ਹੈਰੋਇਨ ਅਤੇ 100 ਨਸ਼ਲੀਆਂ ਗੋਲੀਆਂ ਸਮੇਤ ਵਿਅਕਤੀ ਗ੍ਰਿਫਤਾਰ

Saturday, Aug 10, 2024 - 06:17 PM (IST)

ਹੈਰੋਇਨ ਅਤੇ 100 ਨਸ਼ਲੀਆਂ ਗੋਲੀਆਂ ਸਮੇਤ ਵਿਅਕਤੀ ਗ੍ਰਿਫਤਾਰ

ਬਟਾਲਾ (ਬੇਰੀ, ਬਲਜੀਤ)- ਥਾਣਾ ਸਦਰ ਦੀ ਪੁਲਸ ਨੇ ਇਕ ਵਿਅਕਤੀ ਨੂੰ 15 ਗ੍ਰਾਮ ਹੈਰੋਇਨ ਅਤੇ 100 ਨਸੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ ਬਟਾਲਾ, ਆਈ.ਪੀ.ਐੱਸ ਸੁਹੇਲ ਕਾਸਿਮ ਮੀਰ ਅਤੇ ਡੀ.ਐੱਸ.ਪੀ ਫਤਿਹਗੜ੍ਹ ਚੂੜੀਆਂ ਖੁਸਬੀਰ ਕੌਰ ਦੇ ਦਿਸਾ-ਨਿਰਦੇਸਾਂ ਤਹਿਤ ਪੁਲਸ ਵੱਲੋਂ ਨਸਾ ਤਸਕਰਾਂ ਵਿਰੁੱਧ ਵਿਸੇਸ ਮੁਹਿੰਮ ਚਲਾਈ ਜਾ ਰਹੀ ਹੈ। 

ਇਹ ਵੀ ਪੜ੍ਹੋ- ਬਾਬੇ ਤੋਂ ਪੁੱਤ ਦੀ ਦਾਤ ਮੰਗਣ ਗਈ ਸੀ ਔਰਤ, ਇਸ਼ਨਾਨ ਦੇ ਬਹਾਨੇ ਮੋਟਰ 'ਤੇ ਲੈ ਕੇ ਕੀਤਾ ਵੱਡਾ ਕਾਂਡ

ਉਨ੍ਹਾਂ ਦੱਸਿਆ ਕਿ ਇਸੇ ਲੜੀ ਤਹਿਤ ਐੱਸ.ਆਈ ਰਣਜੀਤ ਸਿੰਘ ਨੇ ਪੁਲਸ ਪਾਰਟੀ ਸਮੇਤ ਗਸਤ ਦੌਰਾਨ ਟੀ ਪੁਆਇੰਟ ਪਿੰਡ ਛੱਤ ਤੋਂ ਦਵਿੰਦਰ ਸਿੰਘ ਵਾਸੀ ਪਿੰਡ ਛੱਤਾਂ ਨੂੰ 15 ਗ੍ਰਾਮ ਹੈਰੋਇਨ ਅਤੇ 100 ਨਸੀਲੀਆਂ ਗੋਲੀਆਂ ਸਮੇਤ ਕਾਬੂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਤੜਕਸਾਰ ਵੱਡੀ ਵਾਰਦਾਤ, ਸੈਰ ਕਰ ਰਹੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਨੇ ਚਲਾਈਆਂ ਗੋਲੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News