ਹੈਲਥ ਕੇਅਰ ਸੈਂਟਰ ''ਚ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫ਼ਤਾਰ, ਪੁਲਸ ਨੇ ਗੱਡੀ ਵੀ ਲਈ ਕਬਜ਼ੇ ‘ਚ

Friday, Aug 09, 2024 - 01:18 PM (IST)

ਹੈਲਥ ਕੇਅਰ ਸੈਂਟਰ ''ਚ ਹੈਰੋਇਨ ਸਮੇਤ 3 ਵਿਅਕਤੀ ਗ੍ਰਿਫ਼ਤਾਰ, ਪੁਲਸ ਨੇ ਗੱਡੀ ਵੀ ਲਈ ਕਬਜ਼ੇ ‘ਚ

ਬਟਾਲਾ (ਸਾਹਿਲ)- ਥਾਣਾ ਕਿਲਾ ਲਾਲ ਸਿੰਘ ਦੀ ਪੁਲਸ ਵਲੋਂ ਹੈਰੋਇਨ ਬਰਾਮਦ ਕਰਦਿਆਂ 3 ਜਣਿਆਂ ਨੂੰ ਗ੍ਰਿਫ਼ਤਾਰ ਕਰਕੇ ਗੱਡੀ ਵੀ ਕਬਜ਼ੇ ਵਿਚ ਲੈਣ ਦਾ ਸਮਾਚਾਰ ਮਿਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਆਈ ਸੰਤੋਖ ਸਿੰਘ ਨੇ ਦੱਸਿਆ ਕਿ ਏ.ਐੱਸ.ਆਈ ਕੰਵਲਜੀਤ ਸਿੰਘ ਗਸ਼ਤ ਦੌਰਾਨ ਪੁਲਸ ਪਾਰਟੀ ਸਮੇਤ ਅੱਡਾ ਕਿਲਾ ਲਾਲ ਸਿੰਘ ਵਿਖੇ ਮੌਜੂਦ ਸੀ ਕਿ ਅਚਾਨਕ ਕਾਂਸਟੇਬਲ ਆਸ਼ੀਸ਼ ਨੇ ਉਕਤ ਥਾਣੇਦਾਰ ਨੂੰ ਕਿਹਾ ਕਿ ਮੇਰੇ ਦਰਦ ਹੋਣ ਲੱਗ ਪਈ ਹੈ, ਜੋ ਕਾਂਸਟੇਬਲ ਨਾਲ ਤਰਨਦੀਪ ਹੈਲਥ ਕੇਅਰ ਸੈਂਟਰ ਦੁਕਾਨ ਤੋਂ ਦਵਾਈ ਦਿਵਾਉਣ ਲਈ ਗਿਆ ਤਾਂ ਉਥੇ ਇਕ ਮੋਨਾ ਨੌਜਵਾਨ ਕਾਉਂਟਰ ’ਤੇ ਬੈਠਾ ਸੀ, ਉਸ ਦੇ ਲਾਗੇ ਦੂਜੀ ਸਾਈਡ ’ਤੇ ਇਕ ਹੋਰ ਨੌਜਵਾਨ ਬੈਠਾ ਸੀ, ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਲਿਫਾਫਾ ਦੁਕਾਨ ਵੱਲ ਨੂੰ ਅੰਦਰ ਸੁੱਟ ਦਿੱਤਾ, ਜਿਸ ਨੂੰ ਚੈੱਕ ਕਰਨ ’ਤੇ ਉਸ ਵਿਚੋਂ 5 ਗ੍ਰਾਮ ਹੈਰੋਇਨ, ਪੰਨੀ ਸਿਲਵਰ ਪੇਪਰ ਦਾ ਟੁੱਕੜਾ ਤੇ ਪੀਲੇ ਰੰਗ ਦਾ ਲਾਈਟਰ ਬਰਾਮਦ ਹੋਇਆ। 

ਇਹ ਵੀ ਪੜ੍ਹੋ- ਨਸ਼ੇ ਲਈ ਬਦਨਾਮ ਪਿੰਡ ਡੀਡਾ ਸਾਸੀਆਂ 'ਚ ਨਹਿਰੀ ਵਿਭਾਗ ਦੀ ਵੱਡੀ ਕਾਰਵਾਈ, 71 ਲੋਕਾਂ ਨੂੰ ਘਰ ਖਾਲੀ ਕਰਨ ਦੇ ਨੋਟਿਸ

ਐੱਸ.ਆਈ ਸੰਤੋਖ ਸਿੰਘ ਨੇ ਦੱਸਿਆ ਕਿ ਇਸਦੇ ਬਾਅਦ ਉਨ੍ਹਾਂ ਨੂੰ ਸੂਚਨਾ ਮਿਲਣ ’ਤੇ ਉਹ ਮੌਕੇ ’ਤੇ ਪਹੁੰਚੇ ਅਤੇ ਦੋਵਾਂ ਨੌਜਵਾਨਾਂ ਨੂੰ ਕਾਬੂ ਕੀਤਾ, ਜਿੰਨ੍ਹਾਂ ਦੀ ਪਛਾਣ ਰਾਜਦੀਪ ਸਿੰਘ ਤੇ ਲਖਵਿੰਦਰ ਸਿੰਘ ਵਾਸੀਆਨ ਕਿਲਾ ਲਾਲ ਸਿੰਘ ਵਜੋਂ ਹੋਈ ਹੈ, ਜਿਸ ’ਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦਿਆਂ ਦੌਰਾਨੇ ਤਫਤੀਸ਼ ਨਾਮਜ਼ਦ ਦੋਸ਼ੀ ਮੰਗਲ ਸਿੰਘ ਉਰਫ ਮੰਗਾ ਪੁੱਤਰ ਮੁਖਤਾਰ ਸਿੰਘ ਵਾਸੀ ਸਹਿਣੇਵਾਲੀ ਨੂੰ ਅੱਡਾ ਧਰਮਕੋਟ ਬੱਗਾ ਤੋਂ ਗਲੈਂਜਾ ਕਾਰ ਨੰ.ਪੀ.ਬੀ.02ਈ.ਕੇ.6445 ਸਮੇਤ ਹਸਬ ਜ਼ਾਬਤਾ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਕਤ ਤਿੰਨਾਂ ਖਿਲਾਫ ਐੱਨ.ਡੀ.ਪੀ.ਐੱਸ ਐਕਟ ਤਹਿਤ ਥਾਣਾ ਕਿਲਾ ਲਾਲ ਸਿੰਘ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ ਤੇ ਗੱਡੀ ਕਬਜ਼ੇ ਵਿਚ ਲੈ ਲਈ ਗਈ ਹੈ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਲੱਗੇ ਨਿਸ਼ਾਨ ਸਾਹਿਬ ਦੇ ਬਦਲੇ ਗਏ ਪੁਸ਼ਾਕੇ, ਦੇਖੋ ਅਲੌਕਿਕ ਤਸਵੀਰਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News