80 ਲੀਟਰ ਲਾਹਣ ਅਤੇ 10 ਬੋਤਲਾਂ ਦੇਸੀ ਸ਼ਰਾਬ ਬਰਾਮਦ

Friday, Oct 25, 2024 - 01:50 PM (IST)

ਬਟਾਲਾ/ਨੌਸ਼ਹਿਰਾ ਮੱਝਾ ਸਿੰਘ(ਗੋਰਾਇਆ): ਐਕਸਾਈਜ਼ ਵਿਭਾਗ ਨੇ ਬਟਾਲਾ ਸਰਕਲ ਨਾਲ ਲਗਦੇ ਪਿੰਡਾਂ ’ਚੋਂ ਛਾਪੇਮਾਰੀ ਦੌਰਾਨ 80 ਲੀਟਰ ਲਾਹਣ ਅਤੇ 10 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਆਰ. ਕੇ. ਇੰਟਰਪ੍ਰਾਈਜ਼ਿਜ਼ ਬਟਾਲਾ ਦੇ ਸਰਕਲ ਹੈੱਡ ਸੰਦੀਪ ਕੁਮਾਰ, ਸਰਕਲ ਇੰਚਾਰਜ ਗੁੱਲੂ ਮਰੜ ਨੇ ਦੱਸਿਆ ਕਿ ਈ. ਟੀ. ਓ. ਐਕਸਾਈਜ਼ ਦਵਿੰਦਰ ਸਿੰਘ, ਇੰਸਪੈਕਟਰ ਗੁਰਬਿੰਦਰ ਸਿੰਘ, ਐਕਸਾਈਜ਼ ਪੁਲਸ ਸਟਾਫ ਇੰਚਾਰਜ ਏ. ਐੱਸ. ਆਈ. ਸਰੂਪ ਸਿੰਘ ਸਿੰਘ, ਏ. ਐੱਸ. ਆਈ. ਦਵਿੰਦਰ ਸਿੰਘ, ਸਿਪਾਹੀ ਮਨਦੀਪ ਸਿੰਘ ’ਤੇ ਆਧਾਰਿਤ ਰੇਡ ਟੀਮ ਨੇ ਕੋਟਲਾ ਨਵਾਬ ਦੇ ਛੱਪੜ ’ਚੋਂ 2 ਪਲਾਸਟਿਕ ਡਰੰਮੀਆਂ ਅਤੇ 1 ਲੋਹੇ ਦੇ ਡਰੱਮ ’ਚੋਂ 80 ਲਿਟਰ ਲਾਹਣ ਤੇ ਪੈਪਸੀ ਦੀਆਂ ਬੋਤਲਾਂ ’ਚੋਂ 10 ਬੋਤਲਾਂ ਦੇਸੀ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਇਸ ਕਾਲਾ, ਕਾਕਾ, ਹਰਵਿੰਦਰ, ਰਾਜੂ, ਰਾਜਬੀਰ, ਹੈਪੀ, ਮੰਗਾ, ਪੱਪੂ, ਅਮਰਜੀਤ ਖੰਡੋ, ਸੱਤਾ, ਭੋਲਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ- ਕਰਵਾਚੌਥ 'ਤੇ ਮਹਿੰਦੀ ਲਗਵਾ ਰਹੀ ਔਰਤ 'ਤੇ ਚੜ੍ਹਾ 'ਤਾ ਟਰੈਕਟਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News