251 ਗ੍ਰਾਮ ਅਫ਼ੀਮ, ਪਿਸਤੌਲ ਤੇ 12 ਰੌਂਦ ਸਮੇਤ ਮੁਲਜ਼ਮ ਗ੍ਰਿਫ਼ਤਾਰ

Thursday, Nov 07, 2024 - 06:10 PM (IST)

251 ਗ੍ਰਾਮ ਅਫ਼ੀਮ, ਪਿਸਤੌਲ ਤੇ 12 ਰੌਂਦ ਸਮੇਤ ਮੁਲਜ਼ਮ ਗ੍ਰਿਫ਼ਤਾਰ

ਤਰਨਤਾਰਨ (ਰਮਨ)-ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਇਕ ਦੁਕਾਨ ਵਿਚ ਛਾਪੇਮਾਰੀ ਕਰਦੇ ਹੋਏ 251 ਗ੍ਰਾਮ ਅਫ਼ੀਮ ਅਤੇ ਇਕ 32 ਬੋਰ ਪਿਸਤੌਲ ਸਮੇਤ 12 ਜ਼ਿੰਦਾ ਰੌਂਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਨ ਉਪਰੰਤ ਪੁਲਸ ਵੱਲੋਂ ਅਗਲੇਰੀ ਪੁੱਛਗਿੱਛ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ 'ਚ ਕਾਲ ਬਣੀ ਤੇਜ਼ ਰਫ਼ਤਾਰ, 4 ਭੈਣਾਂ ਦੇ ਇਕਲੌਤੇ ਭਰਾ ਨਾਲ ਵਾਪਰੀ ਅਣਹੋਣੀ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੂੰ ਗੁਪਤ ਸੂਚਨਾ ਪ੍ਰਾਪਤ ਹੋਈ ਸੀ ਕਿ ਇਕ ਦੁਕਾਨ ਜੋ ਫੂਡ ਸਪਲੀਮੈਂਟ ਦਾ ਕਾਰੋਬਾਰ ਕਰਦਾ ਹੈ, ਵਿਖੇ ਛਾਪੇਮਾਰੀ ਕੀਤੀ ਜਾਵੇ ਤਾਂ ਉਥੋਂ ਨਸ਼ੀਲਾ ਪਦਾਰਥ ਬਰਾਮਦ ਹੋ ਸਕਦਾ ਹੈ। ਜਿਸ ਦੌਰਾਨ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਟੀ ਤਰਨਤਾਰਨ ਦੇ ਸਬ ਇੰਸਪੈਕਟਰ ਰਣਜੀਤ ਸਿੰਘ ਵੱਲੋਂ ਸੋਨੂ ਫੂਡ ਸਪਲੀਮੈਂਟ ਨਜ਼ਦੀਕ ਭਾਗਸ਼ਾਹ ਮੁਹੱਲਾ ਤਰਨਤਾਰਨ ਵਿਖੇ ਛਾਪੇਮਾਰੀ ਕਰਦੇ ਹੋਏ 251 ਗ੍ਰਾਮ ਅਫ਼ੀਮ ਅਤੇ ਇਕ 32 ਬੋਰ ਪਿਸਤੌਲ, ਜਿਸ ਨਾਲ 12 ਜ਼ਿੰਦਾ ਰੌਂਦ ਮੌਜੂਦ ਸਨ ਬਰਾਮਦ ਕੀਤੇ ਗਏ। ਇਸ ਦੌਰਾਨ ਦੁਕਾਨ ਵਿਚ ਕੰਮ ਕਰਨ ਵਾਲੇ ਅੰਕੁਸ਼ ਕੁਮਾਰ ਪੁੱਤਰ ਵਿਜੇ ਕੁਮਾਰ ਸੋਨੂ ਜੋ ਫੂਡ ਸਪਲੀਮੈਂਟ ਦੀ ਦੁਕਾਨ ਵਿਚ ਕੰਮ ਕਰਦਾ ਹੈ, ਉਸ ਨੂੰ ਪੁਲਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਡੀ. ਐੱਸ. ਪੀ. ਸਿਟੀ ਕਮਲਬੀਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਪਰਚਾ ਦਰਜ ਕਰਦੇ ਹੋਏ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
 

ਇਹ ਵੀ ਪੜ੍ਹੋ- ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

shivani attri

Content Editor

Related News