ਸੜਕ ਹਾਦਸੇ ਦੌਰਾਨ ਵਿਅਕਤੀ ਦੀ ਮੌਤ

02/02/2020 7:33:43 PM

ਦੀਨਾਨਗਰ, (ਕਪੂਰ)— ਰੇਲਵੇ ਰੋਡ ਸਥਿਤ ਪਾਇਲ ਪਲਾਜ਼ਾ ਪੈਲੇਸ ਦੇ ਬਾਹਰ ਖੜੀ ਕਾਰ ਨਾਲ ਮੋਟਰਸਾਈਕਲ ਟਕਰਾਉਣ ਦੇ ਬਾਅਦ ਅਰਜੁਨ ਪੁੱਤਰ ਚਰਨ ਦਾਸ ਨਿਵਾਸੀ ਅਵਾਂਖਾ ਦੀ ਹਸਪਤਾਲ 'ਚ ਮੌਤ ਹੋ ਗਈ। ਪੁਲਸ ਨੇ ਧਾਰਾ 174 ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਅਨੁਸਾਰ ਅਰਜੁਨ ਜੋ ਕਿ ਡਰਾਈਵਰ ਸੀ ਤੇ ਉਹ ਟਰੱਕ ਖੜਾ ਕਰਕੇ ਮੋਟਰਸਾਈਕਲ ਰਾਹੀਂ ਆਪਣੇ ਪਿੰਡ ਅਵਾਂਖਾ 'ਚ ਜਾ ਰਿਹਾ ਸੀ ਤਾਂ ਰੇਲਵੇ ਰੋਡ ਤੇ ਪਾਇਲ ਪਲਾਜਾ ਪੈਲੇਸ ਦੇ ਬਾਹਰ ਉਸ ਦਾ ਮੋਟਰਸਾਈਕਲ ਇਕ ਖੜੀ ਕਾਰ ਦੇ ਨਾਲ ਟਕਰਾ ਗਿਆ। ਜਿਸ ਦੇ ਬਾਅਦ ਕੁਝ ਲੋਕਾਂ ਨੇ ਅਰਜੁਨ ਦੀ ਮਾਰਕੁੱਟ ਕਰ ਦਿੱਤੀ, ਘਰ ਪਹੁੰਚ ਕੇ ਅਰਜੁਨ ਦੀ ਸਿਹਤ ਖਰਾਬ ਹੋ ਗਈ ਤੇ ਤੜਕਸਾਰ ਉਸ ਨੂੰ ਹਸਪਤਾਲ ਲੈ ਜਾਇਆ ਗਿਆ, ਪਰ ਉਥੇ ਉਸ ਦੀ ਮੌਤ ਹੋ ਗਈ। ਅਰਜੁਨ ਦੀ ਮੌਤ ਦੇ ਬਾਅਦ ਮਾਮਲਾ ਪੁਲਸ ਤੱਕ ਪਹੁੰਚ ਗਿਆ । ਥਾਣਾ ਮੁਖੀ ਬਲਦੇਵ ਰਾਜ ਸ਼ਰਮਾ ਨੇ ਦੱਸਿਆ ਕਿ ਅਰਜੁਨ ਦੇ ਪਰਿਵਾਰ ਵਾਲਿਆਂ ਨੇ ਥਾਣੇ 'ਚ ਸ਼ਿਕਾਇਤ ਕੀਤੀ ਸੀ ਕਿ ਅਰਜੁਨ ਦਾ ਮੋਟਰਸਾਈਕਲ ਕਾਰ ਨਾਲ ਟਕਰਾਉਣ ਦੇ ਬਾਅਦ ਕੁਝ ਲੋਕਾਂ ਨੇ ਮਾਰਕੁੱਟ ਕੀਤੀ ਸੀ, ਪਰ ਐਤਵਾਰ ਬਾਅਦ ਦੁਪਹਿਰ ਦੋਵਾਂ ਪੱਖਾਂ 'ਚ ਆਪਸੀ ਸਮਝੌਤਾ ਹੋਣ ਦੇ ਬਾਅਦ ਪੁਲਸ ਨੇ ਮ੍ਰਿਤਕ ਅਰਜੁਨ ਦੀ ਪਤਨੀ ਦੇ ਬਿਆਨਾਂ ਦੇ ਆਧਾਰ 'ਤੇ ਧਾਰਾ 174 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ।


KamalJeet Singh

Content Editor

Related News