ਨਾਜਾਇਜ਼ ਸ਼ਰਾਬ ਦੀਆਂ 50 ਬੋਤਲਾਂ ਬਰਾਮਦ, ਵਿਅਕਤੀ ਗ੍ਰਿਫ਼ਤਾਰ

Monday, Sep 23, 2024 - 06:24 PM (IST)

ਗੁਰਦਾਸਪੁਰ (ਹਰਮਨ)-ਥਾਣਾ ਸਦਰ ਗੁਰਦਾਸਪੁਰ ਦੀ ਪੁਲਸ ਨੇ ਨਾਜਾਇਜ਼ ਸ਼ਰਾਬ ਦੀਆਂ 50 ਬੋਤਲਾਂ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਏ. ਐੱਸ. ਆਈ. ਸੋਹਨ ਲਾਲ ਪੁਲਸ ਪਾਰਟੀ ਸਮੇਤ ਗਸ਼ਤ ਦੇ ਸਬੰਧ ਵਿਚ ਪਿੰਡ ਹੇਮਰਾਜਪੁਰ ਨੂੰ ਜਾ ਰਹੇ ਸੀ। ਜਦੋਂ ਪੁਲਸ ਪਾਰਟੀ ਗਸ਼ਤ ਕਰਦੀ ਹੋਈ ਹੇਮਰਾਜਪੁਰ ਪੁਲੀ ਕੋਲ ਪਹੁੰਚੀ ਤਾਂ ਮੁਖਬਰ ਦੀ ਸੂਚਨਾ ’ਤੇ ਅਮਰਜੀਤ ਸਿੰਘ ਵਾਸੀ ਹੇਮਰਾਜਪੁਰ ਦੇ ਘਰ ਰੇਡ ਕਰਕੇ ਕੈਨ ਪਲਾਸਟਿਕ ਸਮੇਤ ਕਾਬੂ ਕੀਤਾ। ਉਪਰੰਤ ਕੈਨ ਚੈੱਕ ਕਰਨ ’ਤੇ 50 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਹੋਈ। ਪੁਲਸ ਨੇ ਉਕਤ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ।

ਇਹ ਵੀ ਪੜ੍ਹੋ-  CM ਮਾਨ ਨੇ ਨਿਭਾਇਆ ਜਲੰਧਰੀਆਂ ਨਾ ਕੀਤਾ ਵਾਅਦਾ, ਮੋਹਿੰਦਰ ਭਗਤ ਬਣੇ ਮੰਤਰੀ, ਜਾਣੋ ਸਿਆਸੀ ਪਿਛੋਕੜ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ

 


shivani attri

Content Editor

Related News