ਸਰਹੱਦੀ ਖੇਤਰ ਬਮਿਆਲ ਨੇੜੇ ਇਕ ਵਾਰ ਫਿਰ ਦੇਖੀ ਗਈ ਡਰੋਨ ਦੀ ਦਸਤਕ, ਸਰਚ ਅਭਿਆਨ ਜਾਰੀ
Tuesday, Sep 24, 2024 - 01:25 PM (IST)
ਬਮਿਆਲ/ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਅੱਜ ਇੱਕ ਵਾਰ ਫਿਰ ਸਰਹੱਦੀ ਖੇਤਰ ਦੇ ਬਲਾਕ ਬਮਿਆਲ ਦੇ ਨਜ਼ਦੀਕੀ ਪਿੰਡ ਬਾੜਵਾਂ ਵਿਖੇ ਬੀਤੀ ਰਾਤ 11 ਵਜੇ ਦੇ ਕਰੀਬ ਕੁਝ ਨੌਜਵਾਨਾਂ ਵੱਲੋਂ ਡਰੋਨ ਐਕਟੀਵਿਟੀ ਦੇਖਣ ਦਾ ਦਾਅਵਾ ਕੀਤਾ ਗਿਆ। ਜਿਸਦੇ ਚਲਦੇ ਉਹਨਾਂ ਵੱਲੋਂ ਤੁਰੰਤ ਪੁਲਸ ਹੈਲਪ ਲਾਈਨ ਨੰਬਰ 'ਤੇ ਫੋਨ ਕਰਕੇ ਜਾਣਕਾਰੀ ਦਿੱਤੀ ਗਈ ।
ਇਹ ਵੀ ਪੜ੍ਹੋ- ਪੰਜਾਬ 'ਚ ਸਸਤੀ ਹੋਈ ਸ਼ਰਾਬ, ਜਾਣੋ ਕੀ ਹੈ ਨਵੀਂ ਰੇਟ ਲਿਸਟ
ਦੱਸ ਦਈਏ ਕਿ ਇਸ ਤੋਂ ਬਾਅਦ ਪੰਜਾਬ ਪੁਲਸ ਵੱਲੋਂ ਆਪਣੀ ਪੀ. ਸੀ. ਆਰ. ਦੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਜਾਂਚ ਕਰਨ ਸ਼ੁਰੂ ਕਰ ਦਿੱਤੀ ਗਈ ਸੀ। ਦਰਅਸਲ ਇਹ ਪਿੰਡ ਬਾੜਵਾਂ ਭਾਰਤ-ਪਾਕਿ ਸਰਹੱਦ ਤੋਂ ਲਗਭਗ ਡੇਢ ਕਿਲੋਮੀਟਰ ਦੀ ਦੂਰੀ 'ਤੇ ਹੈ। ਹਾਲ 15 ਦਿਨ ਪਹਿਲਾਂ ਇਸ ਪਿੰਡ ਦੇ ਬਿਲਕੁਲ ਨਾਲ ਲੱਗਦੇ ਪਿੰਡ ਭਗਵਾਲ ਵਿਖੇ ਵੀ ਡਰੋਨ ਦੀ ਹਰਕਤ ਦੇਖੀ ਗਈ ਸੀ, ਜਿਸਦੇ ਚਲਦੇ ਲਗਾਤਾਰ ਸਰਹੱਦੀ ਖੇਤਰ 'ਚ ਡਰੋਨ ਦਾ ਦਿਖਣਾ ਕਿਤੇ ਨਾ ਕਿਤੇ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ- ਪਤੀ ਦੀ ਕਰਤੂਤ ਨੇ ਸ਼ਰਮਸਾਰ ਕੀਤੀ ਇਨਸਾਨੀਅਤ, ਦੋਸਤ ਨਾਲ ਮਿਲ ਟੱਪ ਛੱਡੀਆਂ ਹੱਦਾਂ
ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਪੁਲਸ ਇਸ ਡਰੋਨ ਐਕਟੀਵਿਟੀ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਪਾਕਿਸਤਾਨ ਵੱਲੋਂ ਕਿਤੇ ਨਾ ਕਿਤੇ ਡਰੋਨ ਰਾਹੀਂ ਨਸ਼ਾ ਤਸਕਰੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਐੱਸ. ਐੱਚ. ਓ. ਨਰੋਟ ਜੈਮਲ ਸਿੰਘ ਅੰਗਰੇਜ਼ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਇਲਾਕੇ ਅੰਦਰ ਡਰੋਨ ਦੀ ਹਰਕਤ ਹੋਣ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ ਸੀ, ਜਦ ਪੁਲਸ ਵੱਲੋਂ ਮੌਕੇ 'ਤੇ ਪਹੁੰਚ ਕੇ ਇਲਾਕੇ ਅੰਦਰ ਸਰਚ ਅਭਿਆਨ ਚਲਾਇਆ ਗਿਆ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਵਸਤੂ ਨਹੀਂ ਮਿਲੀ ਹੈ ।
ਇਹ ਵੀ ਪੜ੍ਹੋ- ਜ਼ਰਾ ਬਚ ਕੇ! ਹੁਣ ਹਸੀਨਾਵਾਂ ਨਿਊਡ ਹੋ ਕੇ ਲੱਗੀਆਂ ਭਰਮਾਉਣ, ਵੀਡੀਓ ਕਾਲ ਰਿਕਾਰਡ ਕਰ ਕੇ ਫਿਰ ਕਰਦੀਆਂ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8