ਨਾਬਾਲਿਗ ਭਤੀਜੀ ਨੂੰ ਲੱਖ ਰੁਪਏ ’ਚ ਵੇਚਣ ਵਾਲੀ ਚਾਚੀ, ਧੀ ਤੇ ਖਰੀਦਣ ਵਾਲੀ ਔਰਤ ਗ੍ਰਿਫਤਾਰ

Friday, Oct 25, 2024 - 10:48 AM (IST)

ਅੰਮ੍ਰਿਤਸਰ (ਸੰਜੀਵ)-ਨਾਬਾਲਿਗ ਭਤੀਜੀ ਨੂੰ ਅਗਵਾ ਕਰ ਕੇ ਇਕ ਲੱਖ ਰੁਪਏ ਵਿਚ ਵੇਚਣ ਵਾਲੀ ਉਸ ਦੀ ਚਾਚੀ ਰਾਜ ਕੌਰ, ਉਸ ਦੀ ਧੀ ਨਵਜੋਤ ਕੌਰ ਗੋਰਾ ਅਤੇ ਖਰੀਦਣ ਵਾਲੀ ਔਰਤ ਕਿਰਨ ਦੇਵੀ ਨੂੰ ਥਾਣਾ ਗੇਟ ਹਕੀਮਾ ਦੀ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫ਼ਿਲਹਾਲ ਪੁਲਸ ਨੇ ਮਾਣਯੋਗ ਅਦਾਲਤ ਦੇ ਨਿਰਦੇਸ਼ਾਂ ’ਤੇ ਤਿੰਨਾਂ ਔਰਤਾਂ ਨੂੰ ਪੁੱਛਗਿੱਛ ਲਈ ਪੁਲਸ ਰਿਮਾਂਡ ’ਤੇ ਲਿਆ ਹੈ।

ਇਹ ਵੀ ਪੜ੍ਹੋ- SGPC ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਨੇ ਐਲਾਨਿਆ ਉਮੀਦਵਾਰ

ਏ. ਡੀ. ਸੀ. ਪੀ. ਵਿਸ਼ਾਲਜੀਤ ਸਿੰਘ ਨੇ ਏ. ਸੀ. ਪੀ. ਸੈਂਟਰਲ ਜਸਪਾਲ ਸਿੰਘ ਨਾਲ ਦੱਸਿਆ ਕਿ ਹਾਲ ਹੀ ’ਚ ਥਾਣਾ ਗੇਟ ਹਕੀਮਾ ਦੀ ਪੁਲਸ ਨੂੰ ਸ਼ਿਕਾਇਤ ਮਿਲੀ ਸੀ ਕਿ ਇਕ 16 ਸਾਲਾ ਨਾਬਾਲਿਗ ਕੁੜੀ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਅਗਵਾ ਕਰ ਲਿਆ ਗਿਆ ਹੈ। ਇਸ ਤੋਂ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਅਤੇ ਤਿੰਨਾਂ ਔਰਤਾਂ ਦੇ ਨਾਂ ਸਾਹਮਣੇ ਆਏ। ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਨਾਬਾਲਿਗਾ ਦੀ ਚਾਚੀ ਅਤੇ ਉਸ ਦੀ ਕੁੜੀ ਨੇ ਉਸ ਨੂੰ ਅੱਗੇ ਕਿਰਨ ਦੇਵੀ ਵਾਸੀ ਫਾਜ਼ੀਲਕਾ ਨੂੰ ਵੇਚ ਦਿੱਤਾ ਸੀ, ਜਿੱਥੋਂ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਕੇ ਨਾਬਾਲਗ ਕੁੜੀ ਨੂੰ ਬਰਾਮਦ ਕਰ ਲਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News