ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਮਨਾਇਆ ਗਿਆ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ
Friday, Feb 21, 2025 - 11:20 PM (IST)

ਦੀਨਾਨਗਰ (ਗੋਰਾਇਆ)- ਅੱਜ ਚੌਧਰੀ ਜੈ ਮੁਨੀ ਮੈਮੋਰੀਅਲ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਪੰਜਾਬੀ ਸੱਥ ਦੀਨਾਨਗਰ ਟੀਮ ਵੱਲੋਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਮਾਂ-ਬੋਲੀ ਦਿਵਸ ਬੜੀ ਧੂਮ-ਧਾਮ ਨਾਲ ਮਨਾਇਆ ਗਿਆ।
ਇਸ ਮੌਕੇ ਪ੍ਰਿੰਸੀਪਲ ਰਾਜਵਿੰਦਰ ਕੌਰ ਨੇ ਪੰਜਾਬੀ ਮਾਂ-ਬੋਲੀ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਹਰ ਪੰਜਾਬੀ ਨੂੰ ਆਪਣੀ ਮਾਂ-ਬੋਲੀ ਦਾ ਸਨਮਾਨ ਕਰਨਾ ਚਾਹੀਦਾ ਹੈ। ਉਨ੍ਹਾਂ ਸੁਰਿੰਦਰ ਮੋਹਨ ਨੂੰ ਮਾਂ-ਬੋਲੀ ਪੰਜਾਬੀ ਦੇ ਸੱਚੇ ਸੇਵਕ ਦੱਸਦਿਆਂ ਉਨ੍ਹਾਂ ਵੱਲੋਂ ਮਾਂ-ਬੋਲੀ ਪੰਜਾਬੀ ਦੀ ਕੀਤੀ ਜਾ ਰਹੀ ਨਿਸ਼ਕਾਮ ਸੇਵਾ ਦੀ ਖੂਬ ਸ਼ਲਾਘਾ ਕੀਤੀ ਅਤੇ ਸੰਸਥਾ ਵਿੱਚ ਬਣੀ ਪੰਜਾਬੀ ਸੱਥ ਅਤੇ ਪੰਜਾਬੀ ਕੋਠੇ ਨੂੰ ਮਾਂ-ਬੋਲੀ ਪੰਜਾਬੀ ਪ੍ਰਤੀ ਅਥਾਹ ਪਿਆਰ ਦਾ ਪ੍ਰਤੀਕ ਦੱਸਿਆ, ਜਿਸ ਨੂੰ ਦੇਸ-ਵਿਦੇਸ਼ ਤੋਂ ਭਰਪੂਰ ਪਿਆਰ ਮਿਲ ਰਿਹਾ ਹੈ।
ਇਹ ਵੀ ਪੜ੍ਹੋ- PSPCL ਦਾ JE ਗ੍ਰਿਫ਼ਤਾਰ, ਜਾਣੋ ਕੀ ਹੈ ਪੂਰਾ ਮਾਮਲਾ
ਇਸ ਸਮੇਂ ਵਿਦਿਆਰਥਣ ਪ੍ਰਾਚੀ ਵੱਲੋਂ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਪ੍ਰਗਟ ਕਰਦਿਆਂ ਮਾਂ-ਬੋਲੀ ਪੰਜਾਬੀ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਟੇਟ ਅਵਾਰਡੀ ਲੈਕਚਰਾਰ ਪੰਜਾਬੀ ਸੁਰਿੰਦਰ ਮੋਹਨ ਵੱਲੋਂ ਮਾਂ-ਬੋਲੀ ਪੰਜਾਬੀ ਨੂੰ ਪਿਆਰ ਕਰਨ ਅਤੇ ਇਸ ਦਾ ਸਤਿਕਾਰ ਕਰਨ ਦਾ ਸੁਨੇਹਾ ਦਿੰਦਿਆਂ ਕਿਹਾ ਕਿ ਦੂਜੀਆਂ ਭਾਸ਼ਾਵਾਂ ਸਿੱਖਣੀਆਂ ਮਾੜੀ ਗੱਲ ਨਹੀਂ ਹੈ, ਪਰ ਸਾਨੂੰ ਆਪਣੀ ਮਾਂ-ਬੋਲੀ ਪੰਜਾਬੀ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਪ੍ਰਿੰਸੀਪਲ ਰਾਜਵਿੰਦਰ ਕੌਰ ਦੀ ਅਗਵਾਈ ਵਿੱਚ ਕੰਮ ਕਰਦੀ ਪੰਜਾਬੀ ਸੱਥ ਦੀਨਾਨਗਰ ਟੀਮ ਵੱਲੋਂ ਮਾਂ-ਬੋਲੀ ਪ੍ਰਤੀ ਭਾਸ਼ਣ, ਸਲੋਗਨ ਅਤੇ ਚਿੱਤਰਕਾਰੀ ਰਾਹੀਂ ਪਿਆਰ-ਸਤਿਕਾਰ ਪ੍ਰਗਟ ਕਰਨ ਵਾਲੀਆਂ ਵਿਦਿਆਰਥਣਾਂ ਪ੍ਰਾਚੀ, ਹਰਸ਼ਦੀਪ, ਸ਼ਿਲਪਾ, ਦਿਕਸ਼ਾ, ਸੁਹਾਣੀ, ਬਾਨੀ, ਨੇਹਾ, ਤਮੰਨਾ, ਖੁਸ਼ਬੂ, ਹਿਨਾ, ਮਾਨਸੀ, ਅਨਾਮਿਕਾ, ਆਸਥਾ ਅਤੇ ਹੋਰ ਨੂੰ ਪੰਜਾਬੀ ਵਰਨਮਾਲਾ ਵਾਲੇ ਛੱਲੇ ਭੇਟ ਕਰ ਕੇ ਸਨਮਾਨਿਤ ਕੀਤਾ।
ਇਸ ਮੌਕੇ ਲੈਕਚਰਾਰ ਪੰਜਾਬੀ ਬਬੀਤਾ ਗੁਪਤਾ, ਰਜਨੀ, ਸੁਨੀਤਾ ਦੇਵੀ, ਸੀਮਾ ਅਰੋੜਾ, ਲੈਕਚਰਾਰ ਗੁਰਦੀਪ ਸਿੰਘ, ਪੰਕਜ ਸ਼ਰਮਾ, ਦਵਿੰਦਰ ਕੁਮਾਰ, ਮੁਕੇਸ਼ ਸ਼ਰਮਾ, ਕੁਲਦੀਪ ਰਾਜ, ਰਾਕੇਸ਼ ਸ਼ਰਮਾ, ਸਤੀਸ਼ ਕੁਮਾਰ, ਪੰਜਾਬੀ ਅਧਿਆਪਕਾ ਪਰਮਜੀਤ, ਸੋਨੀਆ ਵਾਲੀਆ, ਸ਼ਾਰਦਾ, ਰਕਸ਼ਾ ਦੇਵੀ, ਕਮਲਜੀਤ ਕੌਰ, ਨਮਰਤਾ, ਨਿਸ਼ੀ, ਰਜਨੀ, ਦਲਜੀਤ ਕੁਮਾਰੀ ਅਤੇ ਵੰਦਨਾ ਤੋਂ ਇਲਾਵਾ ਸਕੂਲ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ।
ਇਹ ਵੀ ਪੜ੍ਹੋ- ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ 10,000 ਨੌਜਵਾਨਾਂ ਨੂੰ ਹੁਨਰ ਤੇ ਨੌਕਰੀਆਂ ਦੇਣ ਦਾ ਲਿਆ ਅਹਿਦ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e