''ਬੰਦੀ ਛੋੜ ਦਿਵਸ'' ''ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦਿੱਤੀ ਵਧਾਈ

Sunday, Nov 12, 2023 - 04:49 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬੰਦੀ ਛੋੜ ਦਿਵਸ ਦੀ ਸੰਗਤ ਨੂੰ ਵਧਾਈ ਦਿੱਤੀ ਹੈ। ਵਧਾਈ ਦਿੰਦੇ ਉਨ੍ਹਾਂ ਨੇ ਕਿਹਾ ਸਤਿਗੁਰੂ ਬੰਦੀ ਛੋੜ ਹੈ ਜੀਵਨ ਮੁਕਤ ਕਰੈ ਉਡੀਣਾ ਦਈ ਬਹੁੜ ਬੰਦੀ ਛੋੜ ਨਿਰੰਕਾਰ ਦੁਖਦਾਰੀ ਕਰਮਹ ਜਾਣਾ ਧਰਮ ਨ ਜਾਣਾ ਲੋਭੀ ਮਾਇਆਧਾਰੀ ਐਸੇ ਦੀਨ ਦਿਆਲ ਸਤਿਗੁਰੂ ਮੀਰੀ ਪੀਰਜ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਈ ਤੇ ਦਿਨ ਗਵਾਲੀਅਰ ਦੀ ਜੇਲ੍ਹ 'ਚੋਂ ਸਿਆਸੀ ਕੈਦੀ ਰਾਜਿਆਂ ਨੂੰ ਰਿਹਾ ਕਰਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪੁੱਜੇ ਸਨ। 

ਇਹ ਵੀ ਪੜ੍ਹੋ-  ਪਾਕਿ ’ਚ 18 ਸਾਲਾ ਮੁੰਡੇ ਤੇ 35 ਸਾਲਾ ਕੁੜੀ ਦਾ ਪ੍ਰੇਮ ਵਿਆਹ ਚਰਚਾ 'ਚ, ਲੋਕ ਕਰ ਰਹੇ ਕਈ ਟਿੱਪਣੀਆਂ

ਉਨ੍ਹਾਂ ਕਿਹਾ ਸਤਿਗੁਰੂ ਜੀ ਦੀ ਆਮਦਨ ਮੁੱਖ ਰੱਖਦਿਆਂ ਹੋਇਆਂ ਸਤਿਕਾਰਯੋਗ ਪੂਜਨੀਕ ਮਾਤਾ ਗੰਗਾ ਜੀ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰੇਰਨਾ ਦੇ ਕੇ ਸਾਰੇ ਸ਼ਹਿਰ 'ਚ ਦੀਪਮਾਲਾ ਕਰਵਾਈ ਸੀ । ਉਦੋਂ ਤੋਂ ਲੈ ਕੇ ਪਰੰਪਰਾ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਮੁਬਾਰਕ ਦਿਹਾੜੇ ਦੀ ਖੁਸ਼ੀ 'ਚ ਹਰ ਸਾਲ ਸਮੁੱਚਾ ਸੰਸਾਰ ਜਿੱਥੇ-ਜਿੱਥੇ ਵੀ ਸੰਗਤ ਵੱਸਦੀ ਹੈ, ਉੱਥੇ-ਉੱਥੇ ਸਤਿਗੁਰਾਂ ਦੀ ਆਮਦ ਨੂੰ ਲੈ ਕੇ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਇਹ ਪਾਵਨ ਤਿਉਹਾਰ ਬਹੁਤ ਹੀ ਸ਼ਰਧਾ ਸਤਿਕਾਰ ਸਹਿਤ ਮਨਾਇਆ ਜਾਂਦਾ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਵੱਡੀ ਵਾਰਦਾਤ, ਸ਼ਰੇਆਮ ਗੋਲ਼ੀਆਂ ਮਾਰ ਕੇ ਔਰਤ ਦਾ ਕਤਲ 

ਗਿਆਨੀ ਰਘਬੀਰ ਸਿੰਘ ਨੇ ਅੱਗੇ ਕਿਹਾ ਵਿਸ਼ੇਸ਼ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਿਉਹਾਰ ਨੂੰ ਇਸ ਦਿਹਾੜੇ ਨੂੰ ਬਹੁਤ ਹੀ ਚੜ੍ਹਦੀ ਕਲਾ ਵਿੱਚ ਮਨਾਇਆ ਜਾਂਦਾ।ਇਸ ਦੌਰਾਨ ਲੱਖਾਂ ਦੀ ਗਿਣਤੀ ਸੰਗਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪਹੁੰਚ ਰਹੀ ਹੈ। ਸਤਿਗੁਰਾਂ ਦੇ ਇਸ ਪਾਵਨ ਦਿਹਾੜੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਸ਼ਾਮ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਦੀਪਮਾਲਾ ਅਤੇ ਆਤਿਸ਼ਬਾਜ਼ੀ ਕੀਤੀ ਜਾਵੇਗੀ। ਸਮੁੱਚੀਆਂ ਸੰਸਾਰ ਭਰ ਵਿੱਚ ਵਸਦੀਆਂ ਹੋਈਆਂ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਹੋਣ।

ਇਹ ਵੀ ਪੜ੍ਹੋ-  ਦੀਵਾਲੀ ਦੀਆਂ ਖ਼ੁਸ਼ੀਆਂ ਮਾਤਮ 'ਚ ਬਦਲੀਆਂ, ਸ਼ੱਕੀ ਹਾਲਾਤ 'ਚ ਪੁੱਤ ਦੀ ਹੋਈ ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News