ਹਵਾਲਾਤੀ ਕੋਲੋਂ 17 ਨਸ਼ੀਲੀਆਂ ਗੋਲੀਆਂ ਬਰਾਮਦ

Thursday, Aug 08, 2024 - 05:44 PM (IST)

ਹਵਾਲਾਤੀ ਕੋਲੋਂ 17 ਨਸ਼ੀਲੀਆਂ ਗੋਲੀਆਂ ਬਰਾਮਦ

ਗੁਰਦਾਸਪੁਰ (ਹਰਮਨ, ਵਿਨੋਦ)-ਥਾਣਾ ਸਿਟੀ ਗੁਰਦਾਸਪੁਰ ਦੀ ਪੁਲਸ ਨੇ 17 ਨਸ਼ੀਲੀਆਂ ਗੋਲੀਆਂ ਬਰਾਮਦ ਕਰ ਕੇ ਇਕ ਹਵਾਲਾਤੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਗੁਰਦਾਸਪੁਰ ਨੇ ਦੱਸਿਆ ਕਿ 1 ਅਗਸਤ ਨੂੰ ਜੇਲ੍ਹ ਸਟਾਫ ਵੱਲੋਂ ਸ਼ੱਕ ਪੈਣ ’ਤੇ ਬੈਰਕ ਨੰਬਰ-2 ਦੀ ਅਚਨਚੇਤ ਚੈਕਿੰਗ ਕੀਤੀ ਗਈ, ਜਿਸ ਦੌਰਾਨ ਹਵਾਲਾਤੀ ਰੋਤਾਸ਼ ਗਿੱਲ ਵਾਸੀ ਕੇਂਦਰੀ ਜੇਲ੍ਹ ਗੁਰਦਾਸਪੁਰ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੀ ਪਹਿਨੀ ਹੋਈ ਨਿੱਕਰ ’ਚੋਂ 17 ਨਸ਼ੀਲੀਆਂ ਜਾਪਦੀਆਂ ਗੋਲੀਆਂ ਬਰਾਮਦ ਹੋਈਆ।


author

Shivani Bassan

Content Editor

Related News