ਹਰੀਕੇ ਪੁਲਸ ਨੇ ਹੈਰੋਇਨ ਤੇ ਡਰੱਗ ਮਨੀ ਸਮੇਤ ਦੋ ਸਮੱਗਲਰ ਗ੍ਰਿਫ਼ਤਾਰ

08/03/2022 3:07:39 PM

ਤਰਨਤਾਰਨ (ਜ. ਬ) - ਥਾਣਾ ਹਰੀਕੇ ਪੁਲਸ ਨੇ ਹੈਰੋਇਨ ਅਤੇ ਡਰੱਗ ਮਨੀ ਸਮੇਤ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਥਾਣਾ ਹਰੀਕੇ ਦੇ ਮੁਖੀ ਸਬ ਇੰਸਪੈਕਟਰ ਹਰਜੀਤ ਸਿੰਘ ਨੇ ਹਰੀਕੇ ਵਿਖੇ ਨਾਕਾਬੰਦੀ ਦੌਰਾਨ ਇਕ ਬਲੈਰੋ ਗੱਡੀ ਨੰਬਰ ਪੀ.ਬੀ. 10 ਐੱਫ. ਕੇ 8616 ਸਵਾਰ ਦੋ ਵਿਅਕਤੀਆਂ ਨੂੰ ਸ਼ੱਕ ਦੇ ਆਧਾਰ ’ਤੇ ਕਾਬੂ ਕੀਤਾ। ਜਿਨ੍ਹਾਂ ਨੇ ਆਪਣਾ ਨਾਂ ਦੀਪਕ ਕੁਮਾਰ ਪੁੱਤਰ ਬਲਬੀਰ ਚੰਦ ਅਤੇ ਅਜੇ ਕੁਮਾਰ ਪੁੱਤਰ ਮੰਗਤ ਰਾਮ ਵਾਸੀਆਨ ਗਲੀ ਨੰਬਰ 15 ਕੋਚਰ ਮਾਰਕੀਟ ਲੁਧਿਆਣਾ ਦੱਸਿਆ। 

ਪੜ੍ਹੋ ਇਹ ਵੀ ਖ਼ਬਰ: ਕੈਨੇਡਾ ’ਚ ਟਰੱਕ ਨੂੰ ਅੱਗ ਲੱਗਣ ਕਾਰਨ ਜ਼ਿੰਦਾ ਸੜਿਆ ਤਰਨਤਾਰਨ ਦਾ ਨੌਜਵਾਨ, ਜਨਵਰੀ ’ਚ ਸੀ ਵਿਆਹ

ਪੁਲਸ ਨੇ ਦੱਸਿਆ ਕਿ ਤਲਾਸ਼ੀ ਲੈਣ ’ਤੇ ਦੀਪਕ ਕੁਮਾਰ ਕੋਲੋਂ 10 ਗ੍ਰਾਮ ਅਤੇ ਅਜੇ ਕੁਮਾਰ ਕੋਲੋਂ 6 ਗ੍ਰਾਮ ਕੁੱਲ 16 ਗ੍ਰਾਮ ਹੈਰੋਇਨ ਬਰਾਮਦ ਹੋਈ, ਜਦਕਿ ਗੱਡੀ ਦੇ ਡੈਸ਼ ਬੋਰਡ ਵਿਚੋਂ 1 ਲੱਖ 2 ਹਜ਼ਾਰ ਰੁਪਏ (ਡਰੱਗ ਮਨੀ) ਬਰਾਮਦ ਹੋਈ। ਪੁਲਸ ਨੇ ਬਰਾਮਦ ਹੋਈ ਹੈਰੋਇਨ ਅਤੇ ਡਰੱਗ ਮਨੀ ਨੂੰ ਆਪਣੇ ਕਬਜ਼ੇ ’ਚ ਲੈ ਲਿਆ। ਇਸ ਸਬੰਧੀ ਉਕਤ ਮੁਲਜ਼ਮਾਂ ਦੇ ਵਿਰੁੱਧ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।

ਪੜ੍ਹੋ ਇਹ ਵੀ ਖ਼ਬਰ: ਸਰਹੱਦੀ ਕਸਬੇ ’ਚ ਵਾਪਰੀ ਖੂਨੀ ਵਾਰਦਾਤ: ਘਰੇਲੂ ਵੰਡ ਦੀ ਲੜਾਈ ਨੂੰ ਲੈ ਕੇ ਭਰਾ ਦਾ ਕਤਲ


rajwinder kaur

Content Editor

Related News