ਪੰਜਾਬ : ਦਰਗਾਹ 'ਚ ਮੇਲੇ ਦੌਰਾਨ ਵੱਡਾ ਹਾਦਸਾ, 2 ਨੌਜਵਾਨਾਂ ਦੀ ਦਰਦਨਾਕ ਮੌਤ
Monday, Aug 24, 2026 - 01:16 PM (IST)
ਚੋਗਾਵਾਂ (ਹਰਜੀਤ)- ਪਿੰਡ ਕੋਹਾਲੀ ਵਿਖੇ ਬਾਬਾ ਮੀਰਾ ਪਾਤਸ਼ਾਹ ਦੀ ਦਰਗਾਹ 'ਤੇ ਕਰਵਾਏ ਗਏ ਸੱਭਿਆਚਾਰਕ ਮੇਲੇ ਅਤੇ ਕੁਸ਼ਤੀ ਦੰਗਲ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ 'ਚ ਬਦਲ ਗਈਆਂ, ਜਦੋਂ ਮੇਲੇ ਦੀ ਸਮਾਪਤੀ ਤੋਂ ਬਾਅਦ ਟੈਂਟ ਉਤਾਰ ਰਹੇ ਦੋ ਮਜ਼ਦੂਰ ਨੌਜਵਾਨਾਂ ਦੀ ਕਰੰਟ ਲੱਗਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਪਿੰਡ ਦਾ ਬੁਰਾ ਹਾਲ, ਕਈ ਦਿਨਾਂ ਤੋਂ ਬੱਚੇ ਨਹੀਂ ਗਏ ਸਕੂਲ-ਕਾਲਜ, ਮੀਂਹ ਮਗਰੋਂ ਹੋਰ ਵਿਗੜੇ ਹਾਲਾਤ
ਪ੍ਰਾਪਤ ਜਾਣਕਾਰੀ ਅਨੁਸਾਰ ਮੇਲੇ ਦੀ ਸਮਾਪਤੀ ਤੋਂ ਬਾਅਦ ਜੋਗਿੰਦਰ ਟੈਂਟ ਹਾਉਸ ਲੋਪੋਕੇ ਵਿਖੇ ਕੰਮ ਕਰਦੇ ਦੋ ਨੌਜਵਾਨ ਇੱਕ ਲੋਹੇ ਦੀ ਪੋੜੀ 'ਤੇ ਚੜ ਕੇ ਟੈਂਟ ਦਾ ਸਮਾਨ ਉਤਰ ਰਹੇ ਸਨ। ਇਸ ਦੌਰਾਨ ਅਚਾਨਕ ਪੌੜੀ ਉਪਰ ਬਿਜਲੀ ਦੀਆਂ ਤਾਰਾਂ ਸੀ ਜਿਸ ਕਾਰਨ ਪੌੜੀ ਬਿਜਲੀ ਦੀਆਂ ਤਾਰਾਂ ਨੂੰ ਛੂਹ ਗਈ ਅਤੇ ਪੌੜੀ 'ਚ ਕਰੰਟ ਆ ਜਾਣ ਕਾਰਨ ਦੋਵੇਂ ਨੌਜਵਾਨ ਬੁਰੀ ਤਰ੍ਹਾਂ ਝੁਲਸ ਗਏ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ- ਬਦਲਦਾ ਮੌਸਮ ਬੱਚਿਆਂ ਲਈ ਖਤਰਾ: ਡਾਕਟਰਾਂ ਦੀ ਵੱਡੀ ਚਿਤਾਵਨੀ, ਹਰ ਬੁਖਾਰ ਨੂੰ ਵਾਇਰਲ ਨਾ ਸਮਝੋ
ਮ੍ਰਿਤਕ ਨੌਜਵਾਨਾਂ ਦੀ ਪਛਾਣ ਗੋਰਾ ਸਿੰਘ ਪੁਤਰ ਜਗਤਾਰ ਸਿੰਘ ਵਾਸੀ ਸ਼ਹੂਰਾ ਅਤੇ ਸੋਨੂੰ ਸਿੰਘ ਵਾਸੀ ਠੱਠੀ ਵਜੋਂ ਹੋਈ ਹੈ। ਦੋਵੇਂ ਮ੍ਰਿਤਕ ਨੌਜਵਾਨ ਬਹੁਤ ਹੀ ਗਰੀਬ ਪਰਿਵਾਰਾਂ ਨਾਲ ਸੰਬੰਧਿਤ ਸਨ। ਹਾਦਸੇ ਤੋਂ ਬਾਅਦ ਮੇਲੇ 'ਚ ਹਫੜਾ ਦਫੜੀ ਮੱਚ ਗਈ, ਇਸ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜ੍ਹੋ- ਲੈਬ 'ਚ ਲਾਸ਼ਾਂ ਸੰਭਾਲਣ ਵਾਲਾ ਕੈਮੀਕਲ ਹੁਣ ਤੁਹਾਡੀ ਥਾਲੀ 'ਚ ! ਸਾਹਮਣੇ ਆਈ ਚਿੰਤਾਜਨਕ ਰਿਪੋਰਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
