ਮਿੰਨੀ ਪੀ. ਐੱਚ. ਸੀ. ’ਚੋਂ 4752 ਗੋਲੀਆਂ ਚੋਰੀ

Tuesday, Aug 13, 2024 - 06:06 PM (IST)

ਮਿੰਨੀ ਪੀ. ਐੱਚ. ਸੀ. ’ਚੋਂ 4752 ਗੋਲੀਆਂ ਚੋਰੀ

ਬਟਾਲਾ (ਸਾਹਿਲ)-ਕਸਬਾ ਪੰਜਗਰਾਈਆਂ ਵਿਖੇ ਸਥਿਤ ਮਿੰਨੀ ਪੀ. ਐੱਚ. ਸੀ. ’ਚੋਂ 4752 ਗੋਲੀਆਂ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਪੁਲਸ ਥਾਣਾ ਰੰਗੜ ਨੰਗਲ ਨੂੰ ਦਰਜ ਕਰਵਾਏ ਬਿਆਨ ’ਚ ਕਿਰਨਦੀਪ ਕੌਰ ਪਤਨੀ ਸੁਰਿੰਦਰ ਸਿੰਘ ਵਾਸੀ ਹੁਰਪੁਰਾ ਹਾਲ ਮਿੰਨੀ ਪੀ. ਐੱਚ. ਸੀ. ਪੰਜਗਰਾਈਆਂ ਨੇ ਲਿਖਵਾਇਆ ਕਿ ਉਹ ਮਿੰਨੀ ਪੀ. ਐੱਚ. ਸੀ. ਪੰਜਗਰਾਈਆਂ ਵਿਖੇ ਬਤੌਰ ਸਟਾਫ ਨਰਸ ਲੱਗੀ ਹੋਈ ਹੈ ਅਤੇ ਉਸਦੀ ਡਿਊਟੀ ਹਸਪਤਾਲ ਵਿਚ ਮਰੀਜ਼ਾਂ ਨੂੰ ਦਵਾਈਆਂ ਦੇਣ ਦੀ ਹੈ।

 ਇਹ ਵੀ ਪੜ੍ਹੋ- ਰੋਂਦੀ ਹੋਈ ਧੀ ਦੇ ਸਾਹਮਣੇ ਪਿਓ ਨੂੰ ਘੜੀਸ ਕੇ ਲੈ ਗਈ ਪੁਲਸ, ਬੱਚੀ ਕਹਿੰਦੀ ਰਹੀ ਪਾਪਾ-ਪਾਪਾ (ਵੀਡੀਓ)

ਉਕਤ ਬਿਆਨਕਰਤਾ ਮੁਤਾਬਕ ਬੀਤੀ 11 ਅਗਸਤ ਨੂੰ ਜਦੋਂ ਉਹ ਹਸਪਤਾਲ ਵਿਚ ਆਈ ਅਤੇ ਮਰੀਜ਼ਾਂ ਨੂੰ ਦਵਾਈ ਦੇ ਕੇ ਬਾਕੀ ਬਚੀਆਂ 4752 ਗੋਲੀਆਂ ਕਮਰੇ ਅੰਦਰ ਪਈ ਅਲਮਾਰੀ ਵਿਚ ਰੱਖ ਕੇ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਚਲੀ ਗਈ ਅਤੇ ਅਗਲੇ ਦਿਨ 12 ਅਗਸਤ ਨੂੰ ਸਵੇਰੇ 8 ਵਜੇ ਆਪਣੀ ਡਿਊਟੀ ’ਤੇ ਆਈ ਤਾਂ ਕਮਰੇ ਦਾ ਤਾਲਾ ਟੁੱਟਾ ਪਿਆ ਸੀ ਅਤੇ ਅਲਮਾਰੀ ’ਚੋਂ 4752 ਗੋਲੀਆਂ, ਮਾਰਕਾ ਬਿਊਪੀਨੋਰਫਿਨ ਅਤੇ ਨੈਲੇਕਸੋਨ ਗਾਇਬ ਸਨ। ਉਕਤ ਮਾਮਲੇ ਸਬੰਧੀ ਏ. ਐੱਸ. ਆਈ. ਨਿਰਮਲ ਸਿੰਘ ਨੇ ਕਾਰਵਾਈ ਕਰਦਿਆਂ ਅਣਪਛਾਤੇ ਵਿਅਕਤੀ ਖ਼ਿਲਾਫ਼ ਥਾਣਾ ਰੰਗੜ ਨੰਗਲ ਵਿਖੇ ਕੇਸ ਦਰਜ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਸ ਹੋਟਲ ਵਿਚ ਪੁਲਸ ਨੇ ਮਾਰਿਆ ਛਾਪਾ, ਇਤਰਾਜ਼ਯੋਗ ਹਾਲਤ 'ਚ ਫੜੇ ਮੁੰਡੇ-ਕੁੜੀਆਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News