ਡੇਰਾ ਬਾਬਾ ਨਾਨਕ ‘ਚ ਰੈਲੀ 'ਚ ਬੋਲੇ ਡਾ. ਦਲਜੀਤ ਚੀਮਾ, DM ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਤੇ ਚੁੱਕੇ ਸਵਾਲ

Saturday, Mar 21, 2026 - 02:01 PM (IST)

ਡੇਰਾ ਬਾਬਾ ਨਾਨਕ ‘ਚ ਰੈਲੀ 'ਚ ਬੋਲੇ ਡਾ. ਦਲਜੀਤ ਚੀਮਾ, DM ਰੰਧਾਵਾ ਦੀ ਖੁਦਕੁਸ਼ੀ ਮਾਮਲੇ ‘ਤੇ ਚੁੱਕੇ ਸਵਾਲ

ਡੇਰਾ ਬਾਬਾ ਨਾਨਕ- ਡੇਰਾ ਬਾਬਾ ਨਾਨਕ ਹਲਕੇ ਵਿੱਚ “ਪੰਜਾਬ ਬਚਾਓ ਰੈਲੀ” ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕਈ ਸਿਆਸੀ ਮੁੱਦਿਆਂ ‘ਤੇ ਆਪਣੀ ਗੱਲ ਰੱਖੀ। ਉਨ੍ਹਾਂ ਕਿਹਾ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਪੰਜਾਬੀਆਂ ਦੇ ਦਿਲਾਂ ਦੀ ਧੜਕਨ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਕਈ ਰੈਲੀਆਂ ਹੁੰਦੀਆਂ ਹਨ, ਪਰ ਅੱਜ ਦਾ ਇਹ ਇਕੱਠ ਸਿਰਫ ਰੈਲੀ ਨਹੀਂ, ਸਗੋਂ ਸਿਆਸੀ ਛਿੰਝ ਵਾਂਗ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਜਦੋਂ ਪਹਿਲਾਂ ਲੋਕ ਇਸ ਤਰ੍ਹਾਂ ਇਕੱਠੇ ਹੁੰਦੇ ਸਨ, ਤਾਂ ਗੁਰਦਾਸਪੁਰ ਦੀਆਂ ਸਾਰੀਆਂ ਸੀਟਾਂ ਜਿੱਤੀਆਂ ਜਾਂਦੀਆਂ ਸਨ, ਪਰ ਬਾਅਦ ਵਿੱਚ ਹਾਲਾਤ ਬਦਲੇ। ਉਨ੍ਹਾਂ ਲੋਕਾਂ ਨੂੰ ਕਿਹਾ ਅੱਜ ਤੁਸੀਂ ਇਕ ਪਲੇਟਫਾਰਮ ‘ਤੇ ਇਕੱਠੇ ਹੋ ਕੇ ਪਾਰਟੀ ਪ੍ਰਧਾਨ ਦੇ ਅਸਲੀ ਮਕਸਦ ਮਜ਼ਬੂਤ ਕੀਤਾ  ਹੈ।

