ਬਮਿਆਲ ਸੈਕਟਰ ''ਚ ਦੇਖੀ ਗਈ ਡਰੋਨ ਦੀ ਹਰਕਤ, ਪੁਲਸ ਤੇ BSF ਨੇ ਚਲਾਇਆ ਸਰਚ ਆਪ੍ਰੇਸ਼ਨ

Friday, Sep 06, 2024 - 06:14 PM (IST)

ਬਮਿਆਲ ਸੈਕਟਰ ''ਚ ਦੇਖੀ ਗਈ ਡਰੋਨ ਦੀ ਹਰਕਤ, ਪੁਲਸ ਤੇ BSF ਨੇ ਚਲਾਇਆ ਸਰਚ ਆਪ੍ਰੇਸ਼ਨ

ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਬੀਤੀ ਰਾਤ ਕਰੀਬ 10 ਵਜੇ ਦੇ ਬਮਿਆਲ ਬਲਾਕ ਅਧੀਨ ਆਉਂਦੇ ਪਿੰਡ ਭਗਵਾਲ ਵਿਖੇ ਕੁਝ ਵਿਲੇਜ ਡਿਫੈਂਸ ਕਮੇਟੀ ਦੇ ਮੈਂਬਰਾਂ ਵੱਲੋਂ ਪਾਕਿਸਤਾਨ ਸਰਹੱਦ ਦੇ ਲਗਭਗ ਇਕ ਕਿਲੋਮੀਟਰ ਦੀ ਦੂਰੀ 'ਤੇ ਡਰੋਨ ਐਕਟੀਵਿਟੀ ਦੇਖੀ ਗਈ। ਜਿਸ ਦੇ ਚਲਦੇ ਵੀ ਡੀ. ਸੀ. ਦੇ ਮੈਂਬਰਾਂ ਵੱਲੋਂ ਤੁਰੰਤ ਭਗਵਾਲ ਪਿੰਡ ਦੇ ਸਰਪੰਚ ਸਮਾਰਟੀ ਸਿੰਘ ਨੂੰ ਜਾਣਕਾਰੀ ਦਿੱਤੀ ਗਈ। ਜਿਸ ਤੋਂ ਬਾਅਦ ਪਿੰਡ ਦੇ ਸਰਪੰਚ ਵੱਲੋਂ ਤੁਰੰਤ ਪੁਲਸ ਨੂੰ ਸੂਚਿਤ ਕੀਤਾ ਗਿਆ। ਜਿਸ ਦੇ ਚਲਦੇ ਸੀਮਾ ਸੁਰਖਿਆ ਬਲ ਅਤੇ ਪੰਜਾਬ ਪੁਲਸ ਵੱਲੋਂ ਰਾਤ ਤੋਂ ਹੀ ਇਸ ਇਲਾਕੇ ਵਿੱਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਗਿਆ । 

ਇਹ ਵੀ ਪੜ੍ਹੋ- ਭਰਾ ਦੇ ਅਮਰੀਕਾ ਜਾਣ ਦੀ ਖੁਸ਼ੀ 'ਚ ਰੱਖੀ ਪਾਰਟੀ 'ਚ ਚੱਲੀਆਂ ਗੋਲੀਆਂ, ਨੌਜਵਾਨ ਦੀ ਮੌਤ

ਪ੍ਰਾਪਤ ਜਾਣਕਾਰੀ ਅਨੁਸਾਰ ਬਮਿਆਲ ਬਲਾਕ ਅਧੀਨ ਆਉਂਦੇ ਪਿੰਡ ਭਗਵਾਲ ਵਿਖੇ ਉਥੋਂ ਦੇ ਰਹਿਣ ਵਾਲੇ ਅਤੇ ਬੀ. ਡੀ. ਸੀ. ਦੇ ਮੈਂਬਰ ਮੱਖਣ ਸਿੰਘ ਅਤੇ ਜਨਕ ਰਾਜ ਵੱਲੋਂ ਰਾਤ 10 ਵਜੇ ਦੇ ਕਰੀਬ ਭਾਰਤ ਪਾਕਿਸਤਾਨ ਸਰਹੱਦੀ ਰੇਖਾ ਤੋਂ ਲਗਭਗ ਇਕ ਕਿਲੋਮੀਟਰ ਦੂਰੀ 'ਤੇ ਅਸਮਾਨ ਵਿੱਚ ਇੱਕ ਲਾਲ ਰੰਗ ਦੀ ਲਾਈਟ ਚਲਦੀ ਹੋਈ ਦਿਖੀ ।ਜਿਸਦੇ ਚਲਦੇ ਜਦੋਂ ਉਹਨਾਂ ਵੱਲੋਂ ਧਿਆਨ ਦਿੱਤਾ ਗਿਆ ਤਾਂ ਉਹ ਇੱਕ ਡਰੋਨ ਦੀ ਐਕਟੀਵਿਟੀ ਸੀ । ਜਿਸ ਦੀ ਆਵਾਜ਼ ਵੀ ਵੀ ਸੁਣਾਈ ਦੇ ਰਹੀ ਸੀ । 

ਇਹ ਵੀ ਪੜ੍ਹੋ- ਵੱਡੀ ਖ਼ਬਰ: ਗੁਰਦੁਆਰਾ ਸਾਹਿਬ ਦਾ ਡਿੱਗਿਆ ਲੈਂਟਰ, ਕਈ ਸ਼ਰਧਾਲੂਆਂ ਦੇ ਫ਼ਸੇ ਹੋਣ ਦਾ ਖ਼ਦਸ਼ਾ

