਕਮੇਟੀ ਵੱਲੋਂ ਪਹਿਲਾਂ ਸਾਡੇ ਨਾਲ ਆਨਾਕਾਨੀ ਕੀਤੀ ਗਈ ਫਿਰ ਅਸੀਂ ਜਥੇਦਾਰ ਸਾਬ੍ਹ ਨਾਲ ਗੱਲ ਕਰ ਕੇ ਉਨ੍ਹਾਂ ਉੱਤੇ ਕਾਰਵਾਈ ਕੀਤੀ। ਉਨ੍ਹਾਂ ਦੀ ਪੂਰੀ ਕਮੇਟੀ ਨੇ ਅਸਤੀਫ਼ਾ ਦੇ ਦਿੱਤਾ ਤੇ ਪੂਰੀ ਕਮੇਟੀ ਨੇ ਉਸ ਵੀਡਿਓ ਉੱਪਰ ਮੁਆਫ਼ੀ ਮੰਗੀ। ਉਨ੍ਹਾਂ ਕਿਹਾ ਕਿ ਅਜਿਹੀਆਂ ਹਰਕਤਾਂ ਕਰਨ ਤੋਂ ਪਹਿਲਾਂ ਸਿੱਖ ਕੌਮ ਨੂੰ ਸੋਚਣਾ ਚਾਹੀਦਾ ਹੈ ਕਿ ਸਾਡੀ ਇਕ ਹਰਕਤ ਦੇ ਨਾਲ ਸਾਰੀ ਸਿੱਖ ਕੌਮ ਬਦਨਾਮ ਹੁੰਦੀ ਹੈ।

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਜੁਗਾੜੂ ਰੇਹੜੇ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

ਕਾਲਕਾ ਨੇ ਕਿਹਾ ਅਜਨਾਲਾ ਘਟਨਾ 'ਤੇ ਹਰ ਸਿੱਖ ਦੇ ਮਨ ਵਿਚ ਬਹੁਤ ਹੀ ਰੋਸ ਹੈ। ਜਥੇਦਾਰ ਸਾਹਿਬ ਵੱਲੋਂ ਇਕ ਕਮੇਟੀ ਬਣਾਈ ਗਈ ਜਿਸ ਵਿਚ ਮੈਂ ਵੀ ਸ਼ਾਮਲ ਹਾਂ। ਉਨ੍ਹਾਂ ਕਿਹਾ ਕਿ ਜਿੱਥੇ ਜ਼ਿੰਮੇਵਾਰ ਬੰਦੇ ਅਜਿਹਾ ਕੰਮ ਕਰਨਗੇ। ਉਨ੍ਹਾਂ ਦੀ ਕੀ ਮੰਸ਼ਾ ਸੀ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਕਿਉਂ ਲਿਜਾਇਆ ਗਿਆ। ਇਸ ਬਾਰੇ ਅੰਮ੍ਰਿਤਪਾਲ ਸਿੰਘ ਜੀ ਦੱਸ ਸਕਦੇ ਹਨ। ਉਨ੍ਹਾਂ ਕਿਹਾ ਕਿ ਸਰਨਾ ਸਹਿਬ ਦੀ ਉਮਰ ਹੋ ਗਈ ਹੈ, ਉਨਾਂ ਨੂੰ ਨਾ ਆਪਣਾ ਪੁੱਤ ਚੰਗਾ ਲੱਗਦਾ ਹੈ ਤੇ ਨਾ ਹੀ ਆਪਣਾ ਪੋਤਰਾ ਚੰਗਾ ਲੱਗਦਾ ਹੈ। ਉਨ੍ਹਾਂ ਨੂੰ ਸਿਰਫ਼ ਦਿੱਲੀ ਕਮੇਟੀ ਦੀ ਕੁਰਸੀ ਨਜ਼ਰ ਆਉਂਦੀ ਹੈ, ਉਹ ਕੁਰਸੀ ਲਈ ਬਾਦਲਾਂ ਨਾਲ ਵੀ ਸਮਝੌਤਾ ਕਰ ਸਕਦੇ ਹਨ ਅਤੇ ਮਨਜੀਤ ਸਿੰਘ ਜੀਕੇ ਦੇ ਨਾਲ ਵੀ ਸਮਝੌਤਾ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸਿੱਖ ਸੰਸਥਾ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦੇ ਉਪਰ ਉਂਗਲ ਚੁੱਕਣਾ ਗ਼ਲਤ ਗੱਲ ਹੈ। ਕਾਲਕਾ ਨੇ ਕਿਹਾ ਸਰਨਾ ਦੀ ਇਹ ਪੁਰਾਣੀ ਆਦਤ ਹੈ ਉਹ ਦੋ-ਦੋ ਸੰਗਰਾਂਦ ਮਨਾਉਂਦੇ ਹਨ, ਦੋ-ਦੋ ਗੁਰਪੁਰਬ ਮਨਾਉਂਦੇ ਰਹੇ ਹਨ। ਇਸ ਕਰਕੇ ਹੀ ਉਨ੍ਹਾਂ ਨੂੰ ਦਿੱਲੀ ਦੀ ਸੰਗਤ ਨੇ ਅੱਜ ਘਰਿ ਬਠਾਇਆ ਹੋਇਆ ਹੈ। 

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


author

Shivani Bassan

Content Editor

Related News