ਗੁਰਦਾਸਪੁਰ ਪੁਲਸ ਹੱਥ ਲੱਗੀ ਸਫ਼ਲਤਾ, ਨਸ਼ਾ ਤਸਕਰੀ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰ ਹਥਿਆਰ ਸਣੇ ਕਾਬੂ

Thursday, Jun 15, 2023 - 05:31 PM (IST)

ਗੁਰਦਾਸਪੁਰ (ਵਿਨੋਦ)- ਜ਼ਿਲ੍ਹਾ ਪੁਲਸ ਗੁਰਦਾਸਪੁਰ ਨੇ ਇਕ ਅੰਤਰਰਾਸ਼ਟਰੀ ਨਸ਼ੀਲੇ ਪਦਾਰਥਾਂ ਦੇ ਤਸਕਰ ਗਿਰੋਹ ਦਾ ਪਰਦਾਫਾਸ਼ ਕਰਕੇ ਉਨ੍ਹਾਂ ਤੋਂ 40 ਲੱਖ 65ਹਜ਼ਾਰ 150 ਰੁਪਏ ਭਾਰਤੀ ਕਰੰਸੀ, ਦੋ ਪਿਸਤੌਲ, 42 ਕਾਰਤੂਸ, ਤਿੰਨ ਮੈਗਜ਼ੀਨ, 15 ਗ੍ਰਾਮ ਹੈਰੋਇਨ, ਇਕ ਕਾਰ ਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਇਸ ਗਿਰੋਹ ਦੇ ਦੁਬਈ, ਪਾਕਿਸਤਾਨ ਸਮੇਤ ਜੰਮੂ ਕਸ਼ਮੀਰ ’ਚ ਵੀ ਤਾਰ ਜੁੜੇ ਹਨ। ਪੁਲਸ ਨੇ ਇਸ ਸਬੰਧੀ ਪੰਜ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਕ ਦੋਸ਼ੀ ਨੂੰ ਗੋਇੰਦਵਾਲ ਜੇਲ੍ਹ ਤੋਂ ਪ੍ਰੋਟੈਕੰਸ਼ਨ ਵਾਰੰਟ ’ਤੇ ਪੁੱਛਗਿਛ ਦੇ ਲਈ ਲਿਆਂਦਾ ਗਿਆ ਹੈ।

ਇਸ ਸਬੰਧੀ ਡੀ.ਆਈ.ਜੀ ਬਾਰਡਰ ਰੇਂਜ ਨਰਿੰਦਰ ਭਾਰਗਵ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡੀ.ਜੀ.ਪੀ ਪੰਜਾਬ ਦੇ ਆਦੇਸ਼ ’ਤੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਖ਼ਿਲਾਫ਼ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਅਧੀਨ ਜ਼ਿਲ੍ਹਾ ਪੁਲਸ ਗੁਰਦਾਸਪੁਰ ’ਚ ਐੱਸ.ਐੱਸ.ਪੀ ਹਰੀਸ਼ ਓਮ ਪ੍ਰਕਾਸ਼ ਦੀ ਅਗਵਾਈ ਵਿਚ ਇਕ ਬਹੁਤ ਵੱਡੀ ਸਫ਼ਲਤਾ ਮਿਲੀ ਹੈ।

