ਪਾਣੀ ਪੀਣ ਗਈਆਂ ਮੱਝਾਂ ਨੌਮਣੀ ਡਰੇਨ ''ਚ ਰੁੜ੍ਹੀਆਂ, 4 ਮੱਝਾਂ ਦੀ ਹੋਈ ਦਰਦਨਾਕ ਮੌਤ
Friday, Aug 02, 2024 - 09:49 PM (IST)
ਦੀਨਾਨਗਰ (ਹਰਜਿੰਦਰ ਸਿੰਘ ਗੋਰਾਇਆ)- ਵਿਧਾਨ ਸਭਾ ਹਲਕਾ ਦੀਨਾਨਾਗਰ ਅਧੀਨ ਆਉਂਦੇ ਸਰਹੱਦੀ ਕਸਬਾ ਬਹਿਰਾਮਪੁਰ ਪੁਲਸ ਸਟੇਸ਼ਨ ਦੇ ਪਿੰਡ ਜੋਗਰ ਨੇੜੇ ਨੌਮਣੀ ਡਰੇਨ ਦੇ ਨੇੜੇ ਰਹਿ ਰਹੇ ਗੁੱਜਰ ਭਾਈਚਾਰੇ ਦੇ ਲੋਕਾਂ ਦੀਆਂ ਮੁਸ਼ਕਿਲਾਂ ਉਸ ਵੇਲੇ ਵਧ ਗਈਆਂ, ਜਦ ਨੌਮਣੀ ਡਰੇਨ ਵਿੱਚ ਅਚਾਨਕ ਪਾਣੀ ਦਾ ਪੱਧਰ ਵਧ ਗਿਆ। ਇਸ ਦੌਰਾਨ ਜਦ ਸ਼ਾਮ ਵੇਲੇ ਨੌਮਣੀ ਵਿਚੋਂ ਮੱਝਾਂ ਦਾ ਝੁੰਡ ਪਾਣੀ ਪੀਣ ਗਿਆ ਤਾਂ ਅਚਾਨਕ ਚਾਰ ਮੱਝਾਂ ਤੇਜ਼ ਪਾਣੀ ਦੇ ਵਹਾਅ ਕਾਰਨ ਨੇੜੇ ਬਣ ਰਹੇ ਨੌਮਣੀ ਡਰੇਨ ਦੇ ਪੋਲ ਹੇਠਾਂ ਫਸ ਗਈਆਂ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਫਿਰੋਜ਼ ਅਲੀ ਨੇ ਦੱਸਿਆ ਕਿ ਉਹ ਨੌਮਣੀ ਡਰੇਨ ਕੋਲ ਪਿਛਲੇ ਲੰਬੇ ਸਮੇਂ ਤੋਂ ਰਹਿ ਰਹੇ ਹਨ। ਬੀਤੇ ਦਿਨ ਬਾਰਿਸ਼ ਹੋਣ ਕਾਰਨ ਨੌਮਣੀ ਡਰੇਨ ਵਿੱਚ ਪਾਣੀ ਦਾ ਵਹਾਅ ਕਾਫੀ ਤੇਜ਼ ਹੋ ਗਿਆ ਸੀ। ਸ਼ਾਮ ਵੇਲੇ ਮੱਝਾਂ ਨੂੰ ਪਾਣੀ ਪਿਲਾਉਣ ਲਈ ਨੋਮਣੀ ਨਾਲੇ ਕੋਲ ਗਏ ਤਾਂ ਅਚਾਨਕ ਚਾਰ ਮੱਝਾਂ ਤੇਜ਼ ਪਾਣੀ ਦੇ ਵਹਾਅ ਕਾਰਨ ਨੌਮਣੀ ਵਿਚ ਰੁੜ ਗਈਆ, ਜੋ ਨੇੜੇ ਬਣ ਰਹੇ ਪੋਲ ਹੇਠਾਂ ਵੜ ਗਈਆਂ, ਜਿਸ ਕਾਰਨ ਮੱਝਾਂ ਦੀ ਪਾਣੀ ਵਿਚ ਡੁੱਬਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ- ਨਾਬਾਲਗਾਂ ਨੂੰ ਵਾਹਨ ਚਲਾਉਣ ਤੋਂ ਰੋਕਣ ਦੇ ਨਿਯਮਾਂ 'ਚ ਨਵੀਂ ਅਪਡੇਟ, ਬੱਚਿਆਂ ਦੇ ਮਾਪੇ ਜ਼ਰੂਰ ਪੜ੍ਹੋ ਇਹ ਖ਼ਬਰ
ਉਸ ਨੇ ਅੱਗੇ ਦੱਸਿਆ ਕਿ ਉਸ ਦਾ ਕਰੀਬ 3 ਲੱਖ ਤੋਂ ਵੱਧ ਦਾ ਨੁਕਸਾਨ ਹੋ ਗਿਆ ਹੈ, ਜਦਕਿ ਲੋਕਾਂ ਦੀ ਮਦਦ ਨਾਲ ਮੱਝਾਂ ਨੂੰ ਬਚਾ ਲਿਆ ਗਿਆ ਹੈ। ਦੂਜੇ ਪਾਸੇ ਲੋਕਾਂ ਦਾ ਕਹਿਣਾ ਹੈ ਕਿ ਇਹ ਨੌਮਣੀ ਨਾਲੇ ਦੀ ਕਾਫੀ ਲੰਬੇ ਸਮੇਂ ਤੋਂ ਸਫਾਈ ਨਾ ਹੋਣ ਕਾਰਨ ਹਲਕੀ ਜਿਹੀ ਬਾਰਿਸ਼ ਕਾਰਨ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਵਧ ਜਾਂਦਾ ਹੈ। ਇਸ ਪੁਲ ਦਾ ਕੰਮ ਕਾਫੀ ਲੰਮੇ ਸਮੇਂ ਤੋਂ ਅਧੂਰਾ ਹੀ ਪਿਆ ਹੋਇਆ ਹੈ, ਜਿਸ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦੀਆਂ ਫਸਲਾਂ ਨੂੰ ਵੀ ਨੁਕਸਾਨ ਪਹੁੰਚ ਸਕਦਾ ਹੈ। ਇਸ ਘਟਨਾ ਤੋਂ ਬਾਅਦ ਗੁੱਜਰ ਭਾਈਚਾਰੇ ਚਾਰੇ ਵੱਲੋਂ ਪ੍ਰਸ਼ਾਸਨ ਕੋਲ ਮਦਦ ਦੀ ਗੁਹਾਰ ਲਗਾਈ ਗਈ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e