ਦੀਵਾਲੀ ਦੀ ਰਾਤ ਘਰ ’ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ

Saturday, Nov 02, 2024 - 05:59 PM (IST)

ਦੀਵਾਲੀ ਦੀ ਰਾਤ ਘਰ ’ਚ ਲੱਗੀ ਅੱਗ, ਸਮਾਨ ਸੜ ਕੇ ਸੁਆਹ

ਬਟਾਲਾ(ਸਾਹਿਲ): ਕਸਬਾ ਕਾਦੀਆਂ ਦੇ ਮੁਹੱਲਾ ਅਕਾਲਗੜ੍ਹ ਵਿਖੇ ਸਥਿਤ ਇਕ ਘਰ ’ਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਘਰ ਦੀ ਮਾਲਕਨ ਰਮਨ ਬਾਲਾ ਪਤਨੀ ਸਵਰਗੀ ਅਸ਼ਵਨੀ ਮਹਾਜਨ ਨੇ ਦੱਸਿਆ ਕਿ ਉਹ ਅਪਣੇ ਘਰ ਦੀ ਦੂਜੀ ਮੰਜ਼ਿਲ ’ਤੇ ਸੁੱਤੀ ਹੋਈ ਸੀ ਅਤੇ ਸਵੇਰੇ ਤੜਕਸਾਰ ਕਰੀਬ 4 ਵਜੇ ਗੁਆਂਢੀਆਂ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਹੇਠਲੀ ਮੰਜ਼ਿਲ ਦੇ ਕਮਰੇ ਵਿੱਚ ਅੱਗ ਲਗੀ ਹੋਈ ਹੈ, ਜਿਸਦੇ ਬਾਅਦ ਉਸ ਨੇ ਗੁਆਂਢੀਆਂ ਦੀ ਮਦਦ ਨਾਲ ਭਾਰੀ ਜੱਦੋ ਜਾਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। 

ਇਹ ਵੀ ਪੜ੍ਹੋ- ਸੱਤ ਜਨਮਾਂ ਦਾ ਵਾਅਦਾ ਕਰ ਪਤੀ ਬਣਿਆ ਹੈਵਾਨ, ਕਤਲ ਕਰ ਘਰ 'ਚ ਹੀ ਦੱਬ 'ਤੀ ਪਤਨੀ

ਜਦਕਿ ਉਸ ਨੂੰ ਲੋਕਾਂ ਨੇ ਦੂਸਰੀ ਮੰਜ਼ਿਲ ’ਚੋਂ ਬਾਹਰ ਕੱਢਿਆ ਅਤੇ ਖਿੜਕੀ ਤੋੜ ਕੇ ਲੋਕਾਂ ਨੇ ਅੰਦਰੋਂ ਅੱਗ ਬੁਝਾਈ। ਰਮਨ ਬਾਲਾ ਨੇ ਅੱਗੇ ਦੱਸਿਆ ਕਿ ਉਹਨਾਂ ਦੇ ਕਮਰੇ ਵਿੱਚ ਰੱਖਿਆਂ ਸੋਫਾ ਸੈਟ, ਬੈੱਡ, ਮੇਜ਼, ਅਲਮਾਰੀਆਂ, ਟੀ.ਵੀ ਸਮੇਤ ਕੱਪੜੇ ਵੀ ਸੜ ਕੇ ਸੁਆਹ ਹੋ ਗਏ। ਉਹਨਾਂ ਦੱਸਿਆ ਕਿ ਉਹਨਾਂ ਦਾ ਕਰੀਬ ਸਵਾ ਕੁ ਲੱਖ ਦਾ ਨੁਕਸਾਨ ਹੋ ਚੁਕਿਆ ਹੈ।

ਇਹ ਵੀ ਪੜ੍ਹੋ- ਪੰਜਾਬ ਦਾ ਇਹ ਜ਼ਿਲ੍ਹਾ ਖ਼ਤਰੇ 'ਚ, ਪ੍ਰਦੂਸ਼ਣ ਕੰਟਰੋਲ ਬੋਰਡ ਨੇ ਦਿੱਤੇ ਵੱਡੇ ਸੰਕੇਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News