ਜ਼ਿਮਨੀ ਚੋਣ ਦੌਰਾਨ 12 ਕੰਪਨੀਆਂ ਤੋਂ ਇਲਾਵਾ 2000 ਕਰਮਚਾਰੀ ਸੁਰੱਖਿਆ ਲਈ ਤਾਇਨਾਤ

Friday, Nov 07, 2025 - 01:20 PM (IST)

ਜ਼ਿਮਨੀ ਚੋਣ ਦੌਰਾਨ 12 ਕੰਪਨੀਆਂ ਤੋਂ ਇਲਾਵਾ 2000 ਕਰਮਚਾਰੀ ਸੁਰੱਖਿਆ ਲਈ ਤਾਇਨਾਤ

ਤਰਨਤਾਰਨ (ਰਮਨ)- ਵਿਧਾਨ ਸਭਾ ਹਲਕਾ ਤਰਨਤਾਰਨ ’ਚ ਹੋਣ ਵਾਲੀ ਜ਼ਿਮਨੀ ਚੋਣ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਉਪਰ ਇਸ ਚੋਣ ਨੂੰ ਪਾਰਦਰਸ਼ੀ ਢੰਗ ਅਤੇ ਅਮਨ ਸ਼ਾਂਤੀ ਨਾਲ ਕਰਵਾਉਣ ਸਬੰਧੀ ਪੁਲਸ ਪ੍ਰਸ਼ਾਸਨ ਵੱਲੋਂ ਆਪਣੀ ਕਮਰ ਕਸ ਲਈ ਗਈ ਹੈ। ਇਸ ਦੌਰਾਨ ਹਲਕੇ ’ਚ ਬੀ.ਐੱਸ.ਐੱਫ. ਦੀਆਂ 9 ਕੰਪਨੀਆਂ, 3 ਆਰਮਡ ਕੰਪਨੀਆਂ, ਫੋਰਸ ਕੰਪਨੀਆਂ ਤੋਂ ਇਲਾਵਾ ਐਕਸਾਈਜ਼ ਵਿਭਾਗ ਦੇ 200 ਕਰਮਚਾਰੀ, ਸਾਂਝ ਕੇਂਦਰ ਦੇ 100 ਕਰਮਚਾਰੀ ਅਤੇ ਜ਼ਿਲੇ ਦੇ 1500 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸਵੇਰੇ ਵੱਡੀ ਵਾਰਦਾਤ, ਅਕਾਲੀ ਆਗੂ ਨੂੰ ਮਾਰੀਆਂ ਗੋਲੀਆਂ

ਜਾਣਕਾਰੀ ਦੇ ਅਨੁਸਾਰ ਵਿਧਾਨ ਸਭਾ ਹਲਕਾ ਤਰਨਤਾਰਨ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਅਤੇ ਨਗਰ ਕੌਂਸਲ ’ਚ ਅਮਨ-ਸ਼ਾਂਤੀ ਨਾਲ ਚੋਣ ਨੂੰ ਨੇਪਰੇ ਚਾੜ੍ਹਨ ਸਬੰਧੀ ਭਾਰਤੀ ਚੋਣ ਕਮਿਸ਼ਨ ਵੱਲੋਂ ਸਖਤ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਜਾਰੀ ਕੀਤੀਆਂ ਹਦਾਇਤਾਂ ਦੇ ਅਨੁਸਾਰ ਗ੍ਰਹਿ ਵਿਭਾਗ ਵੱਲੋਂ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਜਿੱਥੇ ਪਹਿਲਾਂ 5 ਬੀ. ਐੱਸ. ਐੱਫ. ਦੀਆਂ ਕੰਪਨੀਆਂ ਪੁੱਜੀਆਂ ਸਨ, ਉਥੇ ਹੁਣ 4 ਹੋਰ ਬੀ.ਐੱਸ.ਐੱਫ. ਦੀਆਂ ਕੰਪਨੀਆਂ ਆ ਚੁੱਕੀਆਂ ਹਨ ਜਦ ਕਿ ਤਿੰਨ ਆਰਮਡ ਫੋਰਸ ਦੀਆਂ ਕੰਪਨੀਆਂ ਵੀ ਤਰਨਤਾਰਨ ਵਿਖੇ ਪੁੱਜ ਚੁੱਕੀਆਂ ਹਨ।

ਇਹ ਵੀ ਪੜ੍ਹੋ- ਪੰਜਾਬ : ਡਿਊਟੀ 'ਚ ਕੁਤਾਹੀ ਵਰਤਣ 'ਤੇ ਇੰਸਪੈਕਟਰ ਸਸਪੈਂਡ ਤੇ ਕਈ ਅਧਿਕਾਰੀਆਂ ਦੇ ਕੀਤੇ ਤਬਾਦਲੇ

