ਨਸ਼ਾ ਤਸਕਰਾਂ ਖ਼ਿਲਾਫ਼ ਪੁਲਸ ਦੀ ਵੱਡੀ ਕਾਰਵਾਈ, 38 ਲੱਖ ਦੀ ਪ੍ਰੋਪਰਟੀ ਕੀਤੀ ਜ਼ਬਤ
Saturday, Aug 24, 2024 - 05:04 PM (IST)
ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਗਰ ਅਧੀਨ ਆਉਂਦੇ ਪਿੰਡ ਡੀਡਾ ਸਾਂਸੀਆ ਜੋ ਕਿ ਪਿਛਲੇ ਲੰਮੇ ਸਮੇਂ ਤੋਂ ਨਸ਼ੇ ਦੇ ਕਾਰੋਬਾਰ ਕਰਨ 'ਚ ਸੁਰਖੀਆਂ ਵਿਚ ਰਹਿਣ ਵਾਲਾ ਪਿੰਡ ਹੈ । ਇਸ ਪਿੰਡ ਦੇ ਨੇੜਿਓਂ ਕੁਝ ਸਮਾਂ ਪਹਿਲਾਂ ਤਿੰਨ ਨੌਜਵਾਨਾਂ ਦੀਆਂ ਲਾਸ਼ਾਂ ਝਾੜੀਆਂ 'ਚੋਂ ਮਿਲੀਆਂ ਸਨ। ਜਿਸ ਤੋਂ ਬਾਅਦ ਪੁਲਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਸ ਪਿੰਡ ਅੰਦਰ ਸਰਚ ਅਭਿਆਨ ਚਲਾ ਕੇ ਇਸ ਨੂੰ ਨਸ਼ਾ ਮੁਕਤ ਕਰਨ ਲਈ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ-ਪੰਜਾਬ 'ਚ ਘਰ ਅੰਦਰ ਵੜ ਕੇ NRI ਨੂੰ ਗੋਲੀਆਂ ਨਾਲ ਭੁੰਨਿਆ
ਇਸ ਤਹਿਤ ਪਿਛਲੇ ਕੁਝ ਸਮੇਂ ਤੋਂ ਪੁਲਸ ਪ੍ਰਸ਼ਾਸਨ ਵੱਲੋਂ ਇਸ ਪਿੰਡ ਦੀ ਘੇਰਾਬੰਦੀ ਕਰ ਨਸ਼ਾ ਤਸਕਰਾਂ ਦੇ 6 ਘਰਾਂ ਨੂੰ ਸੀਲ ਕੀਤਾ ਗਿਆ ਸੀ ਅਤੇ 34 ਦੇ ਕਰੀਬ ਨਸ਼ਾ ਤਸਕਰਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਸੀ। ਅੱਜ ਪੁਲਸ ਵੱਲੋਂ ਫਿਰ ਤੋਂ ਵੱਡੀ ਕਾਰਵਾਈ ਕਰਦੇ ਹੋਏ 11-11-2023 ਨੂੰ ਧਾਰੀਵਾਲ ਪੁਲਸ ਵੱਲੋਂ 100 ਕੁਇੰਟਲ ਦੇ ਕਰੀਬ ਭੁੱਕੀ (ਚੂਰਾ ਪੋਸਤ) ਸਮੇਤ ਫੜੇ ਗਏ ਆਰੋਪੀ ਕਰਨੈਲ ਚੰਦ ਵਾਸੀ ਪਿੰਡ ਡੀਡਾ ਸਾਂਸੀਆ ਦੀ ਅੱਜ ਡੀ. ਐੱਸ. ਪੀ. ਕੁਲਵੰਤ ਸਿੰਘ ਮਾਨ ਦੀ ਅਗਵਾਈ 'ਚ ਧਾਰੀਵਾਲ ਪੁਲਸ ਨੇ 38 ਲੱਖ ਰੁਪਏ ਦੀ ਪ੍ਰੋਪਰਟੀ ਅਟੈਚ ਕੀਤੀ ਹੈ ਜਿਸ ਵਿੱਚ ਤਸਕਰ ਦਾ ਘਰ, ਦੋ ਮੋਟਰਸਾਈਕਲ ਅਤੇ ਕੈਟਰ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- NRI ਨੌਜਵਾਨ ਨੂੰ ਗੋਲ਼ੀਆਂ ਮਾਰਨ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ, 5 ਜਣੇ ਰਾਊਂਡਅਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8