ਡਰੇਨ ’ਚੋਂ ਭੱਠੀ ਦੇ ਸਾਮਾਨ ਸਮੇਤ 1200 ਲੀਟਰ ਲਾਹਣ ਮਿਲੀ
Monday, Dec 09, 2024 - 05:20 PM (IST)
ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ) : ਐਕਸਾਈਜ਼ ਵਿਭਾਗ ਅਤੇ ਥਾਣਾ ਬਟਾਲਾ ਦੀ ਪੁਲਸ ਨੇ ਸਰਕਲ ਬਟਾਲਾ ਤੇ ਫ਼ਤਹਿਗੜ੍ਹ ਚੂੜੀਆਂ ਦੇ ਪਿੰਡਾਂ ’ਚੋਂ ਚੈਕਿੰਗ ਦੌਰਾਨ ਭੱਠੀ ਦੇ ਸਾਮਾਨ ਸਮੇਤ 1200 ਲੀਟਰ ਲਾਹਣ ਬਰਾਮਦ ਕੀਤੀ। ਸਰਕਲ ਇੰਚਾਰਜ ਗੁੱਲੂ ਮਰੜ ਨੇ ਦੱਸਿਆ ਕਿ ਐਕਸਾਈਜ਼ ਇੰਸਪੈਕਟਰ ਗੁਰਬਿੰਦਰ ਸਿੰਘ, ਇੰਸਪੈਕਟਰ ਵਿਜੇ ਕੁਮਾਰ, ਇੰਸਪੈਕਟਰ ਅਨਿਲ ਕੁਮਾਰ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ, ਏ. ਐੱਸ. ਆਈ. ਬਲਵਿੰਦਰ ਸਿੰਘ, ਆਰ. ਕੇ. ਇੰਟਰਪ੍ਰਾਈਜ਼ਿਜ਼ ਬਟਾਲਾ ਅਤੇ ਫ਼ਤਹਿਗੜ੍ਹ ਚੂੜੀਆਂ ਹੈੱਡ ਤਜਿੰਦਰ ਸਿੰਘ ਤੇਜ਼ੀ ਨੇ ਪਿੰਡ ਰਿਆਲੀ ਕਲਾਂ ਦੀ ਡਰੇਨ ’ਚੋਂ ਛਾਪੇਮਾਰੀ ਦੌਰਾਨ ਭੱਠੀ ਦੇ ਸਾਮਾਨ ਸਮੇਤ ਪਲਾਸਟਿਕ ਦੇ 10 ਡਰੰਮਾਂ ’ਚੋਂ 1200 ਲੀਟਰ ਲਾਹਣ ਮਿਲੀ, ਜਿਸਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ।
ਇਸ ਮੌਕੇ, ਇੰਚਾਰਜ ਗੁਰਪ੍ਰੀਤ ਤੁੜ, ਇੰਚਾਰਜ ਪਰਮਜੀਤ ਰਿਆਲੀ ਕਲਾਂ, ਹੌਲਦਾਰ ਨਰਿੰਦਰ, ਹੌਲਦਾਰ ਗਗਨ, ਸਿਪਾਹੀ ਮਨਦੀਪ ਸਿੰਘ, ਕਾਕਾ, ਇੰਚਾਰਜ ਦਲਬੀਰ ਸਿੰਘ ਤਲਵੰਡੀ, ਹਰਪ੍ਰੀਤ ਸਿੰਘ ਬਿੱਲਾ ਢੀਂਡਸਾ, ਹਰਭੇਜ ਸਿੰਘ ਤਲਵੰਡੀ, ਵਿੱਕੀ ਦਿਓਲ, ਹਰਿੰਦਰ ਸਿੰਘ, ਸੁਲੱਖਣ ਸਿੰਘ ਆਦਿ ਹਾਜ਼ਰ ਸਨ।