ਹੌਂਡਾ ਸਿਟੀ ਕਾਰ ’ਚੋਂ ਬਿਨਾਂ ਹੋਲੋਗ੍ਰਾਮ 29 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਡਰਾਈਵਰ ਗ੍ਰਿਫਤਾਰ

Thursday, Aug 01, 2024 - 01:02 PM (IST)

ਹੌਂਡਾ ਸਿਟੀ ਕਾਰ ’ਚੋਂ ਬਿਨਾਂ ਹੋਲੋਗ੍ਰਾਮ 29 ਪੇਟੀਆਂ ਅੰਗਰੇਜ਼ੀ ਸ਼ਰਾਬ ਬਰਾਮਦ, ਡਰਾਈਵਰ ਗ੍ਰਿਫਤਾਰ

ਅੰਮ੍ਰਿਤਸਰ(ਇੰਦਰਜੀਤ)-ਜ਼ਿਲ੍ਹਾ ਆਬਕਾਰੀ ਵਿਭਾਗ ਨੇ ਨਾਕਾਬੰਦੀ ਦੌਰਾਨ ਨਾਜਾਇਜ਼ ਤੌਰ ’ਤੇ ਲਿਆਂਦੀ ਗਈ ਅੰਗਰੇਜ਼ੀ ਸ਼ਰਾਬ ਦੀਆਂ 29 ਪੇਟੀਆਂ (348 ਬੋਤਲਾਂ) ਬਰਾਮਦ ਕੀਤੀਆਂ ਹਨ। ਇਹ ਕਾਰਵਾਈ ਸਹਾਇਕ ਕਮਿਸ਼ਨਰ ਅੰਮ੍ਰਿਤਸਰ (1) ਗੌਤਮ ਗੋਵਿੰਦਾ ਦੀ ਅਗਵਾਈ ਹੇਠ ਹੋਈ। ਪਿਛਲੇ 6 ਮਹੀਨਿਆਂ ਵਿਚ ਇੰਨੀ ਵੱਡੀ ਬਰਾਮਦਗੀ ਹੋਈ ਹੈ, ਜਿਸ ਵਿਚ ਪੁਲਸ ਨੇ ਬਿਨਾਂ ਬੈਚ ਅਤੇ ਹੋਲੋਗ੍ਰਾਮ ਦੇ ਸ਼ਰਾਬ ਬਰਾਮਦ ਕੀਤੀ ਹੈ। ਪੁਲਸ ਨੇ ਵਾਹਨ ਚਾਲਕ ਨੂੰ ਗ੍ਰਿਫਤਾਰ ਕਰ ਕੇ ਹੌਂਡਾ ਸਿਟੀ ਕਾਰ ਨੂੰ ਵੀ ਕਬਜ਼ੇ ਵਿਚ ਲੈ ਲਿਆ ਹੈ।

ਇਹ ਵੀ ਪੜ੍ਹੋ- ਪੰਜਾਬ ਪੁਲਸ ਸਖ਼ਤ, ਵਾਹਨ ਚਲਾਉਣ ਵਾਲੇ ਨਾਬਾਲਗਾਂ ਤੇ ਮਾਪਿਆਂ 'ਤੇ ਅੱਜ ਤੋਂ ਕੱਸਿਆ ਜਾਵੇਗਾ ਸ਼ਿਕੰਜਾ

ਜਾਣਕਾਰੀ ਦਿੰਦਿਆਂ ਜ਼ਿਲਾ ਆਬਕਾਰੀ ਅਫ਼ਸਰ ਗੌਤਮ ਗੋਵਿੰਦਾ ਨੇ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਸੂਚਨਾ ਮਿਲੀ ਸੀ ਕਿ ਕੁਝ ਵਿਅਕਤੀ ਗੱਡੀ ਵਿਚ ਵੱਡੀ ਮਾਤਰਾ ਵਿਚ ਅੰਗਰੇਜ਼ੀ ਸ਼ਰਾਬ ਲਿਆ ਰਹੇ ਹਨ ਅਤੇ ਇਹ ਸ਼ਰਾਬ ਰਜਿਸਟਰਡ ਵਾਈਨ ਸ਼ਾਪ ਤੋਂ ਘੱਟ ਰੇਟ ’ਤੇ ਵੇਚੀ ਜਾ ਰਹੀ ਹੈ। ਇਸ ਵਿਚ ਸ਼ਰਾਬ ਦੇ ਠੇਕੇਦਾਰਾਂ ਦਾ ਵੀ ਨੁਕਸਾਨ ਹੋਵੇਗਾ ਅਤੇ ਸਰਕਾਰ ਦੇ ਮਾਲੀਆ ਦਾ ਵੀ। ਅਫ਼ਸਰ ਨੇ ਦੱਸਿਆ ਕਿ ਇਸ ਲਈ ਇੰਸਪੈਕਟਰ ਮਨਜੀਤ ਸਿੰਘ ਅਤੇ ਇੰਸਪੈਕਟਰ ਰਵਿੰਦਰ ਸਿੰਘ ਬਾਜਵਾ ਨੂੰ ਨਾਕਾਬੰਦੀ ਦੇ ਹੁਕਮ ਦਿੱਤੇ ਗਏ।

ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 2 ਧਿਰਾਂ ਆਪਸ ’ਚ ਭਿੜੀਆਂ, ਚੱਲੀਆਂ ਤਾਬੜਤੋੜ ਗੋਲੀਆਂ

ਜਾਣਕਾਰੀ ਅਨੁਸਾਰ ਜਦੋਂ ਜੀ. ਟੀ. ਰੋਡ ’ਤੇ ਨਾਕਾ ਲਗਾਇਆ ਗਿਆ ਤਾਂ ਫਰੀਡਮ ਗ੍ਰੈਂਡ ਰਿਜ਼ੋਰਟ ਦੇ ਕੋਲ ਇੱਕ ਹੌਂਡਾ ਸਿਟੀ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ’ਚੋਂ 348 ਬੋਤਲਾਂ (29 ਪੇਟੀਆਂ) ਸ਼ਰਾਬ ਬਰਾਮਦ ਹੋਈ। ਫੜੇ ਗਏ ਮੁਲਜ਼ਮ ਦੀ ਪਛਾਣ ਜਸਵੰਤ ਸਿੰਘ ਉਰਫ਼ ਬੱਬੂ ਪੁੱਤਰ ਸੁਖਦੇਵ ਸਿੰਘ ਵਾਸੀ 7/623, ਗੇਟ ਹਕੀਮਾ, ਫਕੀਰ ਸਿੰਘ ਕਾਲੋਨੀ ਅੰਨਗੜ੍ਹ ਵਜੋਂ ਹੋਈ। ਜਾਣਕਾਰੀ ਮਿਲੀ ਹੈ ਕਿ ਇਸ ਮਾਮਲੇ ਵਿਚ ਕਾਰ ਦੇ ਮਾਲਕ ਲਾਰੈਂਸ ਰੋਡ ਦੇ ਰਹਿਣ ਵਾਲੇ ਵਿਅਕਤੀ ਖਿਲਾਫ ਵੀ ਕਾਰਵਾਈ ਕੀਤੀ ਜਾ ਸਕਦੀ ਹੈ, ਜਿਸ ਦੇ ਪਿੱਛੇ ਕਿਸੇ ਹੋਰ ਵਿਅਕਤੀ ਦਾ ਹੱਥ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ। ਸਹਾਇਕ ਕਮਿਸ਼ਨਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਸ਼ਰਾਬ ਦੀ ਸਮੱਗਲਿੰਗ ਨੂੰ ਹਰ ਹਾਲਤ ਵਿਚ ਰੋਕਿਆ ਜਾਵੇਗਾ।

ਇਹ ਵੀ ਪੜ੍ਹੋ- 25 ਸਾਲਾ ਨੌਜਵਾਨ ਦਾ ਸ਼ਰਮਨਾਕ ਕਾਰਾ, 2 ਸਾਲ ਦੀ ਮਾਸੂਮ ਬੱਚੀ ਨੂੰ ਬਣਾਇਆ ਹਵਸ ਦਾ ਸ਼ਿਕਾਰ

ਚੰਗੀ ਕੁਆਲਿਟੀ ਦੀ ਸ਼ਰਾਬ ਬਰਾਮਦ-ਬਰਾਮਦ ਕੀਤੀ ਗਈ ਸ਼ਰਾਬ ਵਿਚ ਸਟਰਲਿੰਗ ਰਿਜ਼ਰਵ, ਫਸਟ ਚੁਆਇਸ, ਰਾਇਲ ਸਟੈਗ, ਸਿਗਨੇਚਰ, ਸਟਰਲਿੰਗ, ਇੰਪੀਰੀਅਲ ਬਲੂ, ਰਾਇਲ ਚੈਲੇਂਜ, ਮੈਕਡੌਵਲ ਨੰਬਰ ਵਨ, ਕਿੰਗ ਗੋਲਡ ਸ਼ਾਮਲ ਹਨ। ਵਿਭਾਗੀ ਨਿਯਮਾਂ ਅਨੁਸਾਰ ਬੈਚ ਤੋਂ ਬਿਨਾਂ ਅਤੇ ਹੋਲੋਗ੍ਰਾਮ ਤੋਂ ਬਿਨਾਂ ਸ਼ਰਾਬ ਕਿਸੇ ਵੀ ਹਾਲਤ ਵਿਚ ਨਹੀਂ ਵੇਚੀ ਜਾ ਸਕਦੀ ਹੈ। ਇਸ ਦੀ ਇਜਾਜ਼ਤ ਨਹੀਂ ਹੈ, ਇਹ ਰਿਕਵਰੀ ਇਸ ਗੱਲ ਦਾ ਸਬੂਤ ਹੈ ਕਿ ਇਹ ਸ਼ਰਾਬ ਕਿਸੇ ਹੋਰ ਰਾਜ ਤੋਂ ਲਿਆਂਦੀ ਗਈ ਹੈ, ਜਿਸ ਦਾ ਸਿੱਧਾ ਨੁਕਸਾਨ ਸੂਬੇ ਦੇ ਆਬਕਾਰੀ ਵਿਭਾਗ ਨੂੰ ਹੋ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News