ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

Wednesday, Sep 24, 2025 - 04:59 PM (IST)

ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਦਾਖ਼ਲੇ ਲਈ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ

ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ) : ਪ੍ਰਧਾਨ ਮੰਤਰੀ ਸ਼੍ਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ, ਦਬੂੜੀ, ਜ਼ਿਲ੍ਹਾ ਗੁਰਦਾਸਪੁਰ (ਪੀ.ਬੀ.) ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਅਧੀਨ ਚੱਲ ਰਿਹਾ ਹੈ ਅਤੇ ਸੀ.ਬੀ.ਐੱਸ.ਈ. ਬੋਰਡ ਨਾਲ ਸੰਬੰਧਤ ਹੈ। ਇਸ ਸਕੂਲ ਵਿਚ ਨੌਵੀਂ ਅਤੇ ਗਿਆਰ੍ਹਵੀਂ ਜਮਾਤ ਵਿਚ ਦਾਖ਼ਲੇ ਲਈ ਅਰਜ਼ੀ ਫਾਰਮ ਦੀ ਰਜਿਸਟ੍ਰੇਸ਼ਨ ਆਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਉਹ ਉਮੀਦਵਾਰ ਜਿਨ੍ਹਾਂ ਦਾ ਜਨਮ 1 ਮਈ 2011 ਤੋਂ 31 ਜੁਲਾਈ 2013 (ਦੋਵੇਂ ਦਿਨ ਸ਼ਾਮਲ) ਅਤੇ 1 ਜੂਨ 2009 ਤੋਂ 31 ਜੁਲਾਈ 2011 (ਦੋਵੇਂ ਦਿਨ ਸ਼ਾਮਲ) ਦੇ ਵਿਚਕਾਰ ਹੋਇਆ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿਚ 8ਵੀਂ ਜਮਾਤ ਅਤੇ 10ਵੀਂ ਵਿਚ ਪੜ੍ਹ ਰਹੇ ਹਨ, ਉਹ ਦਾਖਲਾ ਲੈਣ ਦੇ ਯੋਗ ਹਨ। 

ਸਕੂਲ ਦੇ ਪ੍ਰਿੰਸੀਪਲ ਨਰੇਸ਼ ਕੁਮਾਰ ਨੇ ਦੱਸਿਆ ਕਿ ਦਾਖ਼ਲੇ ਲਈ ਰਜਿਸਟ੍ਰੇਸ਼ਨ ਵੈੱਬਸਾਈਟ ਤੇ ਮੁਫ਼ਤ ਕੀਤੀ ਜਾ ਸਕਦੀ ਹੈ। ਅਰਜ਼ੀ ਫਾਰਮ ਆਨਲਾਈਨ ਜਮ੍ਹਾਂ ਕਰਨ ਦੀ ਆਖ਼ਰੀ ਮਿਤੀ 23.09.2025 ਹੈ। ਉਨ੍ਹਾਂ ਦੱਸਿਆ ਕਿ ਚੋਣ ਟੈੱਸਟ ਦੀ ਮਿਤੀ 07 ਫਰਵਰੀ 2026 ਹੈ।


author

Gurminder Singh

Content Editor

Related News