ਏ.ਟੀ.ਐੱਮ. ਲੁੱਟਣ ਵਾਲੇ 4 ਮੁਲਜ਼ਮ ਕਾਬੂ (ਵੀਡੀਓ)
Saturday, Nov 17, 2018 - 04:13 PM (IST)
ਅੰਮ੍ਰਿਤਸਰ(ਸੁਮਿਤ)— ਏਅਰੋਪਰਟ ਰੋਡ 'ਤੇ 6 ਨਵੰਬਰ ਨੂੰ ਹੋਈ ਏ.ਟੀ.ਐੱਮ. ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ ਅੰਮ੍ਰਿਤਸਰ ਪੁਲਸ ਨੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ੀਆਂ ਕੋਲੋਂ ਲੁੱਟੀ ਗਈ ਰਕਮ 'ਚੋਂ ਕੁਝ ਨਕਦੀ ਤੇ ਹਥਿਆਰ ਬਰਾਮਦ ਹੋਏ ਹਨ। ਪੁਲਸ ਨੇ ਇਨ੍ਹਾਂ ਕੋਲੋਂ ਏ.ਟੀ.ਐੱਮ. ਦਾ ਇੰਜੈਕਟਰ ਤੇ ਕੁਝ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ, ਜੋ ਇਹ ਦੋਸ਼ੀ ਆਪਣੇ ਨਾਲ ਲੈ ਗਏ ਸਨ। ਸਾਰੇ ਦੋਸ਼ੀ 20 ਤੋਂ 25 ਸਾਲ ਤੱਕ ਦੀ ਉਮਰ ਦੇ ਦੱਸੇ ਜਾ ਰਹੇ ਹਨ। ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਤੋਂ ਹੋਰ ਵੀ ਲੁੱਟ-ਖੋਹ ਦੀਆਂ ਵਾਰਦਾਤਾਂ ਦੇ ਸੁਲਝਣ ਦੀ ਉਮੀਦ ਜਤਾਈ ਜਾ ਰਹੀ ਹੈ।