ਹਫ਼ਤੇ ਬਾਅਦ ਗਰਮੀ ਤੋਂ ਮਿਲੀ ਰਾਹਤ, ਮੀਂਹ ਨਾਲ ਜਲਥਲ ਹੋਈ ਗੁਰੂ ਨਗਰੀ, ਮੌਸਮ ਹੋਇਆ ਸੁਹਾਵਨਾ

Monday, Jun 26, 2023 - 03:44 PM (IST)

ਅੰਮ੍ਰਿਤਸਰ (ਰਮਨ)- ਗੁਰੂ ਨਗਰੀ ’ਚ ਦੇਰ ਸ਼ਾਮ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੀ। ਪਿਛਲੇ ਇਕ ਹਫ਼ਤੇ ਦੀ ਗੱਲ ਕਰੀਏ ਤਾਂ ਸ਼ਹਿਰ ’ਚ ਲੋਕਾਂ ਦਾ ਜਿਊਣਾ ਮੁਹਾਲ ਹੋਇਆ ਪਿਆ ਸੀ। ਬਿਜਲੀ ਕੱਟਾਂ ਤੋਂ ਸ਼ਹਿਰ ਵਾਸੀ ਪ੍ਰੇਸ਼ਾਨ ਹੋ ਗਏ ਸਨ ਤੇ ਪੰਜਾਬ ਸਰਕਾਰ ਅਤੇ ਪਾਵਰਕਾਮ ਨੂੰ ਕੋਸ ਰਹੇ ਸਨ। ਕਈ ਖੇਤਰਾਂ ’ਚ ਤਾਂ ਲੋਕਾਂ ਨੂੰ 48 ਘੰਟੇ ਤੋਂ ਵੱਧ ਸਮੇਂ ਬਿਨਾਂ ਬਿਜਲੀ ਦੇ ਰਹਿਣਾ ਪਿਆ। ਬੀਤੇ ਦਿਨ ਮੌਸਮ ਵਿਭਾਗ ਨੂੰ ਪੰਜਾਬ ’ਚ ਭਾਰੀ ਮੀਂਹ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਸੀ। ਐਤਵਾਰ ਦੁਪਹਿਰ ਨੂੰ ਦਿਨ ’ਚ ਜਿੱਥੇ ਕਾਲੇ ਬੱਦਲ ਛਾਏ ਰਹੇ, ਵਿਚਕਾਰ ਧੁੱਪ ਵੀ ਨਿਕਲੀ ਅਤੇ ਗਰਮ ਹਵਾਵਾਂ ਚਲਦੀਆਂ ਰਹੀਆਂ। ਦੇਰ ਸ਼ਾਮ ਨੂੰ ਸ਼ਹਿਰ ’ਚ ਤੇਜ਼ ਬਾਰਿਸ਼ ਨਾਲ ਹੈਰੀਟੇਜ ਸਟ੍ਰੀਟ ਦੇ ਨਾਲ-ਨਾਲ ਸ਼ਹਿਰ ਦੀਆਂ ਮੁੱਖ ਸੜਕਾਂ ਵੀ ਜਲ-ਥਲ ਹੋ ਗਈਆਂ। ਬਾਰਿਸ਼ ਪੈਣ ਨਾਲ ਮੌਸਮ ਸੁਹਾਵਨਾ ਹੋਇਆ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ। ਮੌਸਮ ਵਿਭਾਗ ਦੇ ਅਨੁਸਾਰ ਸ਼ਹਿਰ ’ਚ 37 ਡਿਗਰੀ ਦੇ ਲਗਭਗ ਤਾਪਮਾਨ ਨੋਟ ਕੀਤਾ ਅਤੇ ਮੀਂਹ ਪੈਣ ਤੋਂ ਬਾਅਦ ਤਾਪਮਾਨ ’ਚ ਗਿਰਾਵਟ ਆਈ।

ਇਹ ਵੀ ਪੜ੍ਹੋ- ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਕਿਸਤਾਨ 'ਚ ਸਿੱਖਾਂ ਦੇ ਕਤਲ ਨੂੰ ਲੈ ਕੇ ਪ੍ਰਗਟਾਈ ਚਿੰਤਾ

ਮੀਂਹ ਨੇ ਫਿਰ ਖੋਲ੍ਹੀ ਨਿਗਮ ਦੇ ਸੀਵਰੇਜ ਸਿਸਟਮ ਦੀ ਪੋਲ

ਜਿਵੇਂ ਹੀ ਸ਼ਹਿਰ ’ਚ ਤੇਜ਼ ਮੀਂਹ ਪਿਆ, ਸ਼ਹਿਰ ਦੀਆਂ ਸੜਕਾਂ ਜਲ-ਥਲ ਹੋ ਗਈਆਂ, ਜਿਸ ਨਾਲ ਨਗਰ ਨਿਗਮ ਦੇ ਸੀਵਰੇਜ ਸਿਸਟਮ ਦੀ ਫਿਰ ਤੋਂ ਪੋਲ ਖੁੱਲ੍ਹ ਗਈ। ਸ਼ਹਿਰ ’ਚ ਜਦੋਂ-ਜਦੋਂ ਮੀਂਹ ਪੈਂਦਾ ਹੈ ਤਾਂ ਸੜਕਾਂ ’ਤੇ ਕਈ ਘੰਟੇ ਪਾਣੀ ਖੜ੍ਹਾ ਰਹਿੰਦਾ ਹੈ, ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

