ਕਰਤਾਰਪੁਰ ਲਾਂਘਾ ਪਾਸਪੋਰਟ ਸ਼ਰਤ ਖ਼ਤਮ ਕਰਨ ਸਬੰਧੀ 24ਵੀਂ ਅਰਦਾਸ ਹੋਈ

Sunday, Aug 04, 2024 - 01:23 PM (IST)

ਕਰਤਾਰਪੁਰ ਲਾਂਘਾ ਪਾਸਪੋਰਟ ਸ਼ਰਤ ਖ਼ਤਮ ਕਰਨ ਸਬੰਧੀ 24ਵੀਂ ਅਰਦਾਸ ਹੋਈ

ਬਟਾਲਾ (ਸਾਹਿਲ, ਯੋਗੀ, ਅਸ਼ਵਨੀ)- ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਡਾ. ਸਤਿਨਾਮ ਸਿੰਘ ਬਾਜਵਾ ਵਲੋਂ ਡੇਰਾ ਬਾਬਾ ਨਾਨਕ ਕੋਰੀਡੋਰ ਤੋਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਦੀਦਾਰੇ ਬਿਨਾਂ ਪਾਸਪੋਰਟ ਦੇ ਅਤੇ 20 ਡਾਲਰ ਫੀਸ ਮੁਆਫੀ ਕਰ ਕੇ ਕੇਵਲ ਆਧਾਰ ਕਾਰਡ ’ਤੇ ਕਰਵਾਉਣ ਦੀ ਆਗਿਆ ਮਿਲਣ ਸਬੰਧੀ ਵਾਹਿਗੁਰੂ ਦੇ ਚਰਨਾਂ ਵਿਚ 24ਵੀਂ ਅਰਦਾਸ ਕੀਤੀ ਗਈ।

ਇਹ ਵੀ ਪੜ੍ਹੋ- ਸ੍ਰੀ ਹਰਿਮੰਦਰ ਸਾਹਿਬ ਵਿਖੇ ਲੰਗਰ ਹਾਲ ’ਚ ਹਾਦਸੇ ਦਾ ਸ਼ਿਕਾਰ ਹੋਏ ਸੇਵਾਦਾਰ ਦਾ ਪ੍ਰਧਾਨ ਧਾਮੀ ਨੇ ਪੁੱਛਿਆ ਹਾਲ-ਚਾਲ

ਇਸ ਮੌਕੇ ਸੁਖਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ, ਰਣਜੀਤ ਸਿੰਘ, ਹਜ਼ੂਰਾ ਸਿੰਘ ਜ਼ਿਲਾ ਚੇਅਰਮੈਨ, ਹਰਭਜਨ ਸਿੰਘ, ਇੰਦਰਜੀਤ ਸਿੰਘ ਪ੍ਰਧਾਨ, ਸਾਬੀ ਪਵਾਰ, ਹਰਮਨਪ੍ਰੀਤ, ਜਸਵੰਤ ਸਿੰਘ ਬਾਜਵਾ, ਹਰਪਾਲ ਸਿੰਘ, ਸਤਨਾਮ ਸਿੰਘ, ਮਦਨ ਲਾਲ ਨਰੂਲਾ, ਬੱਲੀ ਪ੍ਰਧਾਨ, ਹਰਜੀਤ ਸਿੰਘ, ਹਰਜਿੰਦਰ ਸਿੰਘ ਖੈਹਿਰਾ, ਗੁਰਨਾਮ ਸਿੰਘ, ਬਿਕਰਮਜੀਤ ਸਿੰਘ, ਸਵਿੰਦਰ ਸਿੰਘ, ਅਮਰੀਕ ਸਿੰਘ, ਗੁਰਹਰਸਿਮਰਨਜੀਤ ਸਿੰਘ, ਸੁਖਦੇਵ ਸਿੰਘ, ਗੁਰਪਾਲ ਸਿੰਘ, ਡਾ. ਦਿਲਬਾਗ ਸਿੰਘ ਪੱਪੂ ਆਦਿ ਸੰਗਤਾਂ ਮੌਜੂਦ ਸਨ।

ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਹਾਲ 'ਚ ਵਾਪਰਿਆ ਵੱਡਾ ਹਾਦਸਾ, ਕੜਾਹੇ 'ਚ ਡਿੱਗਿਆ ਸੇਵਾਦਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News