ਇਹ ਵੀ ਪੜ੍ਹੋ-  ਪਤਨੀ ਦੇ ਨਾਜਾਇਜ਼ ਸਬੰਧਾਂ ਦੇ ਸ਼ੱਕ ਨੇ ਉਜਾੜਿਆ ਪਰਿਵਾਰ, ਪਤੀ ਦੀ ਦਰਦਨਾਕ ਮੌਤ

ਡੀ.ਆਈ.ਜੀ ਭਾਰਗਵ ਨੇ ਦੱਸਿਆ ਕਿ ਬੀਤੇ ਦਿਨੀਂ ਗੁਰਦਾਸਪੁਰ ਸੀ.ਆਈ.ਏ ਸਟਾਫ਼ ਦੀ ਟੀਮ ਨੇ ਬੱਬਰੀ ਬਾਈਪਾਸ ਤੇ ਨਾਕਾਬੰਦੀ ਕਰਕੇ ਇਕ ਕਾਰ ਨੂੰ ਰੋਕ ਕੇ ਜਦ ਤਾਲਾਸ਼ੀ ਕੀਤੀ ਤਾਂ ਕਾਰ 'ਚੋਂ 15 ਗ੍ਰਾਮ ਹੈਰੋਇਨ ਅਤੇ 99400 ਰੁਪਏ ਡਰੱਗ ਮਨੀ ਬਰਾਮਦ ਹੋਈ। ਜਿਸ ’ਤੇ ਕਾਰ ਸਵਾਰਾਂ ਤੋਂ ਪੁੱਛਗਿਛ ਕਰਨ 'ਤੇ ਦੋਸ਼ੀਆਂ ਨੇ ਆਪਣੀ ਪਹਿਚਾਣ ਗੁਰਪ੍ਰੀਤ ਸਿੰਘ ਉਰਫ਼ ਸਾਜਨ ਪੁੱਤਰ ਕਰਮ ਸਿੰਘ ਵਾਸੀ ਛੇਹਰਾਟਾ ਅੰਮ੍ਰਿਤਸਰ ਦਲਜੀਤ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਭੂਰਾ ਕੇਨਾ ਖੇਮਕਰਨ, ਰਾਹੁਲ ਪੁੱਤਰ ਕੁਲਵਿੰਦਰ ਸਿੰਘ ਵਾਸੀ ਅੰਮ੍ਰਿਤਸਰ ਅਤੇ ਨਿਖਿਲ ਕੁਮਾਰ ਪੁੱਤਰ ਧਰਮਪਾਲ ਵਾਸੀ ਅੰਮ੍ਰਿਤਸਰ ਦੇ ਰੂਪ ਵਿਚ ਹੋਈ। ਨ

ਇਹ ਵੀ ਪੜ੍ਹੋ- ਮੀਂਹ ਕਾਰਨ ਤਾਪਮਾਨ ’ਚ ਗਿਰਾਵਟ, ਗਰਮੀ ਘਟੀ, ਸੂਬੇ ’ਚ ਪੰਜ ਦਿਨਾਂ ਲਈ ਯੈਲੋ ਅਲਰਟ

ਰਿੰਦਰ ਭਾਰਗਵ ਨੇ ਦੱਸਿਆ ਕਿ ਇਨਾਂ ਦੋਸ਼ੀਆਂ ਤੋਂ ਪੁੱਛਗਿਛ ਦੇ ਪਤਾ ਲੱਗਾ ਕਿ ਇਹ ਇਕ ਅੰਤਰਰਾਸ਼ਟਰੀ ਗਿਰੋਹ ਦਾ ਹਿੱਸਾ ਹੈ ਅਤੇ ਨਸ਼ੀਲੇ ਪਦਾਰਥਾਂ ਦਾ ਵੱਡੇ ਪੱਧਰ ’ਤੇ ਕਾਰੋਬਾਰ ਚਲਾ ਰਿਹਾ ਹੈ। ਇਸ ਗਿਰੋਹ ਦੇ ਤਾਰ ਦੁਬਈ ਅਤੇ ਪਾਕਿਸਤਾਨ ਦੇ ਨਾਲ ਜੰਮੂ ਕਸ਼ਮੀਰ ਦੇ ਨਸ਼ਾ ਤਸਕਰਾਂ ਨਾਲ ਵੀ ਜੁੜੇ ਹੋਏ ਹਨ। ਦੋਸ਼ੀਆਂ ਤੋਂ ਸਖ਼ਤੀ ਨਾਲ ਪੁੱਛਗਿਛ ਕਰਨ 'ਤੇ ਉਨ੍ਹਾਂ ਨੇ ਦੱਸਿਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਇਕ ਖੇਪ ਤੋਂ ਮਿਲੇ 39 ਲੱਖ 65 ਹਜ਼ਾਰ 750 ਰੁਪਏ ਗਿਰੋਹ ਦੇ ਇਕ ਸਾਥੀ ਨੀਰਜ ਜਸਵਾਲ ਉਰਫ਼ ਰੋਮੀ ਪੁੱਤਰ ਪਵਨ ਜਸਵਾਲ ਵਾਸੀ ਛੇਹਰਾਟਾ ਅੰਮ੍ਰਿਤਸਰ ਦੇ ਘਰ ਤੇ ਲੁਕਾ ਕੇ ਰੱਖੀ ਹੈ। ਜਿਸ ਤੇ ਇਨ੍ਹਾਂ ਦੀ ਪੁੱਛਗਿਛ ਦੇ ਬਾਅਦ ਨੀਰਜ ਜਸਵਾਲ ਦੇ ਘਰ 'ਚ ਛਾਪਾਮਾਰੀ ਕਰਕੇ ਉੱਥੋਂ ਇਹ ਰਾਸ਼ੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਇਸ ਤਰ੍ਹਾਂ ਗ੍ਰਿਫ਼ਤਾਰ ਦੋਸ਼ੀ ਦਲਜੀਤ ਸਿੰਘ ਦੀ ਨਿਸ਼ਾਨਦੇਹੀ 'ਤੇ ਦੋ ਪਿਸਤੌਲ, ਤਿੰਨ ਮੈਗਜ਼ੀਨ, 42 ਕਾਰਤੂਸ ਬਰਾਮਦ ਕੀਤੇ ਗਏ। 

