ਤੇਜ਼ ਰਫ਼ਤਾਰ ਐਬੂਲੈਂਸ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

12/09/2018 5:49:31 PM

ਅੰਮ੍ਰਿਤਸਰ (ਅਰੁਣ) - ਕੋਟ ਮਹਿਤਾਬ ਇਲਾਕੇ 'ਚ ਖੜ੍ਹੇ ਇਕ ਵਿਅਕਤੀ ਨੂੰ ਤੇਜ਼ ਰਫ਼ਤਾਰ ਐਬੂਲੈਂਸ ਚਾਲਕ ਵਲੋਂ ਟੱਕਰ ਮਾਰ ਕੇ ਜ਼ਖਮੀ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਮੌਤ ਹੋ ਗਈ। ਮ੍ਰਿਤਕ ਬਲਕਾਰ ਸਿੰਘ (47) ਵਾਸੀ ਕੋਟ ਮਹਿਤਾਬ ਸਿੰਘ ਦੇ ਭਰਾ ਮੁਖਤਾਰ ਸਿੰਘ ਨੇ ਥਾਣਾ ਬਿਆਸ ਦੀ ਪੁਲਸ ਨੂੰ ਦੱਸਿਆ ਕਿ ਬੀਤੀ ਸਵੇਰ ਉਹ ਅਤੇ ਉਸ ਦਾ ਭਰਾ ਬਲਕਾਰ ਸਿੰਘ ਫਿਰਨੀ ਨੇੜੇ ਖੜ੍ਹੇ ਸਨ। 

ਤੇਜ਼ ਰਫਤਾਰ 'ਚ ਆ ਰਹੀ ਐਬੂਲੈਂਸ ਨੇ ਫਿਰਨੀ ਨੇੜੇ ਖੜ੍ਹੇ ਦੋਵਾਂ ਭਰਾਵਾਂ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਉਸ ਦੇ ਭਰਾ ਦੀ ਮੌਤ ਹੋ ਗਈ ਅਤੇ ਉਹ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਐਬੂਲੈਂਸ ਨੂੰ ਜਸਵੰਤ ਸਿੰਘ ਪੁੱਤਰ ਜੋਗਿੰਦਰ ਸਿੰਘ ਚਲਾ ਰਿਹਾ ਸੀ। ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਐਬੂਲੈਂਸ ਚਾਲਕ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।


rajwinder kaur

Content Editor

Related News