RMP ਡਾਕਟਰ ਕੋਲੋਂ ਮੋਬਾਇਲ, ਨਕਦੀ ਸਮੇਤ ਖੋਹਿਆ ਸਕੂਟਰ, ਕੇਸ ਦਰਜ

Wednesday, Aug 07, 2024 - 04:08 PM (IST)

RMP ਡਾਕਟਰ ਕੋਲੋਂ ਮੋਬਾਇਲ, ਨਕਦੀ ਸਮੇਤ ਖੋਹਿਆ ਸਕੂਟਰ, ਕੇਸ ਦਰਜ

ਬਟਾਲਾ (ਸਾਹਿਲ)- ਹਥਿਆਰਾਂ ਨਾਲ ਲੈਸ ਅਣਪਛਾਤਿਆਂ ਵੱਲੋਂ ਇਕ ਆਰ. ਐੱਮ. ਪੀ. ਡਾਕਟਰ ਕੋਲੋਂ ਨਕਦੀ, ਮੋਬਾਇਲ ਅਤੇ ਉਸ ਦਾ ਸਕੂਟਰ ਖੋਹ ਕੇ ਫਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਪੁਲਸ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ ਦਰਜ ਕਰਵਾਏ ਬਿਆਨ ਵਿਚ ਅਵਤਾਰ ਸਿੰਘ ਪੁੱਤਰ ਬੂੜ ਸਿੰਘ ਵਾਸੀ ਪਿੰਡ ਮਲਕਪੁਰ ਨੇ ਲਿਖਵਾਇਆ ਹੈ ਕਿ ਉਹ ਪਿੰਡ ਅਰਲੀਭੰਨ ਵਿਖੇ ਆਰ. ਐੱਮ. ਪੀ. ਡਾਕਟਰ ਦੀ ਦੁਕਾਨ ਕਰਦਾ ਹੈ ਅਤੇ ਰੋਜ਼ਾਨਾ ਦੀ ਤਰ੍ਹਾਂ ਬੀਤੀ 5 ਅਗਸਤ ਨੂੰ ਸ਼ਾਮ 8 ਵਜੇ ਆਪਣੀ ਦੁਕਾਨ ਬੰਦ ਕਰਕੇ ਪਿੰਡ ਅਰਲੀਭੰਨ ਤੋਂ ਸਕੂਟਰ ਨੰ.ਪੀ. ਬੀ.18ਕੇ. 1605 ਬਜਾਜ ਚੇਤਕ ਪੁਰਾਣਾ ’ਤੇ ਸਵਾਰ ਹੋ ਕੇ ਪਿੰਡ ਮਲਕਪੁਰ ਨੂੰ ਜਾ ਰਿਹਾ ਸੀ।

ਇਹ ਵੀ ਪੜ੍ਹੋ- ਡੂੰਘੀ ਖੱਡ 'ਚ ਡਿੱਗੀ ਮਾਰੂਤੀ ਸਵਿੱਫਟ ਡਿਜ਼ਾਇਰ, ਗੱਡੀ ਦੇ ਉੱਡੇ ਪਰਖੱਚੇ, ਇਕ ਦੀ ਦਰਦਨਾਕ ਮੌਤ

ਜਦੋਂ ਪਿੰਡ ਨਿੱਝਰ ਵਿਖੇ ਪਹੁੰਚਿਆ ਤਾਂ ਅੱਗੇ ਸੜਕ ’ਤੇ ਖੜੇ ਕਰੀਬ 8/10 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕ ਲਿਆ ਅਤੇ ਇਕ ਨੌਜਵਾਨ ਨੇ ਆਪਣਾ ਪਿਸਤੌਲ ਕੱਢ ਲਿਆ, ਜਦਕਿ ਬਾਕੀਆਂ ਕੋਲ ਦਾਤਰ ਸਨ। ਉਕਤ ਬਿਆਨਕਰਤਾ ਮੁਤਾਬਕ ਅਣਪਛਾਤੇ ਉਸ ਨੂੰ ਦਾਤਰ ਅਤੇ ਪਿਸਤੌਲ ਦਾ ਡਰ ਵਿਖਾ ਕੇ ਉਸ ਕੋਲੋਂ 10 ਹਜ਼ਾਰ ਰੁਪਏ ਨਕਦੀ, 1 ਮੋਬਾਇਲ ਫੋਨ ਨੋਕੀਆ ਕੰਪਨੀ ਅਤੇ ਸਕੂਟਰ ਵੀ ਖੋਹ ਕੇ ਫਰਾਰ ਹੋ ਗਏ। ਹੋਰ ਜਾਣਕਾਰੀ ਦੇ ਮੁਤਾਬਕ ਏ. ਐੱਸ. ਆਈ. ਅਮਰੀਕ ਸਿੰਘ ਨੇ ਉਕਤ ਮਾਮਲੇ ਸਬੰਧੀ ਕਾਰਵਾਈ ਕਰਦਿਆਂ ਥਾਣਾ ਕੋਟਲੀ ਸੂਰਤ ਮੱਲ੍ਹੀ ਵਿਖੇ 10 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਬਣਦੀਆਂ ਧਾਰਾਵਾਂ ਹੇਠ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਤੇਜ਼ਧਾਰ ਹਥਿਆਰਾਂ ਨਾਲ ਵੱਢ 19 ਸਾਲਾ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

shivani attri

Content Editor

Related News