ਹਰ ਇਕ ਕੰਪਨੀ ’ਚ 60 ਤੋਂ 90 ਤੱਕ ਜਵਾਨ ਮੌਜੂਦ ਹੁੰਦੇ ਹਨ। ਇਸ ਦੇ ਨਾਲ ਹੀ ਪੰਜਾਬ ਭਰ ਤੋਂ 200 ਕਰਮਚਾਰੀ ਐਕਸਾਈਜ਼ ਵਿਭਾਗ ਦਾ ਤਰਨਤਾਰਨ ਵਿਖੇ ਡਿਊਟੀ ਉਪਰ ਲਗਾਇਆ ਗਿਆ ਹੈ ਜਦ ਕਿ 100 ਕਰਮਚਾਰੀ ਸਾਂਝ ਕੇਂਦਰ ਦਾ ਵੀ ਤੈਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਜਾਬ ਭਰ ਦੇ 50 ਟੈਕਨੀਕਲ ਸੈਲ ਕਰਮਚਾਰੀ ਤੈਨਾਤ ਕੀਤੇ ਗਏ ਹਨ ਅਤੇ ਜ਼ਿਲਾ ਤਰਨਤਾਰਨ ਦੇ 1500 ਪੁਲਸ ਕਰਮਚਾਰੀ ਵੀ ਡਿਊਟੀਆਂ ਉਪਰ ਤੈਨਾਤ ਹੋ ਚੁੱਕੇ ਹਨ।

ਇਹ ਵੀ ਪੜ੍ਹੋ-  ਪੰਜਾਬੀਓ ਕੱਢ ਲਓ ਰਜਾਈਆਂ-ਕੰਬਲ, ਸ਼ੁਰੂ ਹੋਣ ਲੱਗੀ ਕੜਾਕੇ ਦੀ ਠੰਡ

ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਚੋਣ ਪ੍ਰਕਿਰਿਆ ਨੂੰ ਲੈ ਕੇ ਜਿੱਥੇ ਜ਼ਿਲਾ ਮਜਿਸਟਰੇਟ ਦੇ ਆਦੇਸ਼ਾਂ ਉਪਰ ਵੱਖ-ਵੱਖ ਸਰਵਿਸ ਟੀਮਾਂ ਸੀ.ਸੀ.ਟੀ.ਵੀ ਕੈਮਰੇ ਨਾਲ ਲੈਸ ਹੋ ਕੇ ਆਪਣੀ ਡਿਊਟੀ ਕਰਦੀਆਂ ਵੇਖੀਆਂ ਜਾ ਸਕਦੀਆਂ ਹਨ, ਉਥੇ ਹੀ ਪੁਲਸ ਵੱਲੋਂ ਇਸ ਦੌਰਾਨ ਵਿਸ਼ੇਸ਼ ਨਾਕੇ ਵੀ ਲਗਾਏ ਗਏ ਹਨ, ਜਿੱਥੇ ਦੂਸਰੇ ਜ਼ਿਲੇ ਤੋਂ ਆਉਣ-ਜਾਣ ਵਾਲੇ ਵਾਹਨਾਂ ਦੀ ਬਰੀਕੀ ਨਾਲ ਜਾਂਚ ਕਰਦੇ ਹੋਏ ਤਲਾਸ਼ੀ ਲਈ ਜਾ ਰਹੀ ਹੈ। ਵਿਧਾਨ ਸਭਾ ਹਲਕਾ ਵਿਚ ਹੋ ਰਹੀ ਚੋਣ ਦੌਰਾਨ ਲੱਖਾਂ ਰੁਪਏ ਦੀ ਗਿਣਤੀ ਵਿਚ ਸਰਵੀਲੈਸ ਟੀਮ ਵੱਲੋਂ ਨਕਦੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ- ਸਫਾਈ ਕਰਮਚਾਰੀਆਂ ਦੀ ਮਦਦ ਨਾਲ ਡਿਲੀਵਰੀ ਕਰਵਾ ਰਹੀ ਸੀ ਨਰਸ, ਕੁੱਖ 'ਚ ਦਮ ਤੋੜ ਗਿਆ ਬੱਚਾ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਰਵਜੋਤ ਗਰੇਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਤਰਨਤਾਰਨ ਵਿਚ ਹੋਣ ਜਾ ਰਹੀ ਜਿਮਨੀ ਚੋਣ ਨੂੰ ਲੈ ਕੇ ਪੁਲਸ ਵੱਲੋਂ ਪੂਰੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਜਾ ਚੁੱਕੇ ਹਨ ਅਤੇ ਪੁਲਸ ਹਰ ਤਰ੍ਹਾਂ ਦੀ ਸਥਿਤੀ ਦਾ ਸਾਹਮਣਾ ਕਰਨ ਲਈ ਤਿਆਰ-ਬਰ-ਤਿਆਰ ਹੈ। ਉਨ੍ਹਾਂ ਨੇ ਦੱਸਿਆ ਕਿ ਜ਼ਿਲੇ ਵਿਚ ਕੁੱਲ 12 ਕੰਪਨੀਆਂ ਆ ਚੁੱਕੀਆਂ ਹਨ, ਜਿਨ੍ਹਾਂ ਨੂੰ ਵੱਖ ਵੱਖ ਇਲਾਕਿਆਂ ਵਿਚ ਤੈਨਾਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਪੁਲਸ ਵੱਲੋਂ ਜਿੱਥੇ ਵਿਸ਼ੇਸ਼ ਨਾਕੇ ਲਗਾਏ ਗਏ ਹਨ, ਉਥੇ ਹੀ ਫਲੈਗ ਮਾਰਚ ਕੱਢੇ ਜਾ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News