Big Breaking : ਅੰਮ੍ਰਿਤਸਰ 'ਚ ਹੋਈ ਵੱਡੀ ਵਾਰਦਾਤ, ਪਤੰਗਬਾਜ਼ੀ ਦੌਰਾਨ ਹੋਏ ਵਿਵਾਦ ਕਾਰਨ 2 ਧਿਰਾਂ 'ਚ ਚੱਲੀ ਗੋਲ਼ੀ

02/05/2024 1:21:53 AM

ਅੰਮ੍ਰਿਤਸਰ (ਸਾਗਰ)- ਅੰਮ੍ਰਿਤਸਰ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਸੁਲਤਾਨ ਵਿੰਡ ਇਲਾਕੇ 'ਚ ਪਤੰਗਬਾਜ਼ੀ ਕਾਰਨ ਹੋਏ ਵਿਵਾਦ ਨੇ ਖੂਨੀ ਰੂਪ ਧਾਰਨ ਕਰ ਲਿਆ। ਜਾਣਕਾਰੀ ਮੁਤਾਬਕ ਪਤੰਗਬਾਜ਼ੀ ਦੌਰਾਨ ਹੋਏ ਵਿਵਾਦ ਕਾਰਨ ਦੋ ਧੜਿਆਂ 'ਚ ਗੋਲੀਬਾਰੀ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।

ਸੂਤਰਾਂ ਮੁਤਾਬਕ ਇਸ ਗੋਲੀਬਾਰੀ ਦੌਰਾਨ ਇਕ ਨੌਜਵਾਨ ਦੀ ਪਿੱਠ 'ਚ ਗੋਲੀ ਲੱਗਣ ਦੀ ਵੀ ਜਾਣਕਾਰੀ ਪ੍ਰਾਪਤ ਹੋਈ ਹੈ, ਜਿਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਇਸ ਦੌਰਾਨ ਇਕ ਗੋਲੀ ਪੁਲਸ ਦੀ ਗੱਡੀ 'ਤੇ ਵੀ ਲੱਗਣ ਦੀ ਜਾਣਕਾਰੀ ਮਿਲੀ ਹੈ, ਜਿਸ 'ਚ ਇਕ ਮੁਲਾਜ਼ਮ ਬੜੀ ਮੁਸ਼ਕਲ ਨਾਲ ਬਚਿਆ। ਇਸ ਮੌਕੇ ਪਹੁੰਚੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇*Join us on Whatsapp channel*👇

https://whatsapp.com/channel/0029Va94hsaHAdNVur4L170e


Harpreet SIngh

Content Editor

Related News