PunjabKesari

ਡੀ.ਆਈ.ਜੀ ਨੇ ਦੱਸਿਆ ਕਿ ਇਹ ਗਿਰੋਹ ਪੰਜਾਬ ਦੀ ਅੰਤਰਰਾਸ਼ਟਰੀ ਸੀਮਾ ਤੇ ਸੀਮਾ ਸੁਰੱਖਿਆ ਬਲ ਦੀ ਸਖ਼ਤੀ ਦੇ ਚੱਲਦੇ ਜੰਮੂ ਕਸ਼ਮੀਰ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦਾ ਕੰਮ ਕਰਦਾ ਸੀ। ਬੀਤੇ ਦਿਨੀਂ ਜੰਮੂ ਕਸ਼ਮੀਰ ਦੇ ਸਾਂਬਾ ਇਲਾਕੇ ਵਿਚ ਦੋ ਕਿੱਲੋਂ ਤੋਂ ਜ਼ਿਆਦਾ ਫੜੀ ਗਈ ਹੈਰੋਇਨ ਵੀ ਇਸੇ ਗਿਰੋਹ ਦੀ ਸੀ। ਇਸ ਗਿਰੋਹ ਦੀ ਜੰਮੂ ਕਸ਼ਮੀਰ ਰਾਜ ਵਿਚ ਚੱਲ ਰਹੀ ਗਤੀਵਿਧੀਆਂ ਦੀ ਜੰਮੂ ਪੁਲਸ ਨੂੰ ਸੂਚਨਾ ਦੇਣ ਤੇ ਸਾਂਬਾ ਪੁਲਸ ਨੇ ਇਹ ਹੈਰੋਇਨ ਫੜੀ, ਉੱਥੇ ਇਸ ਗਿਰੋਹ ਦੇ ਤਿੰਨ ਮੈਂਬਰ ਜਗਤਾਰ ਸਿੰਘ ਪੁੱਤਰ ਦਰਬਾਰਾ ਸਿੰਘ ਵਾਸੀ ਮਹੰਦੀਪੁਰ ਤਰਨਤਾਰਨ, ਸਤਿੰਦਰਪਾਲ ਸਿੰਘ ਪੁੱਤਰ ਦਲਜਿੰਦਰ ਸਿੰਘ ਵਾਸੀ ਰਤੋਕੇ ਤਰਨਤਾਰਨ ਅਤੇ ਸੰਨੀ ਕੁਮਾਰ ਪੁੱਤਰ ਸੁਰਜੀਤ ਸਿੰਘ ਵਾਸੀ ਨਾਨਕਪੁਰਾ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨਾਂ ਦੱਸਿਆ ਕਿ ਦੋਸ਼ੀ ਗੁਰਪ੍ਰੀਤ ਸਿੰਘ ਦੇ ਖ਼ਿਲਾਫ਼ ਪਹਿਲਾਂ ਵੀ ਕਈ ਕੇਸ ਚੱਲ ਰਹੇ ਹਨ ਅਤੇ ਦਲਜੀਤ ਸਿੰਘ ਦੇ ਖ਼ਿਲਾਫ਼ ਖੇਮਕਰਨ ਵਿਚ ਐੱਨ.ਡੀ.ਪੀ.ਐੱਸ ਐਕਟ ਦਾ ਕੇਸ ਦਰਜ ਹੈ।

ਇਹ ਵੀ ਪੜ੍ਹੋ- ਮੋਗਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਪੁਆਏ ਵੈਣ, ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਹੋਈ ਦਰਦਨਾਕ ਮੌਤ

