ਹਰਜੋਤ ਸੰਧੂ ਬਣੇ ਟਰੇਡ ਵਿੰਗ ਜ਼ਿਲਾ ਗੁਰਦਾਸਪੁਰ ਦੇ ਮੀਤ ਪ੍ਰਧਾਨ

Thursday, Feb 08, 2024 - 11:03 AM (IST)

ਹਰਜੋਤ ਸੰਧੂ ਬਣੇ ਟਰੇਡ ਵਿੰਗ ਜ਼ਿਲਾ ਗੁਰਦਾਸਪੁਰ ਦੇ ਮੀਤ ਪ੍ਰਧਾਨ

ਅੰਮ੍ਰਿਤਸਰ - ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਜੋਤ ਸਿੰਘ ਸੰਧੂ ਨੂੰ ਪਾਰਟੀ ਹਾਈਕਮਾਂਡ ਵੱਲੋਂ ਟਰੇਡ ਵਿੰਗ ਜ਼ਿਲਾ ਗੁਰਦਾਸਪੁਰ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਆਪਣੇ ਨਿਵਾਸ ਸਥਾਨ ਮਜੀਠਾ ਰੋਡ ਤੋਂ ਆਪਣੇ ਵੱਡੇ ਇਕੱਠ ਨਾਲ ਸਭ ਤੋਂ ਪਹਿਲਾਂ ਗੁਰਦੁਆਰਾ ਕਲਗੀਧਰ ਵਿਖੇ ਮੱਥਾ ਟੇਕਿਆ। ਉਸ ਤੋਂ ਬਾਅਦ ਉਹ ਭਾਰੀ ਕਾਫਲੇ ਨਾਲ ਸਥਾਨਿਕ ਥਾਣੇ ਦੇ ਨਜ਼ਦੀਕ ਪੈਂਦੀ ਚਰਚ, ਮੇਨ ਬਾਜ਼ਾਰ ਵਿਚ ਸਥਿਤ ਇਤਿਹਾਸਕ ਮੰਦਰ ਗਾਗਰਾਂ ਵਾਲਾ ਅਤੇ ਮੰਦਰ ਤਲਾਬ ਵਾਲਾ ਵਿਚ ਨਤਮਸਤਕ ਹੋਏ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਦੇ ਜੂਨੋ ਐਵਾਰਡਸ 2024 ਲਈ ਨਾਮੀਨੇਟ ਹੋਏ ਕਰਨ ਔਜਲਾ ਤੇ ਸ਼ੁੱਭ

ਹਰਜੋਤ ਸਿੰਘ ਸੰਧੂ ਨੇ ਕਿਹਾ ਕਿ ਪਾਰਟੀ ਵਲੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਵਾਂਗਾ। ਰਸਤੇ ਵਿਚ ਸ਼ਹਿਰ ਮਾਰਕਿਟ ਕਮੇਟੀ ਫ਼ਤਹਿਗੜ੍ਹ ਚੂੜੀਆਂ ਦੇ ਚੇਅਰਮੈਨ ਰਜੀਵ ਸ਼ਰਮਾ, ਸਚਿਨ ਪਾਂਧੀ, ਪਵਨ ਚੌਹਾਨ ਬਾਵਾ ਲਾਲ ਜ਼ਿਊਲਰ, ਪਿਆਰਾ ਲਾਲ ਪਾਂਧੀ, ਬਿੱਟੂ ਸ਼ਾਹ ਸਰਾਫ, ਸ਼ੇਰੇ ਪੰਜਾਬ ਕਲਾਥ ਹਾਊਸ, ਬਾਬਾ ਬਾਲਕ ਨਾਥ ਸਭਾ, ਹਰਜੀਤ ਸਿੰਘ, ਪਰਵੇਸ਼ ਕੁਮਾਰ ਚੋਪੜਾ ਨੇ ਭਰਵਾਂ ਸਵਾਗਤ ਕੀਤਾ।

ਇਹ ਖ਼ਬਰ ਵੀ ਪੜ੍ਹੋ : ਈਸ਼ਾ ਦਿਓਲ ਤੋਂ ਕਿਉਂ ਦੂਰ ਹੋਣ ਲੱਗਾ ਸੀ ਪਤੀ ਭਰਤ ਤਖਤਾਨੀ? ਅਦਾਕਾਰਾ ਨੇ ਖ਼ੁਦ ਦੱਸਿਆ ਸੱਚ

ਇਸ ਮੌਕੇ ਇੰਦਰਜੀਤ ਸਿੰਘ ਸੰਧੂ, ਪ੍ਰਧਾਨ ਕੁਲਜੀਤ ਸਿੰਘ, ਮੰਗਲ ਸਿੰਘ, ਨਰਿੰਦਰ ਸਿੰਘ, ਮਾਸਟਰ ਲਖਬੀਰ ਸਿੰਘ, ਕੰਵਲਬੀਰ ਸਿੰਘ, ਰਾਜਬੀਰ ਸਿੰਘ, ਤੇਜਬੀਰ ਸਿੰਘ, ਸਾਬਕਾ ਸਰਪੰਚ ਸਵਿੰਦਰ ਸਿੰਘ, ਜਥੇਦਾਰ ਅਮਰੀਕ ਸਿੰਘ, ਬਿਕਰਮਜੀਤ ਸਿੰਘ, ਯਾਦਵਿੰਦਰ ਸਿੰਘ, ਅਮਨਦੀਪ ਸਿੰਘ ਰਿਆਲੀ, ਹਰਜੀਤ ਸਿੰਘ, ਹਰਜੀਤ ਸਿੰਘ ਬਿੱਲੂ, ਹਰਪ੍ਰੀਤ ਸਿੰਘ ਨੱਤ, ਪੱਪੂ ਸਿੰਘ, ਸੰਤੋਖ ਸਿੰਘ, ਰਾਜੂ ਪੱਡਾ ਸਰਵਾਲੀ, ਦੀਪੂ ਨਾਸਰਕੇ, ਸ਼ਮਸ਼ੇਰ ਸਿੰਘ ਸਾਰਚੂਰ, ਮੁਖਤਾਰ ਸਿੰਘ ਫੌਜੀ ਕੋਟਲਾ ਸਰਫ, ਸ਼ਿਵ ਚਰਨ ਸਿੰਘ ਬੱਲ ਆਦਿ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News