ਇਹ ਵੀ ਪੜ੍ਹੋ-  ਲਾਲਜੀਤ ਭੁੱਲਰ 'ਤੇ ਕਰੋ ਕਤਲ ਦਾ ਮਾਮਲਾ ਦਰਜ : ਗੁਰਜੀਤ ਔਜਲਾ

ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਬਿਕਰਮ ਸਿੰਘ ਮਜੀਠੀਆ ਇਸ ਕਰਕੇ ਰੈਲੀ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਹ ਪੰਜਾਬ ਸਟੇਟ ਵੇਅਰਹਾਊਸਿੰਗ ਕਾਰਪੋਰੇਸ਼ਨ ਅੰਮ੍ਰਿਤਸਰ ਅਤੇ ਤਰਨਤਾਰਨ ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਸਿੰਘ ਰੰਧਾਵਾ ਦੀ ਖੁਦਕੁਸ਼ੀ ਦੇ ਮਾਮਲੇ ਨਾਲ ਸੰਬੰਧਿਤ ਕਾਰਵਾਈ ਵਿੱਚ ਵਿਆਸਤ ਸਨ। ਉਨ੍ਹਾਂ ਦੋਸ਼ ਲਾਇਆ ਕਿ ਇੱਕ 'ਆਪ'ਸਰਕਾਰ ਦੇ ਮੰਤਰੀ ਦੀ ਧੱਕੇਸ਼ਾਹੀ ਅਤੇ ਭ੍ਰਿਸ਼ਟਾਚਾਰ ਦੇ ਦਬਾਅ ਕਾਰਨ ਇਹ ਘਟਨਾ ਵਾਪਰੀ। ਉਨ੍ਹਾਂ ਕਿਹਾ  ਮੈਨੇਜਰ ਗਗਨਦੀਪ ਸਿੰਘ ਰੰਧਾਵਾ ਨੇ ਨਿਯਮਾਂ ਤੋਂ ਬਾਹਰ ਕੰਮ ਕਰਨ ਤੋਂ ਇਨਕਾਰ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨਾਲ ਬੇਇੱਜ਼ਤੀ ਹੋਈ ਅਤੇ ਆਖਿਰਕਾਰ ਉਨ੍ਹਾਂ ਸੁਸਾਈਡ ਤੋਂ ਪਹਿਲਾਂ ਮੰਤਰੀ ਦਾ ਨਾਲ ਲੈ ਕੇ ਖੁਦਕੁਸ਼ੀ ਕਰ ਲਈ। ਚੀਮਾ ਨੇ ਇਸ ਤੋਂ ਪਹਿਲਾਂ ਵੀ ਇੱਕ ਡਾਕਟਰ ਵੱਲੋਂ ਖੁਦਕੁਸ਼ੀ ਤੋਂ ਪਹਿਲਾਂ ਸਿੱਖਿਆ ਮੰਤਰੀ ਦਾ ਨਾਂ ਲਿਆ ਗਿਆ ਸੀ, ਪਰ ਸਰਕਾਰ ਨੇ ਉਸ ਮਾਮਲੇ ‘ਤੇ ਵੀ ਪਰਦਾ ਪਾ ਦਿੱਤਾ। ਉਨ੍ਹਾਂ ਕਿਹਾ ਲੋਕ ਬਹੁਤ ਦੁਖੀ ਹੋ ਚੁੱਕੇ ਹਨ ਅਤੇ ਅੱਜ ਵੀ ਵੱਡੇ ਬਾਦਲ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹਨ। ਉਨ੍ਹਾਂ ਕਿਹਾ ਅੱਜ ਦੇ ਇਕੱਠ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਲੋਕਾਂ ਦਾ ਵੱਡਾ ਸਮਰਥਨ ਮਿਲ ਰਿਹਾ ਹੈ, ਜੋ ਪੂਰੇ ਪੰਜਾਬ ਲਈ ਵੱਡਾ ਸੁਨੇਹਾ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਠੰਡ ਦਾ ਜ਼ੋਰ ਰਹੇਗਾ ਜਾਰੀ, ਪੜ੍ਹੋ 22 ਤੋਂ 25 ਮਾਰਚ ਤੱਕ ਦੀ ਮੌਸਮ ਦੀ ਵੱਡੀ UPDATE

ਦਲਜੀਤ ਸਿੰਘ ਚੀਮਾ ਨੇ ਬਾਰਡਰ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਨੂੰ ਹਮੇਸ਼ਾ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜੰਗ ਦੇ ਸਮੇਂ ਵੀ ਇਹ ਲੋਕ ਨੇ ਨਿਡਰ ਰਹੇ ਅਤੇ ਹੜ੍ਹਾਂ ਦੌਰਾਨ ਵੀ ਵੱਡੀ ਬਰਬਾਦੀ ਦਾ ਡੱਟ ਕੇ ਮੁਕਾਬਲਾ ਕੀਤਾ। ਇਸ ਦੌਰਾਨ ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ  ਇਸ ਮੁਸ਼ਕਿਲ ਦੌਰ ਦੌਰਾਨ ਪ੍ਰਧਾਨ ਸਾਬ੍ਹ ਨੇ ਖੁਦ ਆ ਕੇ ਲੋਕਾਂ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਪ੍ਰਧਾਨ ਸਾਬ੍ਹ ਨੇ ਕਰਤਾਰਪੁਰ ਸਾਹਿਬ ਕਾਰਡੋਰ ਨੂੰ ਪੂਰੀ ਤਰ੍ਹਾਂ ਖੋਲ੍ਹਣ ਲਈ ਅਰਦਾਸ ਕੀਤੀ ਸੀ। 

ਇਹ ਵੀ ਪੜ੍ਹੋ- ਹੋਟਲਾਂ 'ਚ ਨਿਹੰਗ ਸਿੰਘ ਕਰ ਰਹੇ ਛਾਪੇਮਾਰੀ, ਦੇਖੋ ਪੂਰੀ ਵੀਡੀਓ

ਹਰਿਆਣਾ ਦੇ ਮਾਮਲੇ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਪਹਿਲਾਂ ਗੁਰਦੁਆਰਿਆਂ ‘ਤੇ ਕਬਜ਼ੇ ਕੀਤੇ ਗਏ ਅਤੇ ਫਿਰ ਸਰਕਾਰੀ ਪੱਧਰ ‘ਤੇ ਕਮੇਟੀਆਂ ਬਣਾਕੇ ਨਿਯੁਕਤੀਆਂ ਕੀਤੀਆਂ ਗਈਆਂ। ਉਨ੍ਹਾਂ ਨੇ ਮੀਰੀ-ਪੀਰੀ ਟਰੱਸ ‘ਤੇ ਵੀ ਸਰਕਾਰ ਦੀ ਸ਼ਹਿ ‘ਤੇ ਦਖ਼ਲਅੰਦਾਜ਼ੀ ਦੇ ਦੋਸ਼ ਲਗਾਏ ਅਤੇ ਚੇਤਾਵਨੀ ਦਿੱਤੀ ਕਿ ਜੇ ਲੋਕ ਨਾ ਜਾਗੇ ਤਾਂ ਸੰਸਥਾਵਾਂ ਹੱਥੋਂ ਨਿਕਲ ਸਕਦੀਆਂ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਇਕੱਠੀਆਂ 3 ਛੁੱਟੀਆਂ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News