ਨਹਿਰ ਕੰਢੇ ਝਾੜੀਆਂ ’ਚੋਂ 80 ਲੀਟਰ ਲਾਹਣ ਮਿਲੀ

Friday, Sep 13, 2024 - 06:14 PM (IST)

ਨਹਿਰ ਕੰਢੇ ਝਾੜੀਆਂ ’ਚੋਂ 80 ਲੀਟਰ ਲਾਹਣ ਮਿਲੀ

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਦੀ ਟੀਮ ਨੇ 80 ਲੀਟਰ ਲਾਹਣ ਬਰਾਮਦ ਕੀਤੀ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਬਿੰਦਰ ਸਿੰਘ ਅਤੇ ਸਰਕਲ ਇੰਚਾਰਜ ਗੁੱਲੂ ਮਰੜ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਦਵਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਆਰ. ਕੇ. ਇੰਟਰਪ੍ਰਾਈਜ਼ਿਜ਼ ਦੇ ਬਟਾਲਾ ਹੈੱਡ ਤਜਿੰਦਰਪਾਲ ਤੇਜ਼ੀ ’ਤੇ ਆਧਾਰਿਤ ਰੇਡ ਟੀਮ ਨੇ ਪਿੰਡ ਕਾਸ਼ਤੀਵਾਲ ਤੇ ਅਲੀਵਾਲ ਦੀਆਂ ਨਹਿਰ ਦੀਆਂ ਝਾੜੀਆਂ ’ਚੋਂ ਇਕ ਪਲਾਸਟਿਕ ਕੈਨੀ ਅਤੇ ਇਕ ਪਲਾਸਟਿਕ ਬਾਲਟੀ ’ਚੋਂ 80 ਲੀਟਰ ਲਾਹਣ ਬਰਾਮਦ ਕੀਤੀ। ਇਸ ਮੌਕੇ ਹੌਲਦਾਰ ਪਰਗਟ ਸਿੰਘ, ਹੌਲਦਾਰ ਪ੍ਰਿਥੀ ਰਾਜ, ਸਿਪਾਹੀ ਮਨਦੀਪ ਸਿੰਘ, ਕਾਲਾ, ਕਾਕਾ, ਰਾਜਬੀਰ, ਹੈਪੀ, ਮੰਗਾ, ਪੱਪੂ, ਅਮਰਜੀਤ ਖੰਡੋ, ਸੱਤਾ, ਭੋਲਾ ਆਦਿ ਹਾਜ਼ਰ ਸਨ।


author

Shivani Bassan

Content Editor

Related News