PunjabKesari

ਮੱਖਣ ਸਿੰਘ ਦਾ ਕਹਿਣਾ ਹੈ ਕਿ ਇਹ ਡਰੋਨ  ਭਗਵਾਲ ਪਿੰਡ ਦੀ ਬਾਹਰਲੀ ਸਾਈਡ ਰੁਕਿਆ ਅਤੇ ਉਸ ਤੋਂ ਬਾਅਦ ਸੀਮਾ ਸੁਰੱਖਿਆ ਬਲ ਦੀ ਪੋਸਟ ਦੇ ਨਜ਼ਦੀਕ ਵੀ ਕੁਝ ਦੇਰ ਲਈ ਰੁਕਿਆ ਰਿਹਾ ।  ਜਿਸਦੇ ਚਲਦੇ ਮੇਰੇ ਵੱਲੋਂ ਤੁਰੰਤ ਬਾਕੀ ਦੇ ਵੀ ਡੀ. ਸੀ.  ਮੈਂਬਰ ਜਨਕ ਰਾਜ ਅਤੇ ਪਿੰਡ ਦੇ ਸਰਪੰਚ ਸਮਾਰਟੀ ਸਿੰਘ ਨੂੰ ਸੂਚਨਾ ਦਿੱਤੀ ਗਈ ਅਤੇ ਉਹਨਾਂ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ।ਜਿਸ ਤੋਂ ਬਾਅਦ ਸਰਪੰਚ ਦੀ ਮੌਜੂਦਗੀ ਵਿੱਚ ਵੀ ਇਸ ਡਰੋਨ ਦੀ ਐਕਟੀਵਿਟੀ ਜਾਰੀ ਰਹੀ। ਜਿਸ ਦੇ ਚਲਦੇ ਤੁਰੰਤ ਪੰਜਾਬ ਪੁਲਸ ਨੂੰ ਸੂਚਿਤ ਕੀਤਾ ਗਿਆ।

ਇਹ ਵੀ ਪੜ੍ਹੋ- ਨਸ਼ੇ ਦੇ ਦੈਂਤ ਨੇ ਦੋ ਘਰਾਂ 'ਚ ਵਿਛਾਏ ਸੱਥਰ, ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌਤ

ਇਸ ਤੋਂ ਇਲਵਾ ਇਲੂ ਸਟਰੇਟ ਫਾਇਰ ਵੀ ਕਰਨ ਦੀ ਖ਼ਬਰ ਹੈ । ਕੁਝ ਦੇਰ 'ਚ ਹੀ ਇਹ ਡਰੋਨ ਵਾਪਸ ਚਲਾ ਗਿਆ। ਜਿਸਦੇ ਚਲਦੇ ਬੀ. ਐੱਸ. ਐੱਫ. ਅਤੇ  ਪੰਜਾਬ ਪੁਲਸ ਵੱਲੋਂ ਸੰਯੁਕਤ ਤੌਰ 'ਤੇ ਇੱਕ ਵੱਡਾ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਦੇ ਨਾਲ ਹੀ ਸਵੇਰੇ 8 ਵਜੇ ਦੇ ਕਰੀਬ ਪੰਜਾਬ ਪੁਲਸ ਅਤੇ ਐੱਸ. ਓ. ਜੀ. ਕਮਾਂਡੋ ਟੀਮ ਸਾਹਿਤ ਭਾਰਤ-ਪਾਕਿਸਤਾਨ ਸਰਹੱਦੀ ਪਿੰਡ ਭਗਵਾਲ ਵਿਖੇ ਪਹੁੰਚੀ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੂੰ ਨਾਲ ਲੈ ਕੇ ਪੂਰੇ ਇਲਾਕੇ ਦੀ ਛਾਣਬੀਣ ਕੀਤੀ ਗਈ। ਇਸ ਮੌਕੇ  ਐੱਸ. ਐੱਚ. ਓ. ਅੰਗਰੇਜ਼ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਭਗਵਾਲ ਤੋਂ ਕਿਸੇ ਮੱਖਣ ਨਾਮ ਦੇ ਵਿਅਕਤੀ ਵੱਲੋਂ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਇਲਾਕੇ ਵਿੱਚ ਡਰੋਨ ਐਕਟੀਵਿਟੀ ਹੋਈ ਹੈ। ਜਿਸ ਦੇ ਚਲਦੇ ਸਵੇਰੇ ਪੁਲਸ ਅਤੇ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਵੱਲੋਂ ਸੰਯੁਕਤ ਤੌਰ 'ਤੇ ਸਰਚ  ਅਭਿਆਨ ਚਲਾਇਆ ਗਿਆ। ਪਰ ਕਿਸੇ ਤਰ੍ਹਾਂ ਦੀ ਕੋਈ ਸ਼ੱਕੀ ਵਸਤੂ ਅਜੇ ਤੱਕ ਨਾ ਮਿਲਣ ਦਾ ਸਮਾਚਾਰ ਹੈ। 

ਇਹ ਵੀ ਪੜ੍ਹੋ-  ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਮਨਪ੍ਰੀਤ ਬਾਦਲ ਤੇ ਸੁੱਚਾ ਸਿੰਘ ਲੰਗਾਹ ਨੇ ਸੌਂਪਿਆ ਸਪਸ਼ਟੀਕਰਨ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News