ਸਰਹੱਦੀ ਪਿੰਡ ਬੁਰਜ ਨੇੜਿਓਂ ਪਾਕਿਸਤਾਨੀ ਡਰੋਨ ਮਿਲਿਆ
Monday, Dec 16, 2024 - 05:59 PM (IST)
ਝਬਾਲ(ਨਰਿੰਦਰ)- ਸਰਹੱਦੀ ਪਿੰਡ ਬੁਰਜ (ਰਾਜਾਤਾਲ) ਵਿਖੇ ਅੱਜ ਪੁਲਸ ਨੂੰ ਇਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ ਹੈ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸਰਾਏ ਅਮਾਨਤ ਖਾਂ ਪੁਲਸ ਨੂੰ ਕਿਸੇ ਨੇ ਇਤਲਾਹ ਦਿੱਤੀ ਕਿ ਬੁਰਜ ਪਿੰਡ ਨੇੜੇ ਇਕ ਬਹਿਕਾਂ ਨੇੜੇ ਡਰੋਨ ਡਿਗਿਆ ਹੈ, ਜਿਸ ’ਤੇ ਸਰਾਏ ਅਮਾਨਤ ਖਾਂ ਪੁਲਸ ਨੇ ਡਰੋਨ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।