ਡੀ.ਆਈ.ਜੀ ਭਾਰਗਵ ਨੇ ਦੱਸਿਆ ਕਿ ਇਸ ਗਿਰੋਹ ਦਾ ਮੁੱਖ ਕੰਮ ਪਾਕਿਸਤਾਨ ਤੋਂ ਡਰੋਨ ਦੇ ਮਧਿਅਮ ਨਾਲ ਹੈਰੋਇਨ ਅਤੇ ਛੋਟੇ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਨਾ ਹੈ। ਇਸ ਗਿਰੋਹ ਦਾ ਪਾਕਿਸਤਾਨ ’ਚ ਸੰਪਰਕ ਇਕ ਚਾਚਾ ਨਾਮ ਦੇ ਅੰਤਰਰਾਸ਼ਟਰੀ ਤਸਕਰ ਦੇ ਨਾਲ ਹੈ, ਜੋ ਡਰੋਨ ਦੇ ਮਧਿਅਮ ਨਾਲ ਹੈਰੋਇਨ ਆਦਿ ਭਾਰਤ ਭੇਜਦਾ ਹੈ ਪਰ ਪੰਜਾਬ ਵਿਚ ਸਖ਼ਤੀ ਦੇ ਕਾਰਨ ਇਹ ਗਿਰੋਹ ਹੁਣ ਜੰਮੂ ਕਸ਼ਮੀਰ ਦੇ ਰਸਤੇ ਇਹ ਤਸਕਰੀ ਕਰਦਾ ਹੈ। ਉਨਾਂ ਨੇ ਦੱਸਿਆ ਕਿ ਇਸ ਗਿਰੋਹ ਦੇ ਕੁਝ ਮੈਂਬਰ ਜੇਲ੍ਹਾਂ ਵਿਚ ਬੰਦ ਹਨ ਅਤੇ ਉਨ੍ਹਾਂ ਨੂੰ ਵੀ ਪ੍ਰੋਟੈਕਸ਼ਨ ਵਾਰੰਟ ਤੇ ਲਿਆਂਦਾ ਜਾਵੇਗਾ। ਜਦਕਿ ਬੀਤੇ ਦਿਨੀਂ ਸਾਡੀ ਸੂਚਨਾ ਦੇ ਆਧਾਰ ’ਤੇ ਸਾਂਬਾ ਵਿਚ ਫੜੇ ਗਏ ਤਿੰਨਾਂ ਦੋਸ਼ੀਆਂ ਨੂੰ ਵੀ ਪੁੱਛਗਿਛ ਦੇ ਲਈ ਲਿਆਂਦਾ ਜਾਵੇਗਾ। 

ਇਸ ਗਿਰੋਹ ਦੇ ਸਬੰਧ ਗੈਂਗਸਟਰਾਂ, ਅੱਤਵਾਦੀਆਂ ਸਮੇਤ ਵਿਦੇਸ਼ਾਂ ਵਿਚ ਬੈਠੇ ਖਾਲਿਸਤਾਨੀ ਸਮਰਥਕਾਂ ਦੇ ਨਾਲ ਵੀ ਹੈ। ਇਸ ਮੌਕੇ 'ਤੇ ਜ਼ਿਲ੍ਹਾ ਪੁਲਸ ਮੁਖੀ ਹਰੀਸ਼ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਸਾਰੇ ਗਿਰੋਹ ਦਾ ਪਰਦਾਫਾਸ਼ ਕਰਨ ਲਈ ਪੁਲਸ ਮੁਖੀ ਡਿਟੈਕਟਿਵ, ਸੀ.ਆਈ.ਏ ਸਟਾਫ਼ ਗੁਰਦਾਸਪੁਰ, ਗੁਰਦਾਸਪੁਰ ਸਦਰ ਪੁਲਸ ਸਮੇਤ ਪੂਰੀ ਟੀਮ ਨੇ ਮਿਹਨਤ ਕੀਤੀ ਹੈ। ਇਸ ਗਿਰੋਹ ਦੇ ਕੁਝ ਹੋਰ ਮੈਂਬਰਾਂ ਨੂੰ ਵੀ ਅਜੇ ਗ੍ਰਿਫ਼ਤਾਰ ਕੀਤਾ ਜਾਣਾ ਬਾਕੀ ਹੈ ਅਤੇ ਕਈ ਮਹੱਤਵਪੂਰਨ ਕੇਸ ਹੱਲ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜ੍ਹੋ- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਸਿਮਰਨਜੀਤ ਮਾਨ ਨੇ ਪ੍ਰਗਟਾਇਆ ਦੁੱਖ, ਜਤਾਇਆ ਇਹ ਖ਼ਦਸ਼ਾ

ਇਸ ਮੌਕੇ ਪੁਲਸ ਮੁਖੀ ਨਵਜੋਤ ਸਿੰਘ, ਪੁਲਸ ਮੁਖੀ ਡਿਟੈਕਟਿਵ ਪ੍ਰਿਰਥੀਪਾਲ ਸਿੰਘ, ਏ.ਸੀ.ਪੀ ਆਦਿਤਿਆ ਵਾਰਿਅਰ, ਡੀ.ਐੱਸ.ਪੀ ਰਿਪੁਤਪਨ ਸਿੰਘ, ਡੀ.ਐੱਸ.ਪੀ ਵਿਸ਼ਵਾਸ , ਸੀ.ਆਈ.ਏ ਸਟਾਫ਼ ਇੰਚਾਰਜ਼ ਕਪਿਲ ਕੌਂਸਲ ਸਮੇਤ ਹੋਰ ਅਧਿਕਾਰੀ ਹਾਜ਼ਰ ਸੀ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


Shivani Bassan

Content Editor

Related News