ਤੜਕਸਾਰ ਘਰ ’ਚ ਚੋਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

Monday, Aug 26, 2024 - 06:37 PM (IST)

ਤੜਕਸਾਰ ਘਰ ’ਚ ਚੋਰੀ ਕਰਨ ਵਾਲਾ ਵਿਅਕਤੀ ਗ੍ਰਿਫ਼ਤਾਰ

ਬਾਬਾ ਬਕਾਲਾ ਸਾਹਿਬ (ਅਠੌਲਾ)-ਬਾਬਾ ਬਕਾਲਾ ਸਾਹਿਬ ਵਿਖੇ ਇਕ ਘਰ ’ਚ ਚੋਰੀ ਕਰਨ ਦੇ ਦੋਸ਼ ਵਿਚ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਵਰਿਆਮ ਸਿੰਘ ਪੁੱਤਰ ਹਰਨਾਮ ਸਿੰਘ ਵਾਸੀ ਬਾਬਾ ਬਕਾਲਾ ਸਾਹਿਬ ਗੁ. 9ਵੀਂ ਪਾਤਸ਼ਾਹੀ ਵਿਖੇ ਪਾਠੀ ਸਿੰਘ ਦੀ ਡਿਊਟੀ ਨਿਭਾਉਂਦਾ ਹੈ। ਉਸ ਦੇ ਘਰ ਚੋਰ ਚੋਰੀ ਕਰਨ ਦੀ ਨੀਅਤ ਨਾਲ ਨੇੜੇ ਬੰਦ ਪਏ ਮਕਾਨ ਰਾਹੀਂ ਘਰ ’ਚ ਦਾਖ਼ਲ ਹੋਏ ਸਨ।

ਇਹ ਵੀ ਪੜ੍ਹੋ- ਜਲੰਧਰ 'ਚ 176 ਸਾਲ ਪੁਰਾਣੇ ਘਰ 'ਚ ਰਹਿਣਗੇ CM ਭਗਵੰਤ ਮਾਨ, ਦਿੱਤਾ ਹੈ ਆਲੀਸ਼ਾਨ ਰੂਪ

ਉਨ੍ਹਾਂ ਅਲਮਾਰੀ ਦਾ ਤਾਲਾ ਤੋੜ ਕੇ ਗਹਿਣੇ, 2 ਮੋਬਾਇਲ ਅਤੇ 5 ਹਜ਼ਾਰ ਰੁਪਏ ਚੋਰੀ ਕਰ ਲਏ, ਜਦ ਵਰਿਆਮ ਸਿੰਘ ਨੂੰ ਕੁਝ ਸ਼ੱਕ ਹੋਇਆ ਤਾਂ ਉਸ ਨੇ ਸਾਰੇ ਕਮਰਿਆਂ ’ਚ ਜਾ ਕੇ ਵੇਖਿਆ ਤਾਂ ਅਲਮਾਰੀ ਦਾ ਤਾਲਾ ਟੁੱਟਾ ਪਿਆ ਸੀ ਅਤੇ ਚੋਰ ਫਰਿੱਜ ਪਿੱਛੇ ਲੁਕਿਆ ਪਿਆ ਸੀ, ਜਿਸ ਨੂੰ ਉਸ ਨੇ ਕਾਬੂ ਕਰ ਲਿਆ।ਗ੍ਰਿਫ਼ਤਾਰ ਚੋਰ ਨੇ ਆਪਣੀ ਪਛਾਣ ਗੋਰਾ ਪੁੱਤਰ ਬਲਦੇਵ ਸਿੰਘ ਦੇਬਾ ਮੁਹੱਲਾ ਮਾਤਾ ਰਾਣੀ ਦੱਸੀ। ਘਰ ’ਚ ਮੌਜੂਦ ਵਰਿਆਮ ਸਿੰਘ ਦੀ ਨੂੰਹ ਸੁਖਵਿੰਦਰ ਕੌਰ ਪਤਨੀ ਸੁਖਜੀਤ ਸਿੰਘ ਅਤੇ ਪੋਤਰੇ ਨੇ ਰੌਲਾ ਪਾ ਦਿੱਤਾ, ਜਿਸ ’ਤੇ ਗੁਆਂਢੀ ਇਕੱਠੇ ਹੋ ਗਏ ਅਤੇ ਚੋਰ ਦੇ ਬਾਕੀ ਸਾਥੀ ਭੱਜ ਗਏ । ਇਸ ਘਟਨਾ ਦੀ ਰਿਪੋਰਟ ਪੁਲਸ ਚੌਂਕੀ ਬਾਬਾ ਬਕਾਲਾ ਸਾਹਿਬ ਲਿਖਾਈ ਗਈ ਹੈ।

ਇਹ ਵੀ ਪੜ੍ਹੋ-ਬਿਜਲੀ ਚੋਰੀ ਕਰਨ ਨੂੰ ਲੈ ਕੇ PSPCL ਦੀ ਵੱਡੀ ਕਾਰਵਾਈ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News