ਪੱਟੀ ’ਚ ਸ਼ਰਾਬ ਦੇ ਠੇਕਿਆਂ ’ਤੇ ਵੱਧ ਰੇਟ ’ਤੇ ਵੇਚੀ ਜਾ ਰਹੀ ਸ਼ਰਾਬ, ਆਮ ਲੋਕਾਂ ਨੇ ਚੁੱਕੀ ਅਵਾਜ਼
Monday, Nov 10, 2025 - 10:41 AM (IST)
ਪੱਟੀ(ਪਾਠਕ)- ਸਥਾਨਕ ਪੱਟੀ ਸ਼ਹਿਰ ’ਚ ਸ਼ਰਾਬ ਦੇ ਠੇਕਿਆਂ ’ਤੇ ਤਹਿ ਰੇਟ ਤੋਂ ਵੱਧ ਪੈਸੇ ਲੈ ਕੇ ਸੇਲਜਮੈਨਾਂ ਵੱਲੋਂ ਸ਼ਰਾਬ ਦੀ ਵਿਕਰੀ ਕੀਤੀ ਜਾ ਰਹੀ ਹੈ ਹਾਲਾਂਕਿ ਠੇਕਿਆਂ ਦੇ ਬਾਹਰ ਰੇਟ ਲਿਸਟ ਵੀ ਲੱਗੀ ਪਰ ਇਸ ਦੇ ਬਾਵਜੂਦ ਠੇਕੇ ’ਤੇ ਬੈਠੇ ਕਰਿੰਦੇ ਵੱਧ ਰੁਪਏ ਵਸੂਲ ਕਰ ਰਹੇ ਹਨ।
ਇਹ ਵੀ ਪੜ੍ਹੋ- ਵਾਰਸ ਪੰਜਾਬ ਜਥੇਬੰਦੀ ਦੇ ਇਲੈਕਸ਼ਨ ਇੰਚਾਰਜ ਦੀ ਗੱਡੀ 'ਤੇ ਹਮਲੇ ਦਾ ਸੱਚ ਆਇਆ ਸਾਹਮਣੇ ! DCP ਦਾ ਵੱਡਾ ਖੁਲਾਸਾ
ਗੁਰਸੇਵਕ ਸਿੰਘ, ਹਰਜਿੰਦਰ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਦੇਸੀ ਅਤੇ ਇੰਗਲਿਸ਼ ਸ਼ਰਾਬ ਪੱਟੀ ’ਚ ਤਰਨਤਾਰਨ ਰੋਡ ਵਾਲੇ, ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਵਾਲੇ ਠੇਕਿਆਂ ’ਤੇ ਵੱਧ ਰੇਟ ’ਚ ਸ਼ਰਾਬ ਵੇਚੀਜਾਂਦੀ ਹੈ ਅਤੇ ਲੋਕਾਂ ਨੂੰ ਚੂਨਾ ਲਗਾਇਆ ਜਾ ਰਿਹਾ ਹੈ। ਸੁਰਜੀਤ ਕੁਮਾਰ, ਰਾਜਿੰਦਰ ਕੁਮਾਰ ਅਤੇ ਮਹਿੰਦਰਪਾਲ ਨੇ ਕਿਹਾ ਕਿ ਉਹ ਲੇਬਰ ਦਾ ਕੰਮ ਕਰਦੇ ਹਨ ਅਤੇ ਸ਼ਾਮ ਨੂੰ ਜਦੋਂ ਅਸੀਂ ਠੇਕੇ ਤੋਂ ਸ਼ਰਾਬ ਦੀ ਖਰੀਦ ਕਰਦੇ ਹਾਂ ਅਤੇ ਠੇਕੇ ’ਤੇ ਲੱਗੀ ਸ਼ਰਾਬ ਵੇਚਣ ਦੀ ਰੇਟ ਲਿਸਟ ’ਤੇ ਲਿਖੇ ਰੇਟ ਇਕ ਕੁਵਾਟਰ ਸੰਤਰੇ ਦੇ ਲਿਖੇ 80 ਰੁਪਏ ਹੁੰਦੇ ਹਨ ਪਰ ਸਾਡੇ ਕੋਲੋਂ 90 ਰੁਪਾਏ ਲੈ ਕੇ ਸ਼ਰਾਬ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਜੇਕਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤਾਂ ਇਨ੍ਹਾਂ ਦਾ ਠੇਕੇ ਅੰਦਰ ਬੈਠੇ ਸੇਲਜਮੈਨਾਂ ਵੱਲੋਂ ਸਾਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ। ਇਸ ਮੌਕੇ ’ਤੇ ਉਕਤ ਲੋਕਾ ਨੇ ਐਕਸਾਈਜ਼ ਮਹਿਕਮੇ ਨੂੰ ਪੱਤਰ ਭੇਜ ਕੇ ਮੰਗ ਕੀਤੀ ਕਿ ਠੇਕੇ ’ਤੇ ਬੈਠੇ ਲੋਕਾਂ ਦੀ ਆਪਣੇ ਪੱਧਰ ’ਤੇ ਜਾਂਚ ਕੀਤੀ ਜਾਵੇ, ਇਨ੍ਹਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ-ਪੰਜਾਬ ਦੇ ਸਾਬਕਾ DGP ਦੇ ਪੁੱਤਰ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ
ਇਸ ਸਬੰਧੀ ਇੰਦਰਜੀਤ ਸਿੰਘ ਈ.ਟੀ.ਓ ਦਾ ਕਹਿਣਾ ਹੈ ਕਿ ਕਿਸੇ ਵੀ ਠੇਕੇ ਤੋਂ ਕੋਈ ਵੀ ਸੇਲਜਮੈਨ ਤਹਿ ਰੇਟ ਤੋਂ ਵੱਧ ਪੈਸੇ ਲੈ ਸ਼ਰਾਬ ਨਹੀਂ ਵੇਚ ਸਕਦਾ, ਇਸ ਦੀ ਸਖ਼ਤ ਮਨਾਈ ਹੈ। ਉਨ੍ਹਾਂ ਕਿਹਾ ਕਿ ਸਬੰਧਤ ਇੰਸਪੈਕਟਰ ਨੂੰ ਭੇਜ ਕੇ ਸ਼ਹਿਰ ਦੇ ਠੇਕਿਆਂ ਦੀ ਜਾਂਚ ਕਰਵਾਈ ਜਾਵੇਗੀ।
ਇਹ ਵੀ ਪੜ੍ਹੋ- ਤਰਨਤਾਰਨ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ, ਸਰਕਾਰੀ, ਗੈਰ-ਸਰਕਾਰੀ ਦਫਤਰ ਰਹਿਣਗੇ ਬੰਦ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