PunjabKesari

ਇਹ ਵੀ ਪੜ੍ਹੋ- ਮਾਂ ਦੀ ਦਵਾਈ ਲੈਣ ਗਏ ਨੌਜਵਾਨ ਪੁੱਤ ਦਾ ਬੇਰਹਿਮੀ ਨਾਲ ਕਤਲ, ਪੋਤੇ ਦਾ ਦੁੱਖ ਨਾ ਸਹਾਰਦੇ ਹੋਏ ਦਾਦੇ ਨੇ ਵੀ ਤੋੜਿਆ ਦਮ

ਫਿਰ ਤੋਂ ਡਰਾਉਣ ਲੱਗੀਆਂ ਖੰਡਰ ਇਮਾਰਤਾਂ

ਸ਼ਹਿਰ ’ਚ ਜਿਵੇਂ ਭਾਰੀ ਮੀਂਹ ਪਿਆ ਹੈ। ਉਸ ਨਾਲ ਅੰਦਰੂਨੀ ਸ਼ਹਿਰ ’ਚ ਬਾਬਾ ਆਦਮ ਦੇ ਜ਼ਮਾਨੇ ਦੀਆਂ ਬਣੀਆਂ ਇਮਾਰਤਾਂ ਲੋਕਾਂ ਨੂੰ ਡਰਾਉਣ ਲੱਗੀਆਂ ਹਨ। ਖੰਡਰ ਇਮਾਰਤਾਂ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕ ਨਿਗਮ ’ਚ ਕਈ ਵਾਰ ਸ਼ਿਕਾਇਤਾਂ ਕਰ ਚੁੱਕੇ ਹਨ ਪਰ ਵਿਭਾਗ ਹਮੇਸ਼ਾ ਸਰਵੇ ਦਾ ਹਵਾਲਾ ਦੇ ਕੇ ਆਪਣੀ ਪੱਲਾ ਛੁੱਡਾ ਲੈਂਦਾ ਹੈ। ਪਿਛਲੇ ਕਈ ਸਾਲਾਂ ਤੋਂ ਹਰ ਸਾਲ ਖੰਡਰ ਇਮਾਰਤਾਂ ਡਿੱਗਣ ਕਾਰਣ ਵੱਡੇ ਹਾਦਸੇ ਹੋਏ ਅਤੇ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆਂ ਹਨ।

ਇਹ ਵੀ ਪੜ੍ਹੋ-  76 ਸਾਲ ਬਾਅਦ ਭਾਰਤ ਪਹੁੰਚੀ ਬੀਬੀ ਹਸਮਤ, ਵੰਡ ਦੇ ਭਿਆਨਕ ਸਮੇਂ ਬਾਰੇ ਦੱਸਦਿਆਂ ਅੱਖਾਂ 'ਚ ਆਏ ਹੰਝੂ

ਜਿਵੇਂ ਹੀ ਸ਼ਹਿਰ ’ਚ ਮੀਂਹ ਹੋਈ ਉਸ ਨਾਲ ਪਾਵਰਕਾਮ ਨੂੰ ਵੀ ਕਾਫ਼ੀ ਰਾਹਤ ਮਿਲੀ ਹੈ। ਪਿਛਲੇ ਦਿਨੀਂ ਭਿਆਨਕ ਗਰਮੀ ਪੈਣ ਦੌਰਾਨ ਬਿਜਲੀ ਦੇ ਲੋਡ ਦੀ ਵੀ ਕਾਫ਼ੀ ਡਿਮਾਂਡ ਵਧ ਗਈ ਸੀ ਉਥੇ ਪ੍ਰਤੀ ਦਿਨ ਸ਼ਹਿਰ ’ਚ ਹਜ਼ਾਰਾਂ ਦੇ ਹਿਸਾਬ ਨਾਲ ਲੋਕ ਬਿਜਲੀ ਦੀਆਂ ਸ਼ਿਕਾਇਤਾਂ ਕਰ ਰਹੇ ਸਨ। ਜਿਸ ਨਾਲ ਪਾਵਰਕਾਮ ਦੇ ਅਧਿਕਾਰੀਆਂ ਨੂੰ ਮੁਸ਼ਕਿਲਾਂ ਦਾ ਨਿਪਟਾਰਾ ਕਰਨ ਲਈ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਮੀਂਹ ਹੋਣ ਨਾਲ ਜਿਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਬਿਜਲੀ ਸਬੰਧੀ ਸ਼ਿਕਾਇਤਾਂ ਵੀ ਘੱਟ ਹੋ ਜਾਣਗੀਆਂ। ਹਾਲਾਂਕਿ ਪਾਵਰਕਾਮ ਦੇ ਬਾਰਡਰ ਜ਼ੋਨ ਚੀਫ਼ ਇੰਜੀ. ਵਲੋਂ ਪਾਵਰਕਾਮ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਲੋਕਾਂ ਦੀ ਬਿਜਲੀ ਸਬੰਧੀ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇ। ਮੀਂਹ ਦੌਰਾਨ ਜ਼ਿਲ੍ਹਾ ਖੇਤਰਾਂ ’ਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ, ਉਨ੍ਹਾਂ ਖੇਤਰਾਂ ’ਚ ਟੀਮਾਂ ਬਿਜਲੀ ਬਹਾਲ ਕਰਨ ’ਚ ਜੁਟ ਗਈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

 


Shivani Bassan

Content Editor

Related News