550 ਸਾਲਾ ਪ੍ਰਕਾਸ਼ ਪੁਰਬ ''ਤੇ ਸਾਰੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਮੋਦੀ ਸਰਕਾਰ ਕਰੇ ਐਲਾਨ : ਰੰਧਾਵਾ

Wednesday, Oct 02, 2019 - 10:23 PM (IST)

550 ਸਾਲਾ ਪ੍ਰਕਾਸ਼ ਪੁਰਬ ''ਤੇ ਸਾਰੇ ਬੰਦੀ ਸਿੱਖਾਂ ਨੂੰ ਰਿਹਾਅ ਕਰਨ ਦਾ ਮੋਦੀ ਸਰਕਾਰ ਕਰੇ ਐਲਾਨ : ਰੰਧਾਵਾ

ਅੰਮ੍ਰਿਤਸਰ,(ਛੀਨਾ) : ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਤੇ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਯਤਨਾਂ ਸਦਕਾ ਹੀ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ 8 ਸਿੱਖ ਕੈਦੀਆ ਨੂੰ ਰਿਹਾਅ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਮੁਆਫ ਕਰਕੇ ਉਮਰ ਕੈਦ 'ਚ ਤਬਦੀਲ ਕੀਤੀ ਗਈ ਹੈ। ਇਹ ਵਿਚਾਰ ਹਲਕਾ ਪੂਰਬੀ ਦੇ ਇੰਚਾਰਜ ਤੇ ਮਾਰਕੀਟ ਕਮੇਟੀ ਅੰਮ੍ਰਿਤਸਰ ਤੇ ਸਾਬਕਾ ਚੇਅਰਮੈਨ ਗੁਰਪ੍ਰੀਤ ਸਿੰਘ ਰੰਧਾਵਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਪ੍ਰਗਟਾਏ। ਉਨਾ ਕਿਹਾ ਕਿ ਕੇਂਦਰ ਸਰਕਾਰ ਵਲੋਂ 312 ਸਿੱਖਾਂ ਦੇ ਜੋ ਕਾਲੀ ਸੂਚੀ 'ਚੋਂ ਨਾਮ ਕੱਢੇ ਗਏ ਹਨ ਉਹ ਵੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਯਤਨਾ ਨੂੰ ਹੀ ਬੂਰ ਪਿਆ ਹੈ ਕਿਉਕਿ ਆਪਣਾ ਪਰਿਵਾਰਾਂ ਤੋਂ ਵਿਛੜੇ ਕੇ ਵਿਦੇਸ਼ਾਂ 'ਚ ਦਿਨ ਕੱਟਣ ਲਈ ਮਜਬੂਰ ਬੈਠੇ ਸਿੱਖਾਂ ਦੇ ਨਾਵਾਂ ਨੂੰ ਕਾਲੀ ਸੂਚੀ 'ਚੋਂ ਕਢਵਾਉਣ ਲਈ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਲੋਂ ਲੰਮੇ ਸਮੇਂ ਤੋਂ ਜੱਦੋਜਹਿਦ ਕੀਤੀ ਜਾ ਰਹੀ ਸੀ। ਸ.ਰੰਧਾਵਾ ਨੇ ਕਿਹਾ ਕਿ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਮੋਕੇ 'ਤੇ ਕੇਂਦਰ ਸਰਕਾਰ ਨੂੰ ਸਿੱਖ ਕੋਮ ਦੇ ਹੱਕ 'ਚ ਅਹਿਮ ਫੈਂਸਲਾ ਲੈਂਦਿਆਂ ਸਜਾ ਭੁੱਗਤ ਚੁੱਕੇ ਸਾਰੇ ਹੀ ਸਿੱਖ ਬੰਦੀ ਕੈਦੀਆ ਨੂੰ ਰਿਹਾਅ ਕਰਨ ਦਾ ਐਲਾਨ ਕਰਨਾ ਚਾਹੀਦਾ ਹੈ ਕਿਉਕਿ ਕਾਨੂੰਨ ਮੁਤਾਬਕ ਵੀ ਸਜਾ ਭੁੱਗਤ ਚੁੱਕੇ ਵਿਅਕਤੀ ਰਿਹਾਅ ਹੋਣ ਦੇ ਪੂਰੇ ਹੱਕਦਾਰ ਹੁੰਦੇ ਹਨ। ਸ.ਰੰਧਾਵਾ ਨੇ ਕਿਹਾ ਕਿ 1984 'ਚ ਸਿੱਖ ਕਤਲੇਆਮ ਕਰਨ ਵਾਲੇ ਸਾਰੇ ਦੋਸ਼ੀ ਕਾਗਰਸ ਸਰਕਾਰ ਦੀ ਸਰਪ੍ਰਸਤੀ ਦਾ ਨਿੱਘ ਮਾਣਦੇ ਹੋਏ ਕਾਨੂੰਨ ਦੇ ਸਿਕੰਜੇ ਤੋਂ ਬਚਦੇ ਆ ਰਹੇ ਸਨ ਪਰ ਹੁਣ ਉਨਾ ਨੂੰ ਵੀ ਆਪਣੇ ਮਾੜੇ ਕਰਮਾ ਦਾ ਫਲ ਭੋਗਣਾ ਹੀ ਪਾਵੇਗਾ।


Related News