ਨਗਰ ਕੌਂਸਲ ਤਰਨਤਾਰਨ ਦੀ ਵਾਰਡ ਨੰਬਰ 3 'ਚ ਪਲਵਿੰਦਰ ਕੌਰ (ਆਜ਼ਾਦ) ਰਹੇ ਜੇਤੂ
Tuesday, Mar 04, 2025 - 06:38 PM (IST)

ਤਰਨਤਾਰਨ (ਰਮਨ)- ਨਗਰ ਕੌਂਸਲ ਤਰਨਤਾਰਨ ਦੀ ਵਾਰਡ ਨੰਬਰ 3 ਦੀ ਅੱਜ ਹੋਈ ਮੁੜ ਤੋਂ ਚੋਣ ਦੌਰਾਨ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਧਰਮ ਪਤਨੀ ਨਵਜੋਤ ਕੌਰ ਸੋਹਲ (ਆਪ) ਨੂੰ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਪਲਵਿੰਦਰ ਕੌਰ ਨੇ ਹਰਾਇਆ। ਇਹ ਚੋਣ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ 'ਤੇ ਮੁੜ ਤੋਂ ਕਰਵਾਈ ਗਈ ਸੀ। ਇੱਥੇ ਦੱਸਣਯੋਗ ਹੈ ਕਿ ਇਸ ਹੋਈ ਚੋਣ ਦੌਰਾਨ ਪੱਤਰਕਾਰਾਂ 'ਤੇ ਪੁਲਸ ਪਾਰਟੀ ਵੱਲੋਂ ਲਾਠੀ ਚਾਰਜ ਵੀ ਕੀਤਾ ਗਿਆ ਹੈ। ਜਿਸ ਦੇ ਚਲਦਿਆਂ ਸਮੂਹ ਪੱਤਰਕਾਰ ਭਾਈਚਾਰੇ ਵਿਚ ਕਾਫੀ ਜ਼ਿਆਦਾ ਰੋਸ ਪਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ 'ਚ ਹੋਵੇਗਾ ਵੱਡਾ ਬਦਲਾਅ, ਸਾਹਮਣੇ ਆਈ ਤਾਜ਼ਾ ਅਪਡੇਟ
ਇਸ ਹੋਈ ਚੋਣ ਤੋਂ ਬਾਅਦ ਰਿਟਰਨਿੰਗ ਅਧਿਕਾਰੀ ਵੱਲੋਂ ਜੇਤੂ ਰਹੇ ਉਮੀਦਵਾਰ ਮੈਡਮ ਪਲਵਿੰਦਰ ਕੌਰ ਨੂੰ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ ਹੈ। ਮੈਡਮ ਪਲਵਿੰਦਰ ਕੌਰ ਨੂੰ 482 ਵੋਟਾਂ, ਵਿਧਾਇਕ ਦੀ ਪਤਨੀ ਨਵਜੋਤ ਕੌਰ ਸੋਹਲ ਨੂੰ 407, ਜਤਿੰਦਰ ਕੌਰ ਆਜ਼ਾਦ ਉਮੀਦਵਾਰ ਨੂੰ 172 ਅਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਕਿਰਨਦੀਪ ਕੌਰ ਨੂੰ 29 ਵੋਟਾਂ ਮਿਲੀਆਂ ਹਨ।
ਇਹ ਵੀ ਪੜ੍ਹੋ- ਬੈਂਕਾਕ ਤੋਂ 8 ਕਰੋੜ ਦਾ ਗਾਂਜਾ ਹੀ ਲੈ ਆਇਆ ਮੁੰਡਾ, ਅਧਿਕਾਰੀਆਂ ਦੇ ਉੱਡੇ ਹੋਸ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8